ਕੁਲਜੀਤ ਰੰਧਾਵਾ (1 ਜਨਵਰੀ 1976 – 8 ਫ਼ਰਵਰੀ 2006) ਇੱਕ ਭਾਰਤੀ ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਸੀ। ਉਹ ਕੋਹਿਨੂਰ ਟੀਵੀ ਡਰਾਮੇ ਲੈ ਬਹੁਤ ਚਰਚਿਤ ਹੋਈ ਸੀ।[1]
ਕੁਲਜੀਤ ਰੰਧਾਵਾ ਦਾ ਜਨਮ ਪਹਿਲੀ ਜਨਵਰੀ 1976 ਨੂੰ ਹੋਇਆ। ਉਸ ਦਾ ਬਚਪਨ ਤਾਂ ਪੰਜਾਬ ਵਿੱਚ ਹੀ ਬੀਤਿਆ, ਪਰ ਉਚੇਰੀ ਪਡ਼੍ਹਾਈ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਉਸ ਦੇ ਪਿਤਾ ਦਾ ਨਾਮ ਗੁਰਬਚਨ ਰੰਧਾਵਾ ਸੀ। ਕੁਲਜੀਤ ਨੇ ਕੋਹਿਨੂਰ, ਸੀਏਟੀਐਸ ਅਤੇ ਹਿੱਪ ਹਿੱਪ ਹੁਰੇ ਵਰਗੇ ਸੀਰੀਅਲਾਂ ਵਿੱਚ ਕੰਮ ਕਰਕੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਸੀ। 8 ਫਰਵਰੀ 2006 ਨੂੰ ਉਸ ਨੇ ਆਤਮ ਹੱਤਿਆ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਵੀ ਲਿਖਿਆ ਕਿ ਉਹ ਮਾਨਸਿਕ ਦਬਾਅ ਹੇਠ ਹੈ ਅਤੇ ਇਸ ਦਬਾਅ ਦੇ ਕਾਰਨ ਹੀ ਖ਼ੁਦਕੁਸ਼ੀ ਕਰ ਰਹੀ ਹੈ।
{{cite web}}
: Unknown parameter |dead-url=
ignored (|url-status=
suggested) (help)