ਕੋਡੈਕਨਾਲ ਝੀਲ | |
---|---|
ਕੋਡਾਈ ਝੀਲ | |
ਸਥਿਤੀ | Kodaikanal, Dindigul district, Tamil Nadu |
ਗੁਣਕ | 10°14′04″N 77°29′11″E / 10.2344°N 77.4863°E |
Basin countries | India |
Surface area | 24 ha (59 acres) |
ਔਸਤ ਡੂੰਘਾਈ | 3 m (9.8 ft) |
ਵੱਧ ਤੋਂ ਵੱਧ ਡੂੰਘਾਈ | 11 m (36 ft) |
Shore length1 | 4.4 km (2.7 mi) |
Surface elevation | 2,133 m (6,998 ft) |
Settlements | Kodaikanal |
1 Shore length is not a well-defined measure. |
ਕੋਡੈਕਨਾਲ ਝੀਲ, ਜਿਸਨੂੰ ਕੋਡਾਈ ਝੀਲ ਵੀ ਕਿਹਾ ਜਾਂਦਾ ਹੈ, ਭਾਰਤ ਦੇ ਤਾਮਿਲਨਾਡੂ ਵਿੱਚ ਡਿੰਡੀਗੁਲ ਜ਼ਿਲ੍ਹੇ ਵਿੱਚ ਕੋਡੈਕਨਾਲ ਸ਼ਹਿਰ ਵਿੱਚ ਸਥਿਤ ਇੱਕ ਇਨਸਾਨਾਂ ਦੇ ਹੱਥੋਂ ਬਣਾਈ ਗਈ ਝੀਲ ਹੈ। ਸਰ ਵੇਰੇ ਹੈਨਰੀ ਲੇਵਿੰਗ, [1] ਮਦੁਰਾਈ ਦੇ ਉਸ ਸਮੇਂ ਦੇ ਕੁਲੈਕਟਰ ਨੇ 1863 ਵਿੱਚ ਝੀਲ ਬਣਾਉਣ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ, ਕੋਡੈਕਨਾਲ ਸ਼ਹਿਰ ਦੇ ਵਿਚਕਾਰ, ਜਿਸ ਨੂੰ ਬ੍ਰਿਟਿਸ਼ ਅਤੇ ਅਮਰੀਕਾ ਦੇ ਸ਼ੁਰੂਆਤੀ ਮਿਸ਼ਨਰੀਆਂ ਦੇ ਹੱਥੋਂ ਵਿਕਸਤ ਕੀਤਾ ਗਿਆ ਸੀ। [2] [3] ਇਸ ਝੀਲ ਨੂੰ ਕੋਡੈਕਨਾਲ ਦਾ ਸਭ ਤੋਂ ਪ੍ਰਸਿੱਧ ਭੂਗੋਲਿਕ ਚਿੰਨ੍ਹ ਅਤੇ ਸੈਲਾਨੀ ਆਕਰਸ਼ਣ ਕਿਹਾ ਜਾਂਦਾ ਹੈ।
ਕਈ ਸਾਲਾਂ ਦੇ ਦੌਰਾਨ ਜਨਤਾ ਅਤੇ ਸੈਲਾਨੀਆਂ ਲਈ ਇੱਕ ਬੋਟ ਕਲੱਬ, ਬੋਟਹਾਊਸ ਅਤੇ ਕਿਸ਼ਤੀ ਸੇਵਾ (ਰੋਇੰਗ ਬੋਟ ਅਤੇ ਪੈਡਲਿੰਗ ਕਿਸ਼ਤੀਆਂ ਅਤੇ ਇੱਕ ਜਨਤਕ ਕਿਸ਼ਤੀ ਦੇ ਨਾਲ) ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਈ ਹੈ ਅਤੇ ਸੈਰ-ਸਪਾਟੇ ਲਈ ਇੱਕ ਬਹੁਤ ਹੀ ਸੁੰਦਰ ਨਜ਼ਾਰਾ ਪ੍ਰਦਾਨ ਕਰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਕਿਸ਼ਤੀਆਂ ਦੇ ਪੇਜੈਂਟ ਅਤੇ ਫੁੱਲਾਂ ਦੇ ਸ਼ੋਅ ਇੱਕ ਨਿਯਮਤ ਵਿਸ਼ੇਸ਼ਤਾ ਹਨ ਜੋ ਕਿ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। [4] ਬ੍ਰਾਇਨਟ ਪਾਰਕ ਝੀਲ ਦੇ ਨੇੜੇ ਹੀ ਸਥਿਤ ਹੈ। [5]
{{cite web}}
: CS1 maint: numeric names: authors list (link)