ਕਿਰੇਜੀ ਇੱਕ ਜਾਪਾਨੀ ਸ਼ਬਦ ਹੈ। ਇਸ ਦੀ ਵਰਤੋਂ ਹਾਇਕੂ ਕਾਵਿ ਵਿੱਚ ਖਿਆਲਾਂ ਦੀ ਰਵਾਨਗੀ ਨੂੰ ਭੰਗ ਕਰਨ ਵਾਲਾ ਕੋਈ ਸੰਕੇਤ ਹੁੰਦਾ ਹੈ।[1] ਇਸ ਨਾਲ ਲਘੂ ਕਵਿਤਾ ਦੋ ਸੁਤੰਤਰ ਖੰਡਾਂ ਵਿੱਚ ਵੰਡੀ ਜਾਂਦੀ ਹੈ। ਦੋ ਬਿੰਬਾਂ ਵਿੱਚ ਇੱਕ ਲਕੀਰ ਦਾ ਕਾਰਜ ਕਰਦਾ ਹੈ ਜਿਸ ਨਾਲ ਬਿੰਬ ਇੱਕ ਦੂਜੇ ਵਿੱਚ ਮਿਲ ਜਾਣ ਤੋਂ ਰੋਕ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਕਵਿਤਾ ਵਿੱਚ ਪਾਠਕ ਦੀ ਸਿਰਜਣਾਤਮਕ ਭਿਆਲੀ ਲਈ ਜਗ੍ਹਾ ਬਣ ਜਾਂਦੀ ਹੈ। ਹਾਇਕੂ ਵਿੱਚ ਇੱਕ ਕਾਵਿਕ ਜੁਗਤ ਵਜੋਂ ਇਸ ਦੀ ਵਰਤੋਂ ਨੇ ਇਸਨੂੰ ਵਿਸ਼ਵ ਪਧਰ ਤੇ ਪਛਾਣ ਦਵਾਈ ਹੈ। ਰਵਾਇਤੀ ਜਾਪਾਨੀ ਕਵਿਤਾ ਦੀਆਂ ਕੁਝ ਹੋਰ ਵੰਨਗੀਆਂ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ। ਇਹ ਰਵਾਇਤੀ ਹਾਇਕੂ ਅਤੇ ਹੋਕੂ ਵਿੱਚ ਇਹ ਇੱਕ ਕਾਵਿਕ ਲੋੜ ਹੈ। ਅੰਗਰੇਜ਼ੀ, ਪੰਜਾਬੀ ਅਤੇ ਹੋਰ ਬਹੁਤੀਆਂ ਭਾਸ਼ਾਵਾਂ ਵਿੱਚ ਕਿਰੇਜੀ ਲਈ ਇਸ ਦੇ ਤੁੱਲ ਕੋਈ ਸ਼ਬਦ ਨਹੀਂ ਹੈ ਅਤੇ ਇਸ ਦੇ ਕਾਰਜ ਨੂੰ ਪਰਿਭਾਸ਼ਿਤ ਕਰਨਾ ਬੜਾ ਮੁਸ਼ਕਲ ਹੈ।
{{cite web}}
: Unknown parameter |dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |