ਕੁਦਸਿਯਾ ਬੇਗਮ (ਮੌਤ 1765), ਮੁਗਲ ਸਮਰਾਟ ਮੁਹੰਮਦ ਸ਼ਾਹ ਦੀ ਪਤਨੀ ਅਤੇ ਬਾਦਸ਼ਾਹ ਅਹਿਮਦ ਸ਼ਾਹ ਬਹਾਦਰ ਦੀ ਮਾਤਾ ਸਨ. ਉਨ੍ਹਾਂ ਨੇ ਵਾਸਤਵਿਕ ਰੀਜੰਟ, ਭਾਰਤ ਵਿੱਚ 1748 ਤੋਂ 1754 ਤੱਕ ਕੰਮ ਕੀਤਾ ਅਤੇ ਉਹ ਓਥੋਂ ਦੇ ਨਿਰਦੇਸ਼ਕ ਵੀ ਰਹੇ.
ਉਹ ਜਨਮ ਤੋਂ ਹਿੰਦੂ ਸਨ ਅਤੇ ਉਨ੍ਹਾਂ ਦਾ ਨਾਂ ਊਧਮ ਬਾਈ ਸੀ.[1] ਪਹਿਲੀ ਵਾਰ ਉਸ ਦੀ ਜਾਣ-ਪਛਾਣ ਰਾਇਲ ਕੋਰਟ ਵਿੱਚ ਇੱਕ ਨਰਤਿਕੀ ਦੇ ਰੂਪ ਵਿੱਚ ਹੋਈ ਅਤੇ ਇਸ ਸਥਿਤੀ ਉਨ੍ਹਾਂ ਨੇ ਬਾਕੀ ਮੈਂਬਰਾਂ ਦਾ ਪੱਖ ਹਾਸਿਲ ਕਰਨ ਲਈ ਵਰਤਿਆ. ਸਮੇਂ ਦੇ ਨਾਲ ਸਮਰਾਟ ਮੁਹੰਮਦ ਸ਼ਾਹ ਦੇ ਮਨ ਵਿੱਚ ਉਨ੍ਹਾਂ ਲਈ ਪਿਆਰ ਉਪਜਿਆ ਅਤੇ ਉਸ ਨੇ ਉਸ ਨੂੰ ਆਪਣੀ ਦੀ ਤੀਜੀ ਪਤਨੀ ਬਣਾਇਆ. ਬਾਅਦ ਵਿੱਚ ਉਸਨੂੰ ਮਨਸਬਦਾਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ, ਜੋ ਕਿ ਫ਼ੌਜ ਵਿੱਚ ਇੱਕ ਉੱਚਾ ਰੁਤਬਾ ਸੀ ਅਤੇ ਜਿਸ ਦਾ ਮੁੱਖ ਕੰਮ, ਸਮਰਾਟ ਦੀ ਗੈਰਹਾਜ਼ਿਰੀ ਵਿੱਚ, ਨਿਯਮ ਅਤੇ ਕਾਨੂੰਨ ਨੂੰ ਬਰਕਰਾਰ ਰੱਖਣਾ ਸੀ.
ਮੁਹੰਮਦ ਸ਼ਾਹ ਦੀ 1748 ਵਿੱਚ ਮੌਤ ਤੋਂ ਬਾਅਦ, ਉਸ ਦਾ ਪੁੱਤਰ ਅਹਿਮਦ ਸ਼ਾਹ ਬਹਾਦਰ (1725-1775) ਬਾਦਸ਼ਾਹ ਬਣ ਗਿਆ ਹੈ।[2] ਇੱਕ ਵਿਧਵਾ ਦੇ ਤੌਰ ਤੇ, ਉਸ ਨੇ ਕੁਦਸਿਯਾ ਬੇਗਮ ਨਾਮ ਲਿਆ. ਅਹਿਮਦ ਸ਼ਾਹ ਬਹਾਦਰ ਇੱਕ ਬੇਅਸਰ ਹਾਕਮ ਸੀ ਅਤੇ ਉਹ ਆਪਣੀ ਮਾਤਾ ਤੋਂ ਕਾਫੀ ਪ੍ਰਭਾਵਿਤ ਸੀ. ਉਨ੍ਹਾਂ ਬਾਰੇ ਇੱਕ ਅਫ਼ਵਾਹ ਸੀ, ਕਿ ਉਸ ਦਾ ਰਿਸ਼ਤਾ, ਨਵਾਬ ਬਹਾਦਰ ਜਾਵੇਦ ਖਾਨ ਨਾਲ ਸੀ, ਜੋ ਕਿ ਜ਼ਨਾਨਾ ਦੇ ਇੱਕ ਕਿੰਨਰ ਸੁਪਰਡੰਟ ਸਨ. ਜਾਵੇਦ ਖਾਨ ਦਾ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ. ਜਦ ਨਵਾਬ-ਉਲ-ਮੁਲਕ 1754 ਵਿੱਚ ਦਿੱਲੀ ਪਹੁੰਚਿਆ ਤਾਂ ਉਸ ਨੇ ਸਮਰਾਟ ਅਤੇ ਉਸ ਦੀ ਮਾਤਾ ਨੂੰ ਗ੍ਰਿਫਤਾਰ ਕਰ ਕੈਦੀ ਬਣਾ ਲਿਆ. ਇਹ ਸੰਭਵ ਹੈ ਕਿ ਕੈਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਪਰ ਸਹੀ ਤਾਰੀਖ ਅਤੇ ਕਬਰ ਅਜੇ ਅਣਜਾਣ ਹੈ.[3]
ਲਾਲ ਕਿਲੇ ਦੇ ਨੇੜੇ ਸੁਨਹਿਰੀ ਮਸਜਿਦ ਦਾ ਨਿਰਮਾਣ 1747 ਤੋਂ 1751 ਵਿਚਕਾਰ ਨਵਾਬ ਬਹਾਦਰ ਜਾਵੇਦ ਖਾਨ ਲਈ ਕੀਤਾ ਗਿਆ ਸੀ.[4]
ਲਾਲ ਕਿਲੇ ਦੇ ਨੇੜੇ ਯਮੁਨਾ ਨਦੀ ਦੇ ਤੱਟ 'ਤੇ ਉਸ ਦੇ ਆਪਣੇ ਭਵਨ ਅਤੇ ਬਾਗ ਦਾ ਨਿਰਮਾਣ 1748 ਵਿੱਚ ਕੀਤਾ ਗਿਆ ਸੀ.
{{cite book}}
: |first=
missing |last=
(help)|first1=
missing |last1=
in Authors list (help)
{{cite book}}
: |first=
missing |last=
(help)|first1=
missing |last1=
in Authors list (help)