ਕੀੜਾ ਸੱਪ | |
---|---|
ਅੰਨਾ ਸੱਪ ਜਾਂ ਕੀੜਾ ਸੱਪ | |
Scientific classification | |
Synonyms | |
|
ਕੀੜਾ ਸੱਪ ਜਾਂ ਅੰਨਾ ਸੱਪ ਜਾਂ ਵੌਰਮ-ਸਨੇਕ ਬਾਗਾਂ, ਬਗੀਚਿਆਂ, ਗਿੱਲੇ ਪੱਤਿਆਂ ਅਤੇ ਗਲੀ-ਸੜੀ ਬਨਾਸਪਤੀ ਨਾਲ ਬਣੀ ਜ਼ਮੀਨ ਵਿੱਚ ਰਹਿੰਦਾ ਹੈ। ਇਸ ਛੋਟੇ ਸੱਪ ਦਾ ਆਕਾਰ, ਸਰੀਰਕ ਬਣਤਰ ਅਤੇ ਰਹਿਣ ਦਾ ਕੁਦਰਤੀ ਸਥਾਨ ਤੇ ਢੰਗ, ਗੰਡੋਏ ਨਾਲ ਮਿਲਦਾ ਹੈ। ਇਸ ਦੀਆਂ ਅੱਖਾਂ ਪ੍ਰਤੀਬਿੰਬ ਬਣਾਉਣ ਤੋਂ ਅਸਮਰੱਥ ਹੁੰਦੀਆਂ ਹਨ, ਕੇਵਲ ਰੌਸ਼ਨੀ ਤੇ ਹਨੇਰੇ ਦੀ ਹੀ ਪਛਾਣ ਕਰ ਸਕਦੀਆਂ ਹਨ ਪਰ ਉਂਜ ਇਹ ਇੱਕ ਪੂਰਨ ਰੂਪ ਵਿੱਚ ਵਿਕਸਤ ਹੋਇਆ ਜੀਵ ਹੈ। ਧਰਤੀ ਦੇ ਹੇਠ ਜਿਊਂਦਾ ਰਹਿਣ ਲਈ ਇਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਢਾਲ ਲਿਆ ਹੈ। ਭਾਰਤ ਦੇ ਸਭ ਤੋਂ ਛੋਟੇ ਸੱਪ ਦੀ ਲੰਬਾਈ ਲਗਪਗ ਛੇ ਇੰਚ (15.2 ਸਮ) ਹੁੰਦੀ ਹੈ। ਭਾਰਤ ਵਿੱਚ ਵੌਰਮ ਸਨੇਕ ਦੀਆਂ ਘੱਟੋ-ਘੱਟ ਚੌਦਾਂ ਕਿਸਮਾਂ ਮਿਲਦੀਆਂ ਹਨ। ਇਹ ਸੱਪ ਸਿਰਫ਼ ਰਾਤ ਵੇਲੇ ਹੀ ਧਰਤੀ ਦੀ ਸਤਹ ’ਤੇ ਆਉਂਦੇ ਹਨ। ਇਹ ਭਾਰਤ ਦੇ ਪਹਾੜਾਂ, ਲਕਸ਼ਦੀਪ ਟਾਪੂ 'ਚ ਮਿਲਦਾ ਹੈ। ਇਹ ਸੱਪ ਜ਼ਹਿਰੀਲਾ ਨਹੀਂ ਹੈ। ਇਹ ਆਪਣੇ ਸਰੀਰ 'ਚ ਕਦੇ-ਕਦੇ ਕਸਤੂਰੀ ਵਰਗੀ ਨਾਗਵਾਰ ਗੰਧ ਜ਼ਰੂਰ ਛੱਡਦਾ ਹੈ, ਜੋ ਇਨ੍ਹਾਂ ਨੂੰ ਸ਼ਿਕਾਰ ਕਰਨ ਵਾਲੇ ਜੀਵਾਂ ਤੋਂ ਬਚਾਓ ਛਤਰ ਪ੍ਰਦਾਨ ਕਰਦੀ ਹੈ। ਇਸਦਾ ਭੋਜਨ ਗੰਡੋਏ, ਦੀਮਕ ਅਤੇ ਬਹੁਤ ਸਾਰੀਆਂ ਕਿਸਮਾਂ ਦੇ ਕੀੜੇ-ਪਤੰਗਿਆਂ ਦੇ ਲਾਰਵੇ ਸ਼ਾਮਿਲ ਹਨ।[1]