ਕਿੱਕਲੀ

ਸਲਵਾਰ ਸੂਟ ਵਿੱਚ ਕਿੱਕਲੀ ਪਾਉਂਦੀਆਂ ਮੁਟਿਆਰਾਂ

ਕਿੱਕਲੀ ਛੋਟੀਆਂ ਕੁੜੀਆਂ ਦਾ ਪੰਜਾਬੀ ਲੋਕ-ਨਾਚ ਹੈ।[1] ਕਿੱਕਲੀ ਦੋ ਕੁੜੀਆਂ ਇੱਕ ਦੂਜੇ ਦਾ ਹੱਥ ਫੜਕੇ ਚੱਕਰ ਵਿੱਚ ਘੁੰਮ ਕੇ ਪਾਉਂਦੀਆਂ ਹਨ ਇਸ ਨਾਲ ਸਬੰਧਤ ਲੋਕ-ਗੀਤ ਦੀਆਂ ਸਤਰਾਂ ਹਨ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।

ਇਕੱਤਰ ਬਾਲੜੀਆਂ ਜੋਟੇ ਬਣਾ ਲੈਂਦੀਆਂ ਹਨ। ਇੱਕ ਜੋਟਾ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਦਾ ਹੈ। ਉਹ ਹੱਥ ਫੜ ਘੁੰਮਦੀਆਂ ਹਨ ਅਤੇ ਪੱਬਾਂ ਭਾਰ ਸੰਤੁਲਨ ਬਣਾਉਂਦੀਆਂ ਹਨ।[2][3][4][5]

ਨਾਚ ਸ਼ੈਲੀ

[ਸੋਧੋ]

ਕਿੱਕਲੀ ਲੋਕ ਨਾਚ ਵੀ ਹੈ ਅਤੇ ਕੁੜੀਆਂ ਦੀ ਖੇਡ ਵੀ। ਸਗੋਂ ਖੇਡ ਦੇ ਤੱਤ ਵਧੇਰੇ ਹਨ।[5] ਦੋਨੋਂ ਕੁੜੀਆਂ ਇੱਕ ਦੂਜੇ ਦੇ ਹੱਥ ਕਰਿੰਗੜੀ ਸ਼ਕਲ ਵਿੱਚ ਘੁੱਟ ਕੇ ਫੜ ਲੈਂਦੀਆਂ ਹਨ। ਫਿਰ ਉਹ ਕੁੜੀਆਂ ਪੱਬਾਂ ਭਾਰ ਹੋ ਜਾਂਦੀਆਂ ਹਨ;[1][3][6] ਬਾਹਾਂ ਤਣ ਲੈਂਦੀਆਂ ਹਨ ਅਤੇ ਸਾਰਾ ਭਾਰ ਪਿੱਛੇ ਵੱਲ ਸੁੱਟ ਲੈਂਦੀਆਂ ਹਨ।[6] ਮਸਤੀ ਵਿੱਚ ਤੇਜ਼-ਤੇਜ਼ ਘੁੰਮਦੀਆਂ ਹਨ ਅਤੇ ਗਾਉਂਦੀਆਂ ਹਨ। ਉਹਨਾਂ ਦੀਆਂ ਚੁੰਨੀਆਂ ਹਵਾ ਵਿੱਚ ਲਹਿਰਾਉਂਦੀਆਂ ਹਨ ਅਤੇ ਝਾਂਜਰਾਂ ਛਣਕਦੀਆਂ ਹਨ।[5][6] ਬਾਕੀ ਕੁੜੀਆਂ ਗਾਉਂਦੀਆਂ, ਗਿੱਧਾ ਪਾਉਂਦੀਆਂ, ਉਹਨਾਂ ਨੂੰ ਤੇਜ਼ ਹੋਰ ਤੇਜ਼ ਘੁੰਮਣ ਲਈ ਉਕਸਾਉਂਦੀਆਂ ਹਨ।[3]

ਹਵਾਲੇ

[ਸੋਧੋ]
  1. 1.0 1.1 "Kikli". www.folkpunjab.com. Archived from the original on 2013-01-23. Retrieved January, 03, 2015. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  2. Panchwan Pahar By Gurdayal Singh|ਪੰਨਾ- 131
  3. 3.0 3.1 3.2 Singh, Durlabh (2011). In the Days of Love. p. 155.
  4. Kohli, Yash (1983). The Women Of Punjab. p. 120.
  5. 5.0 5.1 5.2 "Kikli dance". www.dance.anantagroup.com. Retrieved January 03, 2015. {{cite web}}: Check date values in: |accessdate= (help)
  6. 6.0 6.1 6.2 "Kikli". www.punjabijanta.com. Archived from the original on ਨਵੰਬਰ 22, 2022. Retrieved January 03, 2015. {{cite web}}: Check date values in: |accessdate= (help)