" ਦੋ ਮਧ੍ਯਮ ਅਰੁ ਸ਼ੁੱਧ ਸ੍ਵਰ,ਮਾਨਤ ਥਾਟ ਕਲਿਆਣ ।
ਮ ਸ ਵਾਦੀ ਸੰਵਾਦੀ ਸੇ, ਰਾਗ ਕੇਦਾਰ ਬਖਾਨ ।।
ਪ੍ਰਚੀਨ ਗ੍ਰੰਥ ਚੰਦ੍ਰਿਕਾਸਾਰ
ਸੁਰ | ਅਰੋਹ 'ਚ ਰਿਸ਼ਭ ਅਤੇ ਗੰਧਾਰ ਦੋਂਵੇਂ ਵਰਜਤ ਹਨ
ਅਵਰੋਹ 'ਚ ਸਿਰਫ ਗੰਧਾਰ ਵਰਜਤ ਹੈ ਦੋਂਵੇਂ ਮਧ੍ਯਮ ਲਗਦੇ ਹਨ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ |
ਜਾਤੀ | ਔਡਵ-ਸਮਪੂਰਣ ਵਕ੍ਰ |
ਥਾਟ | ਕਲਿਆਣ |
ਵਾਦੀ | ਮਧ੍ਯਮ (ਮ) |
ਸੰਵਾਦੀ | ਸ਼ਡਜ (ਸ) |
ਸਮਾਂ | ਰਾਤ ਦਾ ਪਹਿਲਾ ਪਹਿਰ (ਸ਼ਾਮ 6 ਵਜੇ ਤੋਂ 9 ਵਜੇ ਤੱਕ) |
ਠੇਹਿਰਾਵ ਵਾਲੇ ਸੁਰ | ਸ; ਮ; ਪ;
-ਸ; ਪ; ਮ |
ਮੁਖ ਅੰਗ | ਸ ਮ ; ਮ ਪ ; ਮਪਧਪ ਮ ;ਸ ਰੇ ਸ ; ਮਪਧਪਮ ; ਪ ਸੰ ; ਸੰ ; ਰੇੰ ਸੰ ਰੇੰ ਸੰ ਧਧਪ |
ਅਰੋਹ | ਸ ਮ, ਮ ਪ,ਧ ਪ, ਨੀ ਧ ਸੰ |
ਅਵਰੋਹ | ਸੰ ਨੀ ਧ ,ਮ(ਤੀਵ੍ਰ) ਪ ਧ ਪ ਮ, ਰੇ ਸ |
ਪਕੜ | ਸ ਮ,ਮ ਪ, ਮ(ਤੀਵ੍ਰ) ਪ ਧ ਪ ਮ,ਰੇ ਸ |
ਮਿਲਦੇ ਜੁਲਦੇ ਰਾਗ | ਹਮੀਰ ਅਤੇ ਕਾਮੋਦ |
ਰਾਗ ਕੇਦਾਰ, ਜਿਸ ਨੂੰ ਕੇਦਾਰਾ ਵੀ ਕਿਹਾ ਜਾਂਦਾ ਹੈ, ਇੱਕ ਹਿੰਦੁਸਤਾਨੀ ਕਲਾਸੀਕਲ ਰਾਗ ਹੈ।ਇਸ ਦਾ ਨਾਮ ਭਗਵਾਨ ਸ਼ਿਵ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਰਾਗ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਉੱਚ ਪੱਧਰੀ ਸਥਾਨ ਰੱਖਦਾ ਹੈ। ਸੁਰਾਂ ਦੇ ਸੁਰੀਲੇ ਅਤੇ ਘੁਮਾਵਦਾਰ ਪ੍ਰਯੋਗ ਇਸ ਰਾਗ ਦੀ ਵਿਸ਼ੇਸ਼ਤਾ ਹਨ। ਇਸ ਰਾਗ 'ਚ ਸ ਅਤੇ ਮ ਸੁਰਾਂ ਦਾ ਬਹੁਤ ਦੁਹਰਾਓ ਹੈ। ਇਹ ਆਮ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਇਹ ਬਹੁਤ ਜ਼ਿਆਦਾ ਊਰਜਾ ਪੈਦਾ ਕਰਦਾ ਹੈ ਅਤੇ ਇਸ ਨੂੰ ਰਾਗ ਦੀਪਕ ਦੀ ਰਾਗਿਨੀ ਮੰਨਿਆ ਜਾਂਦਾ ਹੈ। ਜਦੋਂ ਸ਼ੁੱਧ ਮੱਧਮ (ਮ) ਤੋਂ ਪੰਚਮ (ਪ) ਅਤੇ ਪੰਚਮ (ਪ) ਤੋਂ ਪਹਿਲਾਂ, ਗੰਧਾਰ (ਗ ) ਦੀ ਛੋਹ ਜਾਂ ਗੰਧਾਰ (ਗ) ਤੋਂ ਪੰਚਮ (ਪ) ਤੱਕ ਦਾ ਇੱਕ ਬਿਨਾ ਕਿਸੇ ਰੁਕਾਵਟ ਵਾਲਾ ਬਹਾਵ 'ਮ ਗਪ' ਦੇ ਰੂਪ ਵਿੱਚ ਦਰਸਾਇਆ ਜਾਵੇ ਤਾਂ ਇਹ ਸਾਰਾ ਬਹਾਵ ਇਸ ਰਾਗ ਦੇ ਪ੍ਰਗਟਾਵੇ ਦਾ ਵਧੇਰੇ ਆਮ ਤਰੀਕਾ ਹੈ।
ਇਹ ਗੱਲ ਆਮ ਤੌਰ ਤੇ ਮੰਨੀ ਜਾਂਦੀ ਹੈ ਕਿ ਰਾਗ ਕੇਦਾਰ 'ਚ ਬਹੁਤ ਗਰਮੀ ਹੁੰਦੀ ਹੈ ਇਸ ਲਈ ਇਸ ਨੂੰ ਦੀਪਕ ਰਾਗ ਦੀ ਰਾਗਿਨੀ ਵੀ ਮੰਨਿਆ ਜਾਂਦਾ ਹੈ
ਰਾਗ ਕੇਦਾਰ 'ਚ ਸ਼ੁੱਧ ਅਤੇ ਤੀਵਰ ਮ ਦੋਂਵੇਂ ਲਗਦੇ ਹਨ ।
ਰਾਗ ਕੇਦਾਰ ਦੇ ਅਰੋਹ ਵਿਚ ਰਿਸ਼ਭ (ਰੇ) ਅਤੇ ਗੰਧਾਰ (ਗ) ਨਹੀਂ ਲਗਦੇ ਅਤੇ ਅਵਰੋਹ ਵਿਚ ਗੰਧਾਰ (ਗ) ਨਹੀਂ ਲਗਦਾ ਇਸ ਕਰਕੇ ਇਸ ਦੀ ਜਾਤੀ ਔਡਵ-ਸ਼ਾਡਵ ਮੰਨੀ ਜਾਂਦੀ ਹੈ।
ਇਸ ਰਾਗ ਵਿਚ ਕੋਮਲ ਨਿਸ਼ਾਦ ਦਾ ਬਹੁਤ ਹਲਕਾ ਇਸਤੇਮਾਲ ਕੀਤਾ ਜਾਂਦਾ ਹੈ ਓਹ ਵੀ ਸਿਰਫ ਅਵਰੋਹ ਵਿਚ।
ਇਸ ਰਾਗ ਵਿਚ ਸ਼ੁੱਧ ਮ ਦਾ ਪ੍ਰਯੋਗ ਬਹੁਤ ਅਹਮ ਹੁੰਦਾ ਹੈ ਅਤੇ ਉਸ ਤੇ ਥੋੜਾ ਠਹਰਿਆ ਵੀ ਜਾਂਦਾ ਹੈ।
ਇਸ ਰਾਗ ਵਿਚ ਪੰਚਮ ਤੇ ਜ਼ਿਆਦਾ ਠਹਰਿਆ ਜਾਂਦਾ ਹੈ
ਇਸ ਰਾਗ ਵਿਚ ਸ਼ਡਜ ਤੇ ਮਧ੍ਯਮ ਵਾਰ ਵਾਰ ਵਰਤੇ ਜਾਂਦੇ ਹਨ।
ਰਾਗ ਕੇਦਾਰ ਕਲਿਆਣ ਥਾਟ ਤੋਂ ਨਿਕਲਦਾ ਹੈ। ਇਹ ਰਾਗ ਭਗਵਾਨ ਸ਼ਿਵ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਬਹੁਤ ਅਜੀਜ਼ ਰਾਗ ਸੀ । ਭਗਵਾਨ ਕ੍ਰਿਸ਼ਨ ਨੇ ਇਸ ਰਾਗ ਨੂੰ ਆਪਣੀ ਬੰਸਰੀ 'ਤੇ ਵਜਾਇਆ ਅਤੇ ਗੋਕੁਲ ਵਿਚ ਹਰ ਕੋਈ ਆਨੰਦਿਤ ਹੋ ਗਿਆ।
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਆਪ ਕਿ ਆਂਖੋਂ ਮੇਂ | ਆਰ.ਡੀ.ਬਰਮਨ/
ਗੁਲਜ਼ਾਰ |
ਕਿਸ਼ੋਰ ਕੁਮਾਰ/
ਲਤਾ ਮੰਗੇਸ਼ਕਰ |
ਘਰ/1978 |
ਆਪ ਯੂੰ ਹੀ ਅਗਰ | ਓ.ਪੀ.ਨੈਯਰ/
ਏਸ.ਏਚ,ਬਿਹਾਰੀ |
ਮੁੰਹਮਦ ਰਫੀ/
ਆਸ਼ਾ ਭੋੰਸਲੇ |
ਏਕ ਮੁਸਾਫ਼ਿਰ
ਏਕ ਹਸੀਨਾ/ 1962 |
ਬੇਕਸ ਪੈ ਕ੍ਰਮ ਕੀਜਿਏ | ਨੌਸ਼ਾਦ/ਸ਼ਕੀਲ ਬਦਾਯੁਨੀ | ਲਤਾ ਮੰਗੇਸ਼ਕਰ | ਮੁਗਲ-ਏ-ਆਜ਼ਮ/1960 |
ਬੋਲੇ ਤੋ ਬਾਂਸੁਰੀ ਕਹੀੰ | ਰਾਜਕਮਲ/
ਪੁਰਾਨ ਕੁਮਾਰ ਹੋਸ਼ |
ਯੇਸੁਦਾਸ | ਸਾਵਨ ਕੋ ਆਨੇ ਦੋ/1979 |
ਦਰਸ਼ਨ ਡੋ ਘਨਸ਼ਿਆਮ ਦਾਸ | ਰਾਵੀ/ਜੀ.ਏਸ.ਨੇਪਾਲੀ | ਹੇਮੰਤ ਕੁਮਾਰ/ਮੰਨਾ ਡੇ/ਸੁਧਾ ਮਲਹੋਤਰਾਤੇ ਕੋਰਸ | ਨਰਸਿੰ ਭਗਤ /1957 |
ਹਮ ਕੋ ਮਨ ਕਿ ਸ਼ਕਤੀ ਦੇਣਾ | ਵਸੰਤ ਦੇਸਾਈ/ਗੁਲਜ਼ਾਰ | ਵਾਣੀ ਜੈ ਰਾਮ | ਗੁੱਡੀ/1971 |
ਉਠਾਏ ਜਾ ਉਨਕੇ ਸਿਤਮ | ਨੌਸ਼ਾਦ/ਸ਼ਕੀਲ ਬਦਾਯੁਨੀ | ਲਤਾ ਮੰਗੇਸ਼ਕਰ | ਅੰਦਾਜ਼/1949 |