ਜਾਰਜ ਵਰਗੀਜ਼ ਕਾੱਕਨਦਾਨ (23 ਅਪ੍ਰੈਲ 1935 - 19 ਅਕਤੂਬਰ 2011[1] ), ਜਿਸ ਨੂੰ ਆਮ ਤੌਰ 'ਤੇ ਕਾੱਕਨਦਾਨ ਕਿਹਾ ਜਾਂਦਾ ਹੈ, ਮਲਿਆਲਮ ਭਾਸ਼ਾ ਵਿੱਚ ਇੱਕ ਭਾਰਤੀ ਕਹਾਣੀਕਾਰ ਅਤੇ ਨਾਵਲਕਾਰ ਸੀ। ਉਸ ਦੀਆਂ ਰਚਨਾਵਾਂ ਨਵ-ਯਥਾਰਥਵਾਦ ਨਾਲੋਂ ਟੁੱਟ ਗਈਆਂ ਜਿਸ ਨੇ 1950 ਅਤੇ 1960 ਦੇ ਦਹਾਕਿਆਂ ਦੌਰਾਨ ਮਲਿਆਲਮ ਸਾਹਿਤ ਦਾ ਦਬਦਬਾ ਬਣਾਇਆ ਹੋਇਆ ਸੀ। ਉਸਨੂੰ ਅਕਸਰ ਮਲਿਆਲਮ ਸਾਹਿਤ ਵਿੱਚ ਆਧੁਨਿਕਤਾ ਦੀ ਬੁਨਿਆਦ ਰੱਖਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹ ਕਈ ਹੋਰ ਪੁਰਸਕਾਰਾਂ ਅਤੇ ਮਾਨਤਾਵਾਂ ਤੋਂ ਇਲਾਵਾ ਕੇਂਦਰੀ ਸਾਹਿਤ ਅਕਾਦਮੀ ਅਵਾਰਡ ਅਤੇ ਕੇਰਲ ਸਾਹਿਤ ਅਕਾਦਮੀ ਅਵਾਰਡਾਂ ਦੁਆਰਾ ਸਨਮਾਨਿਤ ਕੀਤਾ ਗਿਆ ਸੀ।[2]
ਧਰਮ ਪ੍ਰਚਾਰਕ ਜੋਰਜ ਕਾੱਕਨਾਦਨ ਅਤੇ ਰੋਸਮਾ ਦੇ ਦੂਜੇ ਪੁੱਤਰ ਦੇ ਤੌਰ ਤੇ ਤਿਰੂਵਾਲਾ ਵਿੱਚ ਜੰਮੇ, ਜਾਰਜ ਵਰਗੀਜ਼ ਕਾੱਕਨਾਦਨ ਨੇ ਆਪਣਾ ਬਚਪਨ ਦਾ ਬਹੁਤਾ ਸਮਾਂ ਕੋਲਾਮ ਅਤੇ ਕੋਟਕੜਕੱਰਾ ਵਿੱਚ ਬਿਤਾਇਆ। ਭਾਵੇਂ ਕਾੱਕਨਾਦਨ ਦਾ ਪਿਤਾ ਚਰਚ ਨਾਲ ਨੇੜਲੇ ਤੌਰ ਤੇ ਜੁੜਿਆ ਹੋਇਆ ਸੀ, ਉਹ ਕਮਿਊਨਿਸਟ ਹਮਦਰਦ ਸੀ। ਕੋਟਕੜਕਾ ਵਿੱਚ ਉਨ੍ਹਾਂ ਦਾ ਘਰ ਪਿਛਲੇ ਸਮੇਂ ਦੇ ਪ੍ਰਮੁੱਖ ਕਮਿਊਨਿਸਟ ਨੇਤਾਵਾਂ ਲਈ ਪਨਾਹਗਾਹ ਸੀ, ਜਿਨ੍ਹਾਂ ਨੂੰ ਲੁਕਣ ਲਈ ਮਜਬੂਰ ਕੀਤਾ ਗਿਆ ਸੀ।[3] ਕੋਲਾਮ ਦੇ ਐਸ ਐਨ ਕਾਲਜ ਤੋਂ ਬੀਐਸਸੀ ਕੈਮਿਸਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾੱਕਨਾਦਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੇਰਲ ਵਿੱਚ ਸਕੂਲ ਅਧਿਆਪਕ ਵਜੋਂ ਕੀਤੀ। ਉਸਨੇ 1957 ਵਿੱਚ ਤਾਮਿਲਨਾਡੂ ਵਿੱਚ ਦੱਖਣੀ ਰੇਲਵੇ ਵਿੱਚ ਭਰਤੀ ਹੋਣ ਲਈ ਨੌਕਰੀ ਛੱਡ ਦਿੱਤੀ। 1961 ਵਿੱਚ ਉਹ ਨਵੀਂ ਦਿੱਲੀ ਵਿੱਚ ਭਾਰਤੀ ਰੇਲ ਮੰਤਰਾਲੇ ਵਿੱਚ ਤਬਦੀਲ ਹੋ ਗਿਆ ਜਿਥੇ ਉਸਨੇ 1967 ਤਕ ਕੰਮ ਕੀਤਾ। ਉਹ ਸਾਹਿਤ ਦੀ ਖੋਜ ਕਰਨ ਲਈ ਸਕਾਲਰਸ਼ਿਪ ਤੇ 1967 ਵਿੱਚ ਜਰਮਨੀ ਗਿਆ ਸੀ ਪਰੰਤੂ ਇਸ ਨੂੰ ਅੱਧ ਵਿਚਾਲੇ ਛੱਡ ਕੇ ਆ ਗਿਆ ਅਤੇ ਕੁੱਲਵਕਤੀ ਲੇਖਕ ਬਣਨ ਲਈ ਕੇਰਲਾ ਵਸ ਗਿਆ। ਕਾੱਕਨਾਦਨ ਨੇ ਐਸ ਕੇ ਨਾਇਰ ਦੇ ਮਲਿਆਲਾਨਾਡੂ ਹਫਤਾਵਾਰੀ 1971 ਅਤੇ 1973 ਦੇ ਵਿੱਚ ਇੱਕ ਸੰਪਾਦਕੀ ਮੈਂਬਰ ਵਜੋਂ ਵੀ ਕੰਮ ਕੀਤਾ।
ਕਲਾਕਾਰ ਰਾਜਨ ਕਾੱਕਨਾਦਨ ਅਤੇ ਲੇਖਕ ਥੰਪੀ ਕਾੱਕਨਾਦਨ ਅਤੇ ਜੀ. ਇਗਨਾਤੀਅਸ ਕਾੱਕਨਾਦਨ ਉਸ ਦੇ ਭਰਾ ਹਨ। ਇਗਨਾਤੀਅਸ ਕਾੱਕਨਾਦਨ ਉਸਦਾ ਵੱਡਾ ਭਰਾ, ਇੱਕ ਪੱਤਰਕਾਰ ਸੀ ਅਤੇ ਜਨਯੁਗਮ ਅਤੇ ਮਲਿਆਲਮ ਰਸਾਲੇ ਸੋਵੀਅਤ ਨਾਡੂ ਦਾ ਸੰਪਾਦਕੀ ਬੋਰਡ ਮੈਂਬਰ ਸੀ। ਉਹ ਆਪ ਵੀ ਇੱਕ ਉੱਘਾ ਅਨੁਵਾਦਕ ਸੀ ਅਤੇ ਕੇਰਲ ਭਾਸ਼ ਇੰਸਟੀਚਿਊਟ ਪ੍ਰੋਜੈਕਟ ਤਹਿਤ ਬੀ ਆਰ ਅੰਬੇਦਕਰ ਅਤੇ ਅਮਰਤਿਆ ਸੇਨ ਦੀਆਂ ਰਚਨਾਵਾਂ ਦਾ ਅਨੁਵਾਦ ਕੀਤਾ ਸੀ।[4] ਕਾੱਕਨਾਦਨ ਦਾ ਛੋਟਾ ਭਰਾ ਥੰਪੀ ਕਾੱਕਨਾਦਨ ਵੀ ਇੱਕ ਲੇਖਕ ਸੀ ਜਿਸਨੇ ਕਈ ਛੋਟੀਆਂ ਕਹਾਣੀਆਂ ਲਿਖੀਆਂ ਅਤੇ ਇੱਕ ਨਾਵਲ - ਕਲਾਪਥੀਨਤੇ ਓਰਮਾ ਪ੍ਰਕਾਸ਼ਤ ਕੀਤਾ।[5] ਕਾੱਕਨਾਦਨ ਦੀਆਂ ਦੋ ਭੈਣਾਂ ਅਮਿੰਨੀ, ਸਾਬਕਾ ਸੰਸਦ ਮੈਂਬਰ ਪੀ ਏ ਸੁਲੇਮਾਨ ਦੀ ਪਤਨੀ ਅਤੇ ਐਨੀ ਵੀ ਹਨ।[3] ਕਾੱਕਨਾਦਨ ਨੇ 1965 ਵਿੱਚ ਅੰਮੀਨੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ: ਰਾਧਾ, ਰਾਜਨ ਅਤੇ ਰਿਸ਼ੀ।
{{cite news}}
: Unknown parameter |dead-url=
ignored (|url-status=
suggested) (help)