ਕੇਵਿਨ ਐਲੀਸਨ | |
---|---|
![]() ਐਲੀਸਨ 2017 'ਚ ਇਕ ਪੇਸ਼ਕਾਰੀ ਦੌਰਾਨ | |
ਜਨਮ | ਸਿਨਸਿਨਾਟੀ, ਓਹੀਓ, ਯੂ.ਐਸ. | ਫਰਵਰੀ 16, 1970
ਪੇਸ਼ਾ | ਕਾਮੇਡੀਅਨ, ਲੇਖਕ, ਅਦਾਕਾਰ, ਕਹਾਣੀਕਾਰ |
ਸਰਗਰਮੀ ਦੇ ਸਾਲ | 1991–ਮੌਜੂਦਾ |
ਵੈੱਬਸਾਈਟ | kevinallison |
ਕੇਵਿਨ ਐਲੀਸਨ (ਜਨਮ ਫਰਵਰੀ 16, 1970) ਇੱਕ ਅਮਰੀਕੀ ਕਾਮੇਡੀਅਨ, ਲੇਖਕ, ਅਦਾਕਾਰ ਅਤੇ ਕਹਾਣੀਕਾਰ ਹੈ। ਉਹ ਸ਼ਾਇਦ ਕਾਮੇਡੀ ਟਰੂਪ ਦ ਸਟੇਟ ਦੇ ਇੱਕ ਲੇਖਣ ਅਤੇ ਪ੍ਰਦਰਸ਼ਨ ਕਰਨ ਵਾਲੇ ਮੈਂਬਰ ਵਜੋਂ ਜਾਣਿਆ ਜਾਂਦਾ ਹੈ, ਅਤੇ ਉਹਨਾਂ ਦੀ 1993-1995 ਐਮ.ਟੀ.ਵੀ. ਸਕੈਚ ਕਾਮੇਡੀ ਲੜੀ ਦ ਸਟੇਟ ਵਿੱਚ ਪ੍ਰਗਟ ਹੋਇਆ ਸੀ। ਉਹ ਇੱਕ ਕਹਾਣੀ ਸੁਣਾਉਣ ਵਾਲੇ ਪੋਡਕਾਸਟ 'ਰਿਸਕ' ਦੀ ਮੇਜ਼ਬਾਨੀ ਕਰਦਾ ਹੈ[1] ਅਤੇ ਸਕੈਚ ਕਾਮੇਡੀ ਅਤੇ ਕਹਾਣੀ ਸੁਣਾਉਣਾ ਸਿਖਾਉਂਦਾ ਹੈ।
ਐਲੀਸਨ ਦਾ ਜਨਮ ਸਿਨਸਿਨਾਟੀ, ਓਹੀਓ ਵਿੱਚ ਹੋਇਆ ਸੀ। ਉਹ ਸਿਨਸਿਨਾਟੀ ਦੇ ਸੇਂਟ ਜ਼ੇਵੀਅਰ ਹਾਈ ਸਕੂਲ ਦਾ 1988 ਦਾ ਗ੍ਰੈਜੂਏਟ ਹੈ।[2] ਫਿਰ ਉਸਨੇ ਨਿਊਯਾਰਕ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਜਿੱਥੇ ਉਹ ਕਾਮੇਡੀ ਟਰੂਪ 'ਦ ਸਟੇਟ' ਦਾ ਇੱਕ ਸੰਸਥਾਪਕ ਮੈਂਬਰ ਬਣ ਗਿਆ।
1993 ਤੋਂ 1995 ਤੱਕ ਉਹ ਸਕੈਚ ਕਾਮੇਡੀ ਲੜੀ 'ਦ ਸਟੇਟ ' 'ਤੇ ਨਜ਼ਰ ਆਇਆ। ਐਲੀਸਨ ਅਭਿਨੀਤ ਸ਼ੋਅ ਦੇ ਪ੍ਰਸਿੱਧ ਸਕੈਚਾਂ ਵਿੱਚ "ਟੈਕੋ ਮੈਨ," "ਮਿਸਟਰ ਮੈਗਿਨਾ", "ਡ੍ਰੀਮਬੌਏ", ਅਤੇ "ਦ ਯਹੂਦੀ, ਇਟਾਲੀਅਨ ਅਤੇ ਰੈੱਡਹੈੱਡ ਗੇਅ" ਆਦਿ ਸ਼ਾਮਿਲ ਹਨ।
ਐਲੀਸਨ ਨੇ ਬਿਨਾਂ ਸੈਂਸਰ ਕੀਤੇ ਹਫਤਾਵਾਰੀ ਆਡੀਓ ਪੋਡਕਾਸਟ 'ਰਿਸਕ' ਬਣਾਇਆ ਅਤੇ ਹੋਸਟ ਕੀਤਾ, ਇਹ ਇੱਕ ਕਹਾਣੀ ਸੁਣਾਉਣ ਵਾਲਾ ਸ਼ੋਅ ਹੈ "ਜਿੱਥੇ ਲੋਕ ਸੱਚੀਆਂ ਕਹਾਣੀਆਂ ਦੱਸਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਉਨ੍ਹਾਂ ਨੂੰ ਸਾਂਝਾ ਕਰਨ ਦੀ ਕਦੀ ਹਿੰਮਤ ਹੋਵੇਗੀ।" ਨਿਊਯਾਰਕ ਸ਼ਹਿਰ ਅਤੇ ਲਾਸ ਏਂਜਲਸ ਵਿੱਚ ਇੱਕ ਮਹੀਨਾਵਾਰ ਲਾਈਵ ਸ਼ੋਅ ਵੀ ਹੈ। ਐਲੀਸਨ ਨੇ ਲਗਾਤਾਰ ਸ਼ੋਅ ਨਾਲ ਦੂਜੇ ਸ਼ਹਿਰਾਂ ਦਾ ਦੌਰਾ ਕੀਤਾ। ਲਾਈਵ ਸ਼ੋਅ ਦੀ ਸ਼ੁਰੂਆਤ ਅਗਸਤ 2009 ਵਿੱਚ ਨਿਊਯਾਰਕ ਵਿੱਚ ਅਰਲੇਨ ਦੀ ਕਰਿਆਨੇ ਵਿੱਚ ਹੋਈ ਸੀ।
ਐਲੀਸਨ ਨੇ ਨਿਊਯਾਰਕ ਯੂਨੀਵਰਸਿਟੀ ਵਿੱਚ ਸਕੈਚ ਕਾਮੇਡੀ ਅਤੇ ਕਹਾਣੀ ਸੁਣਾਉਣ ਦੀਆਂ ਕਲਾਸਾਂ ਲਈਆਂ ਅਤੇ ਨਾਲ ਹੀ ਨਿਊਯਾਰਕ ਸ਼ਹਿਰ ਵਿੱਚ ਪੀਪਲਜ਼ ਇਮਪ੍ਰੋਵ ਥੀਏਟਰ (ਜਿੱਥੇ ਉਸਨੇ ਕਲਾਤਮਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ), ਅਤੇ ਫਿਲਡੇਲਫੀਆ ਵਿੱਚ ਫਿਲੀ ਇਮਪ੍ਰੋਵ ਥੀਏਟਰ ਵਿੱਚ ਪੜ੍ਹਾਇਆ ਵੀ ਹੈ।[3] ਉਹ ਵਰਤਮਾਨ ਵਿੱਚ ਆਪਣੀ ਵੈੱਬਸਾਈਟ ਅਤੇ ਦ ਸਟੋਰੀ ਸਟੂਡੀਓ ਰਾਹੀਂ ਕਹਾਣੀ ਸੁਣਾਉਂਦਾ ਹੈ।[4]
ਐਲੀਸਨ ਕਿੰਕ / ਬੀ.ਡੀ.ਐਸ.ਐਮ. ਕਮਿਊਨਿਟੀ[5] ਲਈ ਇੱਕ ਵਕੀਲ ਹੈ ਅਤੇ ਉਸ ਨੇ ਸੰਬੰਧਿਤ ਵਿਸ਼ਿਆਂ 'ਤੇ ਵਰਕਸ਼ਾਪਾਂ ਵਿਚ ਸਿਖਾਇਆ ਵੀ ਹੈ।[6]
ਐਲੀਸਨ ਕਾਫੀ ਪੋਡਕਾਸਟਾਂ 'ਤੇ ਦਿਖਾਈ ਦਿੱਤਾ, ਜਿਸ ਵਿੱਚ ਮਾਰਕ ਮਾਰੋਨ ਦੇ ਡਬਲਯੂ.ਟੀ.ਐਫ. ਕੇਨ ਰੀਡ ਦੇ ਟੀਵੀ ਗਾਈਡੈਂਸ ਕਾਉਂਸਲਰ, ਗਾਈਜ਼ ਵੀ ਫੱਕਡ, ਲਾਸ ਕਲਚਰਿਸਟਾਸ, ਦ ਗਿਸਟ, ਮਾਈ ਬ੍ਰਦਰ, ਮਾਈ ਬ੍ਰਦਰ ਐਂਡ ਮੀ, ਹਾਉ ਟੂ ਬੀ ਅਮੇਜ਼ਿੰਗ, ਅਤੇ 2 ਡੋਪ ਕਵੀਨਜ਼ ਆਦਿਸ਼ਾਮਲ ਹਨ।
ਐਲੀਸਨ ਖੁੱਲ੍ਹੇਆਮ ਗੇਅ ਹੈ।