ਕੇਰਲਾ ਐਡਵੈਂਚਰ ਕਾਰਨੀਵਲ [1] ਕੇਰਲ, ਭਾਰਤ ਵਿੱਚ ਆਯੋਜਿਤ ਸਲਾਨਾ ਸਾਹਸੀ ਤਿਉਹਾਰ ਹੈ। ਕੇਰਲਾ ਐਡਵੈਂਚਰ ਕਾਰਨੀਵਲ ਕੇਰਲ ਟੂਰਿਜ਼ਮ [2] ਅਤੇ ਯੂਥ ਵੈਲਫੇਅਰ ਬਰਾਡ ਦੁਆਰਾ ਆਯੋਜਿਤ ਕੀਤਾ ਗਿਆ ਹੈ। ਐਡਵੈਂਚਰ ਫੈਸਟੀਵਲ ਕੇਰਲ ਦੇ ਪਹਾੜੀ ਸਟੇਸ਼ਨ ਵਾਗਾਮੋਨ ਵਿਖੇ ਹੁੰਦਾ ਹੈ। [3] ਇਹ ਇਵੈਂਟ 10 ਦਿਨਾਂ ਤੱਕ ਚੱਲਦਾ ਹੈ ਅਤੇ ਇਸ ਵਿੱਚ ਪੈਰਾਗਲਾਈਡਿੰਗ, ਪੈਰਾਮੋਟਰਿੰਗ, ਆਫ ਰੋਡ ਜੀਪ ਰਾਈਡਿੰਗ, ਅਤੇ ਸਾਈਕਲਿੰਗ ਮੁਕਾਬਲਾ ਸ਼ਾਮਲ ਹੁੰਦਾ ਹੈ। [4] 2009 ਵਿੱਚ, ਇਸਨੂੰ ਕੇਰਲਾ ਟੂਰਿਜ਼ਮ ਤੋਂ ਸਭ ਤੋਂ ਨਵੀਨਤਾਕਾਰੀ ਸੈਰ-ਸਪਾਟਾ ਇਵੈਂਟ ਲਈ ਪੁਰਸਕਾਰ ਮਿਲਿਆ।