ਕੋਤਵਾਲ ਮਧਕਾਲੀ ਭਾਰਤ ਕਿਲੇ ਦੇ ਕੰਟਰੋਲਰ ਲਈ ਵਰਤਿਆ ਜਾਣ ਵਾਲਾ ਖਿਤਾਬ ਸੀ। ਕੋਤਵਾਲ ਕਿਸੇ ਸ਼ਹਿਰ ਜਾਂ ਇਲਾਕੇ ਦਾ ਉਥੋਂ ਦੇ ਹਾਕਮ ਦੇ ਲਈ ਕੰਟਰੋਲ ਕਰਦੇ ਸਨ। ਉਸ ਦੇ ਕਾਰਜ ਬਰਤਾਨਵੀ ਹਕੂਮਤ ਸਮੇਂ ਜੈਲਦਾਰ ਵਰਗੇ ਹੁੰਦੇ ਸਨ।[1] ਸਹੀ ਸ਼ਬਦ ਕੋਟਪਾਲ (ਪਿੰਡ ਦਾ ਰਾਖਾ) ਹੈ। ਮੁਗਲਰਾਜ ਵੇਲੇ ਇਹ ਜੱਜ ਦੀ ਉਪਾਧੀ ਸੀ ਜਿਹੜੀ ਬਾਅਦ ਵਿੱਚ ਸ਼ਹਿਰ ਦੇ ਠਾਣੇਦਾਰ ਲਈ ਵਰਤੀ ਜਾਣ ਲੱਗੀ। ਰਾਜਿਸਥਾਨ ਵਿੱਚ ਬੀਕਾਨੇਰ ਰਿਆਸਤ ਚ ਮਹਾਰਾਜਾ ਗੰਗਾ ਸਿੰਘ ਵੇਲੇ ਹਰ ਪਿੰਡ ਚ ਕੋਤਵਾਲ ਨੂੰ 40 ਕੈਨਾਲ ਨਹਿਰੀ ਜਮੀਨ ਦਿੱਤੀ ਗਈ ਸੀ।