ਕੀਕੂ ਸ਼ਾਰਦਾ | |
---|---|
![]() ਸ਼ਾਰਦਾ 2016 ਦ ਐਂਡ ਦੇ ਟ੍ਰੇਲਰ ਲਾਂਚ ਮੌਕੇ | |
ਜਨਮ | ਰਾਘਵੇਂਦਰ ਸ਼ਾਰਦਾ 14 ਫਰਵਰੀ 1976 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫਰਮਾ:ਵਿਅੰਗਕਾਰ |
ਸਰਗਰਮੀ ਦੇ ਸਾਲ | 2000 – ਵਰਤਮਾਨ |
ਜੀਵਨ ਸਾਥੀ |
ਪ੍ਰੀਯੰਕਾ ਸ਼ਾਰਦਾ (ਵਿ. 2002) |
ਕੀਕੂ ਸ਼ਾਰਦਾ (ਜਨਮ ਰਾਘਵੇਂਦਰ ਸ਼ਾਰਦਾ; 14 ਫਰਵਰੀ 1976) ਇੱਕ ਭਾਰਤੀ ਕਾਮੇਡੀਅਨ ਦੇ ਨਾਲ ਨਾਲ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਵੀ ਹੈ।[1] ਉਸ ਦਾ ਜਨਮ 14 ਫਰਵਰੀ 1976 ਨੂੰ ਜੋਧਪੁਰ, ਰਾਜਸਥਾਨ ਵਿੱਚ ਹੋਇਆ ਸੀ। ਕੀਕੂ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਵਿੱਚ ਪੂਰੀ ਕੀਤੀ, ਜਿੱਥੇ ਉਸਨੇ ਮਾਰਕੀਟਿੰਗ ਵਿੱਚ ਐਮਬੀਏ ਦੀ ਡਿਗਰੀ ਨਾਲ ਪੋਸਟ-ਗ੍ਰੈਜੂਏਸ਼ਨ ਵੀ ਪੂਰੀ ਕੀਤੀ।[2]
ਉਸ ਨੇ ਹਾਤਿਮ ਵਿੱਚ ਹੋਬੋ, ਐਫ ਆਈ ਆਰ ਵਿੱਚ ਕਾਂਸਟੇਬਲ ਮੁਲਾਇਮ ਸਿੰਘ ਗੁਲਗੁਲੇ ਅਤੇ ਕਾਮੇਡੀ ਸ਼ੋਅ ਅਕਬਰ ਬੀਰਬਲ ਵਿੱਚ ਅਕਬਰ ਦਾ ਕਿਰਦਾਰ ਨਿਭਾਇਆ। ਉਸਨੇ ਕਾਮੇਡੀ ਨਾਈਟਸ ਵਿਦ ਕਪਿਲ ਵਿੱਚ ਕੰਮ ਕੀਤਾ ਸੀ ਜਿੱਥੇ ਉਸਨੇ ਵੱਖ-ਵੱਖ ਕਿਰਦਾਰ ਨਿਭਾਏ ਸਨ, ਖਾਸ ਕਰਕੇ ਪਲਕ ਦਾ ਕਿਰਦਾਰ।[3]
2016 ਵਿੱਚ, ਕੀਕੂ ਸ਼ਾਰਦਾ ਨੂੰ ਇੱਕ ਟੈਲੀਵਿਜ਼ਨ ਚੈਨਲ 'ਤੇ ਡੇਰਾ ਸੱਚਾ ਸੌਦਾ ਦੇ ਮੁਖੀ, ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਨਕਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ ਕੀਕੂ ਨੂੰ ਇੱਕ ਬਾਬੇ ਦੇ ਕੱਪੜੇ ਪਹਿਨਕੇ ਸ਼ਰਾਬ ਪਰੋਸਦੇ ਹੋਏ ਅਤੇ ਕੁੜੀਆਂ ਨਾਲ ਅਸ਼ਲੀਲ ਡਾਂਸ ਕਰਦੇ ਹੋਏ ਦਿਖਾਇਆ ਗਿਆ ਸੀ, ਜਿਸ ਨਾਲ ਡੇਰਾ ਮੁਖੀ ਦਾ ਅਪਮਾਨ ਹੋਇਆ ਸੀ।[4]
ਜਨਵਰੀ 2016 ਵਿੱਚ ਸ਼ਾਰਦਾ ਨੂੰ ਗੁਰਮੀਤ ਰਾਮ ਰਹੀਮ ਸਿੰਘ ਦੀ ਨਕਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।[5]
{{cite web}}
: CS1 maint: unrecognized language (link)