ਕੌਰ ਸਿੰਘ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
Statistics | |||||||||||||||||||||
ਰੇਟਿਡ | ਹੈਵੀਵੇਟ ਮੁੱਕੇਬਾਜ਼ | ||||||||||||||||||||
ਰਾਸ਼ਟਰੀਅਤਾ | ![]() | ||||||||||||||||||||
ਜਨਮ | 1948/1949 ਖਨਾਲ ਖੁਰਦ, ਸੰਗਰੂਰ, ਭਾਰਤ | ||||||||||||||||||||
ਮੌਤ | (ਉਮਰ 74) ਕੁਰੂਕਸ਼ੇਤਰ, ਹਰਿਆਣਾ, ਭਾਰਤ | ||||||||||||||||||||
Stance | ਆਰਥੋਡੋਕਸ | ||||||||||||||||||||
ਮੈਡਲ ਰਿਕਾਰਡ
|
ਕੌਰ ਸਿੰਘ (1948/1949 – 27 ਅਪ੍ਰੈਲ 2023) ਪੰਜਾਬ ਦਾ ਇੱਕ ਭਾਰਤੀ ਹੈਵੀਵੇਟ ਚੈਂਪੀਅਨ ਮੁੱਕੇਬਾਜ਼ ਸੀ। ਉਸਨੇ 1984 ਵਿੱਚ ਲਾਸ ਏਂਜਲਸ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਕੌਰ ਸਿੰਘ ਨੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ, ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਲਈ ਤਿੰਨ ਸੋਨ ਤਗਮੇ ਜਿੱਤੇ। [1] [2] [3]
ਆਪ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਦੇ ਸੰਗਰੂਰ ਦੇ ਪਿੰਡ ਖਨਾਲ ਖੁਰਦ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਆਪ ਦਾ ਪਹਿਵਾਰ ਇੱਕ ਛੋਟਾ ਕਿਸਾਨ ਸੀ। ਉਹ 1973 ਵਿੱਚ 23 ਸਾਲ ਦੀ ਉਮਰ ਵਿੱਚ ਹੌਲਦਾਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣਤੇ ਦੇਸ਼ ਸੇਵਾ ਵਿੱਚ ਕੁੱਦ ਪਏ ਤੋਂ ਜਿੱਥੇ ਉਸਨੇ ਭਾਰਤ-ਪਾਕਿਸਤਾਨ ਯੁੱਧ ਵਿੱਚ ਹਿੱਸਾ ਲਿਆ ਸੀ; ਅਤੇ ਉਸਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ 1988 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕੀਤਾ ਗਿਆ [4]
1979 ਵਿੱਚ, ਮੁੱਕੇਬਾਜ਼ ਕੌਰ ਸਿੰਘ ਨੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਅਤੇ 1983 ਤੱਕ ਚਾਰ ਸਾਲ ਤੱਕ ਸੋਨ ਤਗਮੇ ਦਾ ਧਾਰਕ ਰਿਹਾ [5]
1980 ਵਿੱਚ ਮੁੱਕੇਬਾਜ਼ ਕੌਰ ਸਿੰਘ ਨੇ ਮੁੰਬਈ ਵਿੱਚ [[ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ]] ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। [6]
1982 ਵਿੱਚ, ਮੁੱਕੇਬਾਜ਼ ਕੌਰ ਸਿੰਘ ਨੇ ਨਵੀਂ ਦਿੱਲੀ ਵਿਖੇ ਹੋਈਆਂ ਹੈਵੀਵੇਟ ਸ਼੍ਰੇਣੀ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ, ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਸੇ ਸਾਲ ਉਸ ਨੂੰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਅਰਜੁਨ ਪੁਰਸਕਾਰ ਮਿਲਿਆ। [7] [8]
1983 ਵਿੱਚ, ਭਾਰਤ ਸਰਕਾਰ ਨੇ ਮੁੱਕੇਬਾਜ਼ ਕੌਰ ਸਿੰਘ ਨੂੰ ਭਾਰਤੀ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। [9]
ਮੁੱਕੇਬਾਜ਼ ਕੌਰ ਸਿੰਘ ਨੇ [[ਲਾਸ ਏਂਜਲਸ ਓਲੰਪਿਕ]] ਵਿੱਚ ਭਾਗ ਲੈਣ ਅਤੇ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ 1984 ਵਿੱਚ ਮੁੱਕੇਬਾਜ਼ੀ ਕਰੀਅਰ ਤੋਂ ਸੰਨਿਆਸ ਲੈ ਲਿਆ ਜਿੱਥੇ ਉਸਨੇ ਦੋ ਮੁਕਾਬਲੇ ਜਿੱਤੇ, ਪਰ ਤੀਜੇ ਮੈਚ ਵਿੱਚ ਹਾਰ ਗਏ।
27 ਜਨਵਰੀ 1980 ਨੂੰ, ਸਿੰਘ ਨੇ ਚਾਰ-ਗੇੜਾਂ ਦੇ ਇੱਕ ਪ੍ਰਦਰਸ਼ਨੀ ਮੈਚ ਵਿੱਚ ਮੁਹੰਮਦ ਅਲੀ ਵਿਰੁੱਧ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਮੁਕਾਬਲਾ ਕੀਤਾ।"ਉਸ ਦੇ ਮੁਕੇ ਬਹੂਤ ਹੀ ਦਮਦਾਰ ਸੀ (ਉਸ ਦੇ ਪੰਚਾਂ ਵਿੱਚ ਬਹੁਤ ਸ਼ਕਤੀ ਸੀ)। ਮੈਨੂੰ ਸਾਫ਼-ਸਾਫ਼ ਉਹ ਜੱਬ ਯਾਦ ਹੈ, ਉਸ ਦਾ ਮਸ਼ਹੂਰ ਜੱਬ। ਅਜਿਹਾ ਲੱਗਦਾ ਸੀ ਕਿ ਕਿਤੇ ਬਾਹਰ ਆ ਗਿਆ ਹੋਵੇ। ਉਸਨੇ ਮੇਰੇ ਪੰਚਾਂ ਨੂੰ ਰੋਕਣ ਲਈ ਆਪਣੇ ਸੱਜੇ ਹੱਥ ਦੀ ਵਰਤੋਂ ਕੀਤੀ, ਅਤੇ ਉਸਦੇ ਜਵਾਬੀ ਪੰਚ ਦੀ ਵਰਤੋਂ ਮੈਨੂੰ ਮਾਰਨ ਲਈ ਕੀਤੀ। ਉਸਦੀ ਗਤੀ ਅਦਭੁਤ ਸੀ; ਉਨ੍ਹਾਂ ਚਾਰ ਗੇੜਾਂ ਦੌਰਾਨ ਇੱਕ ਵਾਰ ਵੀ ਸਪੀਡ ਨਹੀਂ ਘਟੀ। ਉਹ ਮੇਰੇ ਨਾਲੋਂ ਛੋਟਾ ਸੀ ਪਰ ਉਸਦੀ ਰਿੰਗ ਕਲਾ ਅਤੇ ਹਰਕਤ ਨੇ ਉਸਨੂੰ ਮੇਰੀ ਪਹੁੰਚ ਤੋਂ ਦੂਰ ਕਰ ਦਿੱਤਾ,” ਸਿੰਘ ਨੇ ਕਿਹਾ [10]
ਇਹ ਭਾਰਤੀ ਮੁੱਕੇਬਾਜ਼ ਕੌਰ ਸਿੰਘ 27 ਅਪ੍ਰੈਲ 2023 ਨੂੰ 74 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ [11]