ਕੈਥ ਵਾਲੇਸ | |
---|---|
ਜਨਮ | 1952 (ਉਮਰ 72–73) |
ਰਾਸ਼ਟਰੀਅਤਾ | ਨਿਊਜ਼ੀਲੈਂਡ |
ਪੇਸ਼ਾ | ਅਕਾਦਮਿਕ ਅਤੇ ਵਾਤਾਵਰਣਵਾਦੀ |
ਪੁਰਸਕਾਰ | ਗੋਲਡਮੈਨ ਇਨਵਾਇਰਮੈਂਟਲ ਪ੍ਰਾਇਜ਼ (1991) |
ਕੈਥਰੀਨ ਸੀ. "ਕੈਥ" ਵਾਲੇਸ (ਜਨਮ 1952)[1] ਨਿਊਜ਼ੀਲੈਂਡ ਦੀ ਵਾਤਾਵਰਣ ਪ੍ਰੇਮੀ ਅਤੇ ਅਕਾਦਮਿਕ ਹੈ। ਉਹ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਅਤੇ ਜਨਤਕ ਨੀਤੀ ਵਿੱਚ ਲੈਕਚਰਾਰ ਹੈ ਅਤੇ ਨਿਊਜ਼ੀਲੈਂਡ ਵਿੱਚ ਵਾਤਾਵਰਣ ਸੰਗਠਨਾਂ ਵਿੱਚ ਸਰਗਰਮ ਰਹੀ ਹੈ। ਅੰਟਾਰਕਟਿਕਾ ਦੇ ਵਾਤਾਵਰਣ ਦੀ ਰੱਖਿਆ ਵਿੱਚ ਪਾਏ ਯੋਗਦਾਨ ਬਦਲੇ ਉਸਨੂੰ 1991 ਵਿੱਚ ਗੋਲਡਮੈਨ ਇਨਵਾਰਨਮੈਂਟਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[2]
1987 ਤੋਂ ਕੈਥ ਵਾਲੇਸ ਵਾਤਾਵਰਣ ਉੱਤੇ ਕੇਂਦਰਿਤ ਅਰਥ ਸ਼ਾਸਤਰ ਅਤੇ ਜਨਤਕ ਨੀਤੀ 'ਚ ਵੈਲਿੰਗਟਨ ਵਿਖੇ ਵਿਕਟੋਰੀਆ ਯੂਨੀਵਰਸਿਟੀ ਵਿੱਚ ਲੈਕਚਰਾਰ ਰਹੀ ਹੈ।[3] ਉਹ ਇੱਕ ਦਹਾਕੇ ਤੋਂ ਨਿਊਜ਼ੀਲੈਂਡ ਦੇ ਵਾਤਾਵਰਣ ਅਤੇ ਸੰਭਾਲ ਸੰਗਠਨਾਂ ਦੀ ਚੇਅਰ ਸੀ।[4] ਇਹ ਈ.ਸੀ.ਓ. ਸੰਗਠਨ ਦਾ ਇੱਕ ਗੈਰ-ਮੁਨਾਫਾ ਨੈੱਟਵਰਕ ਹੈ ਜੋ ਆਪਣਾ ਧਿਆਨ ਸੰਭਾਲ ਅਤੇ ਵਾਤਾਵਰਣ ਦੀ ਚਿੰਤਾ 'ਤੇ ਕੇਂਦ੍ਰਿਤ ਕਰਦਾ ਹੈ।[5] ਕੈਥ ਵਾਲੇਸ ਅਜੇ ਵੀ ਈ.ਸੀ.ਓ. ਦੀ ਬੋਰਡ ਮੈਂਬਰ ਹੈ। ਉਹ ਦੋ ਕਾਰਜਕਾਲਾਂ ਲਈ ਵਰਲਡ ਕੰਜ਼ਰਵੇਸ਼ਨ ਯੂਨੀਅਨ ਆਈ.ਯੂ.ਸੀ.ਐਨ. ਦੀ ਕੌਂਸਲ ਦੀ ਮੈਂਬਰ ਸੀ। ਉਸਦਾ ਮੁੱਖ ਧਿਆਨ ਰਾਸ਼ਟਰੀ ਫੈਸਲੇ ਲੈਣ ਵੇਲੇ ਵਾਤਾਵਰਣ ਦੇ ਖਰਚਿਆਂ ਨੂੰ ਧਿਆਨ ਵਿੱਚ ਰੱਖਣਾ ਸੀ। ਉਸਨੇ ਵਾਤਾਵਰਣ ਅਤੇ ਊਰਜਾ ਨੀਤੀਆਂ ਵਿੱਚ ਸੁਧਾਰ ਲਈ ਜ਼ੋਰ ਦਿੱਤਾ। ਆਪਣੀ ਸਰਗਰਮੀ ਦੇ ਹਿੱਸੇ ਵਜੋਂ, ਉਸਨੇ ਕਾਰੋਬਾਰੀ ਹਿੱਤਾਂ ਵਿਰੁੱਧ ਦੂਜੇ ਕਾਰਕੁਨਾਂ ਦੇ ਨਾਲ ਮਿਲ ਕੇ ਇੱਕ ਵਿਰੋਧ ਲਹਿਰ ਦੀ ਅਗਵਾਈ ਕੀਤੀ, ਜੋ ਸਰੋਤ ਪ੍ਰਬੰਧਨ ਐਕਟ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੁਦਰਤੀ ਸਰੋਤਾਂ ਦੀ ਸੁਰੱਖਿਆ ਲਈ ਇਹ ਐਕਟ ਮਹੱਤਵਪੂਰਨ ਹੈ।[6] ਈ.ਸੀ.ਓ. ਵਿਚ ਆਪਣੀ ਪਦਵੀ ਤਹਿਤ ਉਸਨੇ ਰਾਸ਼ਟਰੀ ਮੱਛੀ ਪਾਲਣ ਕਾਨੂੰਨ ਨੂੰ ਬਦਲਣ ਦੀ ਸਲਾਹ ਦਿੱਤੀ ਤਾਂਕਿ ਉਹ ਮੱਛੀ ਪਾਲਣ ਦਾ ਪ੍ਰਬੰਧਨ ਕਰਨ ਦੀ ਬਜਾਏ ਪੂਰੇ ਵਾਤਾਵਰਣ ਪ੍ਰਣਾਲੀ ਦੇ ਪ੍ਰਬੰਧ ਵਿਚ ਬਦਲ ਸਕੇ। ਵਾਲੇਸ ਨੇ ਨਿਊਜ਼ੀਲੈਂਡ ਦੇ ਮੱਛੀ ਫੜਨ ਵਾਲੇ ਕੋਟੇ ਦੇ ਪ੍ਰਬੰਧਨ ਪ੍ਰਣਾਲੀ ਦੇ ਪ੍ਰਭਾਵਾਂ ਦੀ ਖੋਜ ਕੀਤੀ ਅਤੇ ਮੱਛੀ ਪਾਲਣ ਮੰਤਰਾਲੇ 'ਤੇ 1996 ਦੇ ਨਿਊਜ਼ੀਲੈਂਡ ਮੱਛੀ ਪਾਲਣ ਐਕਟ ਦੇ ਤਹਿਤ ਵਾਤਾਵਰਣ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਨੂੰ ਰੋਕਣ ਲਈ ਦਬਾਅ ਪਾਇਆ। ਵਾਲੇਸ ਪੂਰੇ ਨਿਊਜ਼ੀਲੈਂਡ ਵਿਚ ਸਥਾਨਕ ਵਾਤਾਵਰਣ ਦੀਆਂ ਸਖ਼ਤ ਨੀਤੀਆਂ ਨੂੰ ਲਾਗੂ ਕਰਨ ਲਈ ਵਕਾਲਤ ਕਰਦੀ ਹੈ।[7] ਕੈਥ ਵਾਲੇਸ ਅੰਟਾਰਕਟਿਕ ਅਤੇ ਦੱਖਣੀ ਮਹਾਂਸਾਗਰ ਗੱਠਜੋੜ (ਏ.ਐਸ.ਓ.ਸੀ.) ਦੇ ਨਿਊਜ਼ੀਲੈਂਡ ਆਰਮ ਦੀ ਸਹਿ-ਸੰਸਥਾਪਕ ਵੀ ਸੀ, ਜੋ ਅੰਟਾਰਕਟਿਕਾ ਦੀ ਵਿਆਪਕ ਸੁਰੱਖਿਆ ਅਤੇ ਅੰਟਾਰਕਟਿਕ ਖਣਿਜ ਸੰਮੇਲਨ ਖੰਡਨ ਲਈ ਕੰਮ ਕਰਦੀ ਹੈ। ਏ.ਐਸ.ਓ.ਸੀ. ਦੇ ਸਹਿਯੋਗ ਨਾਲ ਉਸਨੇ ਅੰਟਾਰਕਟਿਕਾ ਵਿਚ ਮਾਈਨਿੰਗ 'ਤੇ ਪਾਬੰਦੀ ਲਗਾਉਣ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਲਾਬਿੰਗ ਕੀਤੀ। ਅੰਟਾਰਕਟਿਕ ਵਾਤਾਵਰਣ ਦੀ ਰੱਖਿਆ ਦਾ ਇੱਕ ਵੱਡਾ ਕਦਮ ਅੰਟਾਰਕਟਿਕ ਵਾਤਾਵਰਣ ਪ੍ਰੋਟੋਕੋਲ ਨਾਲ ਬਣਾਇਆ ਗਿਆ ਸੀ। ਪ੍ਰੋਟੋਕੋਲ ਅੰਟਾਰਕਟਿਕਾ ਨੂੰ "ਕੁਦਰਤੀ ਰਾਖਵਾਂ, ਸ਼ਾਂਤੀ ਅਤੇ ਵਿਗਿਆਨ ਨੂੰ ਸਮਰਪਿਤ" ਵਜੋਂ ਨਿਯੁਕਤ ਕਰਦਾ ਹੈ। ਇਸ ਨੂੰ ਮੈਡਰਿਡ ਪ੍ਰੋਟੋਕੋਲ ਵਜੋਂ ਵੀ ਜਾਣਿਆ ਜਾਂਦਾ ਹੈ, ਇਸਨੇ ਵਾਤਾਵਰਣ ਦੀ ਰੱਖਿਆ ਲਈ ਨਿਯਮ ਸਥਾਪਤ ਕੀਤੇ ਅਤੇ ਮਾਈਨਿੰਗ 'ਤੇ ਪਾਬੰਦੀ ਲਗਾਈ।[8]
2008 ਵਿਚ ਉਸਨੇ ਕਿਤਾਬ 'ਸੀਫੂਡ ਈਕੋਲੇਬਲਿੰਗ ਪ੍ਰਿੰਸੀਪਲ ਐਂਡ ਪ੍ਰੈਕਟਿਸ' ਤੇ ਸਹਿਯੋਗ ਕੀਤਾ।[9]
{{cite web}}
: Unknown parameter |dead-url=
ignored (|url-status=
suggested) (help)