ਕੁੰਦਨਿਕਾ ਕਪਾਡੀਆ | |
---|---|
ਜਨਮ | ਲਿਮਬਦੀ, ਵਾਧਵਾਂ ਰਾਜ, ਬਰਤਾਨਵੀ ਭਾਰਤ | 11 ਜਨਵਰੀ 1927
ਮੌਤ | 30 ਅਪ੍ਰੈਲ 2020 ਵਲਸਾਦ, ਗੁਜਰਾਤ, ਭਾਰਤ | (ਉਮਰ 93)
ਕਿੱਤਾ | ਨਾਵਲਕਾਰ, ਕਹਾਣੀਕਾਰ, ਨਿਬੰਧਕਾਰ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਅਵਾਰਡ (1985) |
ਜੀਵਨ ਸਾਥੀ |
ਮਕਰੰਦ ਦੇਵ
(ਵਿ. 1968; ਮੌਤ 2005) |
ਕੁੰਦਨਿਕਾ ਕਪਾਡੀਆ (11 ਜਨਵਰੀ 1927) - 30 ਅਪ੍ਰੈਲ 2020) ਇੱਕ ਭਾਰਤੀ ਨਾਵਲਕਾਰ, ਕਹਾਣੀਕਾਰ ਅਤੇ ਗੁਜਰਾਤ ਦੀ ਲੇਖਕ ਸੀ।
ਕੁੰਦਨਿਕਾ ਕਪਾਡੀਆ ਦਾ ਜਨਮ 11 ਜਨਵਰੀ 1927 ਨੂੰ ਲਿਮਬਦੀ (ਹੁਣ ਸੁਰੇਂਦਰਨਗਰ ਜ਼ਿਲ੍ਹਾ, ਗੁਜਰਾਤ ਵਿੱਚ) ਵਿੱਚ ਨਰੋਤਮਦਾਸ ਕਪਾਡੀਆ ਦੇ ਘਰ ਹੋਇਆ ਸੀ। ਉਸਨੇ ਆਪਣੀ ਮੁੱਢਲੀ ਅਤੇ ਸੈਕੰਡਰੀ ਵਿਦਿਆ ਗੋਧਰਾ ਤੋਂ ਪੂਰੀ ਕੀਤੀ। ਉਸਨੇ 1942 ਵਿਚ ਰਾਸ਼ਟਰਵਾਦੀ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲਿਆ ਸੀ। 1948 ਵਿਚ ਉਸਨੇ ਬੰਬੇ ਯੂਨੀਵਰਸਿਟੀ ਨਾਲ ਸੰਬੰਧਿਤ, ਸਮਾਲਦਾਸ ਕਾਲਜ, ਭਾਵਨਗਰ ਤੋਂ ਇਤਿਹਾਸ ਅਤੇ ਰਾਜਨੀਤੀ ਵਿਚ ਬੀ.ਏ. ਕੀਤੀ। ਉਸਨੇ ਮੁੰਬਈ ਸਕੂਲ ਆਫ਼ ਇਕਨਾਮਿਕਸ ਤੋਂ ਸਮੁੱਚੀ ਰਾਜਨੀਤੀ ਵਿੱਚ ਐਮ.ਏ. ਕੀਤੀ, ਪਰ ਇਮਤਿਹਾਨਾਂ ਵਿੱਚ ਭਾਗ ਨਹੀਂ ਲੈ ਸਕੀ। ਉਸਨੇ 1968 ਵਿੱਚ ਗੁਜਰਾਤੀ ਕਵੀ ਮਕਰੰਦ ਦੇਵ ਨਾਲ ਵਿਆਹ ਮੁੰਬਈ ਵਿੱਚ ਕੀਤਾ; ਉਨ੍ਹਾਂ ਦੇ ਕੋਈ ਓਲਾਦ ਨਹੀਂ ਸੀ।[1] ਉਸ ਨੇ ਆਪਣੇ ਪਤੀ ਨਾਲ 1985 ਵਿੱਚ ਨੰਦੀਗ੍ਰਾਮ ਆਸ਼ਰਮ ਦੀ ਸਹਿ-ਸਥਾਪਨਾ ਕੀਤੀ, ਜੋ ਵਲਸਾਦ ਨਜ਼ਦੀਕ ਵੰਕਲ ਪਿੰਡ ਦੇ ਨੇੜੇ ਹੈ। ਉਹ ਆਪਣੇ ਨੰਦੀਗ੍ਰਾਮ ਫੈਲੋਜ਼ ਦੁਆਰਾ ਈਸ਼ਮਾ ਵਜੋਂ ਜਾਣੀ ਜਾਂਦੀ ਸੀ। ਉਸਨੇ ਯਤ੍ਰਿਕ (1955–1957) ਅਤੇ ਨਵਨੀਤ (1962–1980) ਰਸਾਲਿਆਂ ਦਾ ਸੰਪਾਦਨ ਕੀਤਾ।[2][3]
30 ਅਪ੍ਰੈਲ 2020 ਨੂੰ ਉਸਦੀ 93 ਸਾਲ ਦੀ ਉਮਰ ਵਿੱਚ ਗੁਜਰਾਤ ਦੇ ਵਲਸਾਦ ਜ਼ਿਲੇ ਦੇ ਵੰਕਲ ਪਿੰਡ ਨੇੜੇ ਨੰਦੀਗ੍ਰਾਮ ਵਿੱਚ ਮੌਤ ਹੋ ਗਈ।[4] [5]
ਸਨੇਹਧਨ ਉਸਦਾ ਕਲਮੀ ਨਾਮ ਸੀ। ਪਰੋਧ ਥੱਟਾ ਪਹਿਲ਼ਾ (1968) ਉਸਦਾ ਪਹਿਲਾ ਨਾਵਲ ਸੀ ਜਿਸਨੂੰ ਉਸਨੇ ਅਗਨੀ ਅਗਨੀਪਿਪਾਸਾ (1972) ਸੀ। ਉਸਨੇ ਸਤ ਪਗ਼ਲਾ ਅਕਾਸ਼ਮਾ (ਸੇਵਨ ਸਟੈੱਪ ਇਨ ਦ ਸਕਾਈ, 1984) ਲਿਖਿਆ, ਜਿਸ ਨਾਲ ਉਸ ਨੂੰ ਅਲੋਚਨਾਤਮਕ ਪ੍ਰਸੰਸਾ ਮਿਲੀ। ਇਸ ਨਾਵਲ ਨੂੰ ਉਸਦਾ ਉੱਤਮ ਨਾਵਲ ਮੰਨਿਆ ਜਾਂਦਾ ਹੈ ਜਿਸਨੇ ਨਾਰੀਵਾਦ ਨੂੰ ਜਾਹਿਰ ਕੀਤਾ।[6]
ਉਸਦੀ ਪਹਿਲੀ ਕਹਾਣੀ "ਪ੍ਰੇਮਨਾ ਅੰਸੂ" ਸੀ, ਜਿਸਨੇ ਜਨਮਭੂਮੀ ਅਖਬਾਰ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਹਾਣੀ ਮੁਕਾਬਲੇ ਵਿੱਚ ਉਸਨੂੰ ਦੂਜਾ ਇਨਾਮ ਦਵਾਇਆ ਸੀ। ਉਸ ਤੋਂ ਬਾਅਦ ਉਸ ਨੇ ਹੋਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰੇਮਨਾ ਅੰਸੂ (1954) ਉਸਦੇ ਕਹਾਣੀ ਸੰਗ੍ਰਹਿ ਵਜੋਂ ਪ੍ਰਕਾਸ਼ਤ ਹੋਈ ਸੀ। ਉਸ ਦੇ ਹੋਰ ਕਹਾਣੀ ਸੰਗ੍ਰਹਿ ਵਧੁ ਨੇ ਵਾਧੂ ਸੁੰਦਰ (1968), ਕਾਗਲਨੀ ਹੋਦੀ (1978), ਜਾਵਾ ਡੇਸ਼ੂ ਤਾਮਨੇ (1983) ਅਤੇ ਮਾਨੁਸ਼ਯ ਥਾਵੂ (1990) ਹਨ। ਉਸ ਦੀਆਂ ਕਹਾਣੀਆਂ ਦਰਸ਼ਨ, ਸੰਗੀਤ ਅਤੇ ਸੁਭਾਅ ਦੀ ਪੜਚੋਲ ਕਰਦੀਆਂ ਹਨ। ਉਸ ਦੀਆਂ ਚੁਣੀਆਂ ਗਈਆਂ ਕਹਾਣੀਆਂ ਕੁੰਦਨਿਕਾ ਕਪਾਡੀਆ ਨੀ ਸ਼੍ਰੇਸ਼ ਵਰਤਾਓ (1987) ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ। ਉਹ ਧੁੰਕੇਤੂ, ਸਰਤ ਚੰਦਰ ਚੱਟੋਪਾਧਿਆਏ, ਰਬਿੰਦਰਨਾਥ ਟੈਗੋਰ, ਸ਼ੈਕਸਪੀਅਰ ਅਤੇ ਇਬਸੇਨ ਤੋਂ ਪ੍ਰਭਾਵਿਤ ਸੀ।[7]
ਦਵਾਰ ਐਨੇ ਦੀਵਾਲ (1987) ਅਤੇ ਚੰਦਰ ਤਾਰਾ ਵਰਿਸ਼ ਵਡਲ (1988) ਉਸ ਦੇ ਲੇਖ ਸੰਗ੍ਰਹਿ ਹਨ। ਅਕਰੰਦ ਅਨੇ ਅਕਰੋਸ਼ (1993) ਉਸ ਦੀ ਜੀਵਨੀ ਰਚਨਾ ਹੈ। ਉਸਨੇ ਪਰਮ ਸਮਾਈਪ (1982), ਜਰੂਕੇ ਦਿਵਾ (2001) ਅਤੇ ਗੁਲਾਲ ਆਨੇ ਗੁੰਜਰ ਦਾ ਸੰਪਾਦਨ ਕੀਤਾ। ਪਰਮ ਸਮਾਈਪ ਉਸ ਦਾ ਪ੍ਰਸਿੱਧ ਪ੍ਰਾਰਥਨਾ ਸੰਗ੍ਰਹਿ ਹੈ।[8]
ਉਸਨੇ ਲੌਰਾ ਇੰਗਲਜ਼ ਵਾਈਲਡਰ ਦੇ ਕੰਮ ਦਾ ਅਨੁਵਾਦ ਵਸੰਤ ਅਵਸ਼ੇ (1962) ਵਜੋਂ ਕੀਤਾ। ਉਸਨੇ ਮੈਰੀ ਐਲੇਨ ਚੇਜ਼ ਦੇ 'ਏ ਗੁੱਡਲੀ ਫੈਲੋਸ਼ਿਪ ਦਾ ਦਿਲਭਾਰ ਮੈਤਰੀ (1963) ਵਜੋਂ ਅਤੇ ਬੰਗਾਲੀ ਲੇਖਕ ਰਾਣੀ ਚੰਦ ਦੇ ਸਫ਼ਰਨਾਮਾ ਦਾ ਪੂਰਨਕੁੰਭ (1977) ਵਜੋਂ ਅਨੁਵਾਦ ਕੀਤਾ। ਉਸਨੇ ਹੋਰ ਵੀ ਬਹੁਤ ਰਚਨਾਵਾਂ ਦਾ ਅਨੁਵਾਦ ਕੀਤਾ ਹੈ।[9]
ਕਪਾਡੀਆ ਨੂੰ ਗੁਜਰਾਤੀ ਸਾਹਿਤ ਪ੍ਰੀਸ਼ਦ ਅਤੇ ਗੁਜਰਾਤ ਸਾਹਿਤ ਅਕਾਦਮੀ ਤੋਂ ਕਈ ਇਨਾਮ ਪ੍ਰਾਪਤ ਹੋਏ। 'ਚੰਦਰ ਤਾਰਾ ਵ੍ਰਿਕਸ਼ ਵਡਲ' ਨੇ ਉਸ ਨੂੰ ਗੁਜਰਾਤ ਸਾਹਿਤ ਅਕਾਦਮੀ ਦਾ ਇਨਾਮ ਦਵਾਇਆ। ਉਸ ਨੂੰ 1985 ਵਿਚ ਗੁਜਰਾਤੀ ਲਈ ਸਤਿ ਪੱਗਲਾ ਅਕਾਸ਼ਮਾ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ।[10] ਉਸਨੇ 1984 ਵਿੱਚ ਧਨਜੀ ਕਾਂਜੀ ਗਾਂਧੀ ਸੁਵਰਨਾ ਚੰਦਰਕ ਪ੍ਰਾਪਤ ਹੋਇਆ।[11]