ਕਿਰਨ ਗਾਂਧੀ (ਜਨਮ 21 ਫਰਵਰੀ, 1989), ਜਿਸਨੂੰ ਉਸਦੇ ਸਟੇਜੀ ਨਾਮ ਮੈਡਮ ਗਾਂਧੀ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਇਲੈਕਟ੍ਰਾਨਿਕ ਸੰਗੀਤ ਨਿਰਮਾਤਾ, ਢੋਲਕ (ਡਰੱਮਰ), ਕਲਾਕਾਰ ਅਤੇ ਕਾਰਕੁਨ ਹੈ।[1]
ਗਾਂਧੀ ਦੇ ਸੰਗੀਤ ਕਰੀਅਰ ਵਿੱਚ ਕਲਾਕਾਰਾਂ ਐਮ.ਆਈ.ਏ., ਥੀਵਰੀ ਕਾਰਪੋਰੇਸ਼ਨ ਅਤੇ ਕਹਿਲਾਨੀ ਲਈ ਇੱਕ ਟੂਰਿੰਗ ਡਰੱਮਰ ਹੋਣਾ ਸ਼ਾਮਲ ਹੈ। ਉਸਦਾ ਸੰਗੀਤ ਅਤੇ ਸਰਗਰਮੀ ਔਰਤ ਸਸ਼ਕਤੀਕਰਨ ਅਤੇ ਚੌਥੀ-ਲਹਿਰ ਨਾਰੀਵਾਦ 'ਤੇ ਕੇਂਦਰਿਤ ਹੈ। 2015 ਵਿੱਚ, ਗਾਂਧੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਮਾਹਵਾਰੀ ਦੇ ਕਲੰਕ ਦਾ ਸਾਹਮਣਾ ਕਰਨ ਲਈ ਲੰਡਨ ਮੈਰਾਥਨ 'ਬ੍ਲਿਡਿੰਗ-ਫ੍ਰੀਲੀ' ਲਈ ਦੌੜੀ, ਜਿਸ ਨਾਲ ਵੱਖ-ਵੱਖ ਸਭਿਆਚਾਰਾਂ ਵਿੱਚ ਮਾਹਵਾਰੀ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ਇਸ ਬਾਰੇ ਇੱਕ ਵਾਇਰਲ ਗੱਲਬਾਤ ਸ਼ੁਰੂ ਹੋਈ। ਉਸਨੇ ਪਿਚਫੋਰਕ, ਲਾਈਟਨਿੰਗ ਇਨ ਏ ਬੋਤਲ, ਰੋਸਕਿਲਡ ਅਤੇ ਐਸ.ਐਕਸ.ਐਸ.ਡਬਲਿਊ. ਵਰਗੇ ਸੰਗੀਤ ਤਿਉਹਾਰਾਂ ਵਿੱਚ ਪ੍ਰਦਰਸ਼ਨ ਕੀਤਾ ਹੈ।
ਗਾਂਧੀ, 21 ਫਰਵਰੀ, 1989 ਨੂੰ ਜਨਮੀ, ਪਰਉਪਕਾਰੀ ਮੀਰਾ ਗਾਂਧੀ ਅਤੇ ਸਮਾਜਿਕ ਉਦਯੋਗਪਤੀ ਵਿਕਰਮ ਗਾਂਧੀ ਦੀ ਧੀ ਹੈ।[2] ਵੱਡੀ ਹੋ ਕੇ ਗਾਂਧੀ ਨੇ ਨਿਊਯਾਰਕ ਸ਼ਹਿਰ ਅਤੇ ਬੰਬਈ, ਭਾਰਤ ਵਿੱਚ ਸਮਾਂ ਬਿਤਾਇਆ। [3]
2011 ਵਿੱਚ ਗਾਂਧੀ ਨੇ ਜਾਰਜਟਾਊਨ ਯੂਨੀਵਰਸਿਟੀ ਤੋਂ ਗਣਿਤ, ਰਾਜਨੀਤੀ ਵਿਗਿਆਨ ਅਤੇ ਔਰਤਾਂ ਦੇ ਅਧਿਐਨ ਵਿੱਚ ਆਪਣੀ ਅੰਡਰਗ੍ਰੈਜੁਏਟ ਡਿਗਰੀ ਪ੍ਰਾਪਤ ਕੀਤੀ। ਗ੍ਰੈਜੂਏਟ ਹੋਣ ਤੋਂ ਬਾਅਦ ਉਸਨੇ ਕੈਲੀਫੋਰਨੀਆ ਦੇ ਸੈਂਟਾ ਮੋਨਿਕਾ ਵਿੱਚ ਸਥਿਤ ਇੰਟਰਸਕੋਪ ਰਿਕਾਰਡਸ ਵਿੱਚ ਪਹਿਲੀ ਡਿਜੀਟਲ ਵਿਸ਼ਲੇਸ਼ਕ ਵਜੋਂ ਇੰਟਰਨਸ਼ਿਪ ਸ਼ੁਰੂ ਕੀਤੀ। ਇਹ ਅਹੁਦਾ ਬਾਅਦ ਵਿੱਚ ਫੁੱਲ-ਟਾਈਮ ਬਣ ਗਿਆ। ਗਾਂਧੀ ਨੇ ਆਪਣੇ ਗਣਿਤ ਦੇ ਹੁਨਰ ਦੀ ਵਰਤੋਂ ਸਪੋਟੀਫਾਈ ਸਟ੍ਰੀਮਿੰਗ ਡੇਟਾ ਅਤੇ ਹੋਰ ਡਿਜੀਟਲ ਮੀਡੀਆ ਵਿੱਚ ਪੈਟਰਨਾਂ ਦਾ ਵਿਸ਼ਲੇਸ਼ਣ ਕਰਨ ਲਈ ਕੀਤੀ।[3][4] [5]
2015 ਵਿੱਚ ਗਾਂਧੀ ਨੇ ਹਾਰਵਰਡ ਯੂਨੀਵਰਸਿਟੀ ਤੋਂ ਐਮ.ਬੀ.ਏ. ਹੈ।[3]
2012 ਵਿੱਚ, ਗਾਂਧੀ ਨੇ ਐਮ.ਆਈ.ਏ. ਟਰੈਕ "ਬੈਡ ਗਰਲਜ਼" ਨਾਲ ਲਾਈਵ ਡਰੱਮ ਰਿਕਾਰਡ ਕੀਤੇ। ਫਰਵਰੀ 2013 ਵਿੱਚ, ਐਮ.ਆਈ.ਏ. ਨੇ ਰਿਕਾਰਡਿੰਗ ਦੀ ਪ੍ਰਸ਼ੰਸਾ ਕਰਦੇ ਹੋਏ ਗਾਂਧੀ ਨੂੰ ਲਿਖਿਆ ਅਤੇ ਉਸਨੂੰ ਐਲਬਮ ਮਾਤੰਗੀ ਦੇ ਸਮਰਥਨ ਲਈ ਟੂਰ ਲਈ ਡਰੱਮ ਵਜਾਉਣ ਲਈ ਕਿਹਾ।[4] ਉਸੇ ਸਮੇਂ ਗਾਂਧੀ ਨੇ ਹਾਰਵਰਡ ਬਿਜ਼ਨਸ ਸਕੂਲ ਵਿੱਚ ਪੜ੍ਹਨ ਦੀ ਪੇਸ਼ਕਸ਼ ਸਵੀਕਾਰ ਕਰ ਲਈ।[6] ਗਾਂਧੀ ਨੇ 2013 ਵਿੱਚ ਇੰਟਰਸਕੋਪ ਰਿਕਾਰਡਸ ਛੱਡ ਦਿੱਤਾ।[7]
2015 ਵਿੱਚ, ਗਾਂਧੀ ਮਾਹਵਾਰੀ ਜਿਹੇ ਕਲੰਕ ਨੂੰ ਦੂਰ ਕਰਨ ਲਈ ਇੱਕ ਪ੍ਰਤੀਕਾਤਮਕ ਕਾਰਜ ਵਜੋਂ ਲੰਡਨ ਮੈਰਾਥਨ ਬਲੀਡਿੰਗ-ਫ੍ਰੀਲੀ ਵਿਚ ਦੌੜੀ, ਜਿਸਦਾ ਦੁਨੀਆ ਭਰ ਵਿੱਚ ਔਰਤਾਂ, ਕੁੜੀਆਂ ਅਤੇ ਟ੍ਰਾਂਸ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।[8]
ਉਹ ਖੁੱਲ੍ਹੇਆਮ ਕੁਈਰ ਹੈ।[9]
ਐਸ.ਐਕਸ.ਐਸ.ਡਬਲਿਊ. ਵਿਖੇ ਸਰਵੋਤਮ ਸੰਗੀਤ ਵੀਡੀਓ ਜਿਊਰੀ ਅਵਾਰਡ-ਵਿਜੇਤਾ 2021
2020 ਟੇਡ ਫੈਲੋ [10]
ਗਾਂਧੀ ਬੀ.ਬੀ.ਸੀ. ਦੀ 23 ਨਵੰਬਰ 2020 ਨੂੰ ਘੋਸ਼ਿਤ 100 ਔਰਤਾਂ ਦੀ ਸੂਚੀ ਵਿੱਚ ਸ਼ਾਮਲ ਸੀ।[11]
ਗਾਂਧੀ 2019 ਦੀ ਫੋਰਬਸ 30 ਅੰਡਰ 30 ਕਲਾਸ ਵਿੱਚ ਸੀ।[12]
2015 ਹਾਰਵਰਡ ਯੂਨੀਵਰਸਿਟੀ ਫਿਟਜ਼ੀ ਫਾਊਂਡੇਸ਼ਨ ਇਨਾਮ ਜੇਤੂ[13]