ਕ੍ਰਿਸਟੀਨ ਦਮਿਤਰੋਵਾ, (ਬੁਲਗਾਰੀ: Кристин Димитрова) ਇੱਕ ਬੁਲਗਾਰੀ ਲੇਖਕ ਅਤੇ ਕਵੀ ਸੀ। ਉਹ 19 ਮਈ 1963 ਨੂੰ ਸੋਫੀਆ ਵਿੱਚ ਪੈਦਾ ਹੋਈ ਸੀ। ਸੋਫੀਆ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਤੇ ਅਮਰੀਕੀ ਅਧਿਐਨ ਵਿੱਚ ਗ੍ਰੈਜੂਏਟ ਹੋਈ, ਉਹ ਹੁਣ ਵਿਦੇਸ਼ੀ ਭਾਸ਼ਾਵਾਂ ਵਿਭਾਗ ਵਿੱਚ ਕੰਮ ਕਰਦੀ ਹੈ। 2004 ਤੋਂ 2006 ਤੱਕ ਉਹ ਟ੍ਰੂਡ ਡੇਲੀ ਦੇ ਕਲਾ ਅਤੇ ਸੱਭਿਆਚਾਰ ਲਈ ਹਫ਼ਤਾਵਾਰੀ ਸਪਲੀਮੈਂਟ ਕਲਾ ਟਰਦ ਦਾ ਸੰਪਾਦਕ ਸੀ ਅਤੇ 2007-2008 ਵਿੱਚ ਕਲਾਸਾ ਡੇਲੀ ਦੀ ਕਾਲਮਿਸਟ ਸੀ। 2008 ਤੋਂ ਉਹ ਦਾਰੀਕ ਰੇਡੀਓ ਦੀ ਸ਼ੁੱਕਰਵਾਰ ਟਾਕ ਸ਼ੋਅ ਦ ਬਿਗ ਜੂਰੀ ਤੇ ਇੱਕ ਬਾਕਾਇਦਾ ਭਾਗੀਦਾਰ ਰਹੀ ਹੈ। ਕ੍ਰਿਸਟੀਨ ਦਮਿਤਰੋਵਾ ਕਵਿਤਾ ਲਈ ਪੰਜ ਰਾਸ਼ਟਰੀ ਪੁਰਸਕਾਰ, ਗੱਦ ਲਈ ਤਿੰਨ ਅਤੇ ਜੌਹਨ ਡੋਨ ਦੇ ਕਾਵਿ ਦੇ ਬੁਲਗਾਰੀ ਵਿੱਚ ਅਨੁਵਾਦ ਲਈ ਇੱਕ ਪੁਰਸਕਾਰ ਦੀ ਵਿਜੇਤਾ ਹੈ। ਦਮਿਤਰੋਵਾ ਦੀਆਂ ਕਵਿਤਾਵਾਂ, ਲਘੂ ਕਹਾਣੀਆਂ ਅਤੇ ਲੇਖਾਂ ਦੇ ਅਨੁਵਾਦ ਆਸਟਰੀਆ, ਬੇਲਾਰੂਸ, ਬੋਸਨੀਆ ਅਤੇ ਹਰਜ਼ੇਗੋਵਿਨਾ, ਕੈਨੇਡਾ, ਚੀਨ, ਕਰੋਸ਼ੀਆ, ਚੈੱਕ ਗਣਰਾਜ, ਫਰਾਂਸ, ਜਰਮਨੀ, ਹੰਗਰੀ, ਆਈਸਲੈਂਡ, ਆਇਰਲੈਂਡ, ਇਟਲੀ, ਲਿਥੁਆਨੀਆ, ਮੈਸੇਡੋਨੀਆ, ਮੈਕਸੀਕੋ, ਨੀਦਰਲੈਂਡਜ਼, ਰੋਮਾਨੀਆ, ਰੂਸ, ਸਲੋਵੇਨੀਆ, ਸਰਬੀਆ, ਪੋਲੈਂਡ, ਸਵੀਡਨ, ਤੁਰਕੀ, ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਸਟੇਟਸ ਵਿੱਚ ਪ੍ਰਕਾਸ਼ਿਤ ਹੋਏ ਹਨ।
ਕ੍ਰਿਸਟੀਨ ਦਮਿਤਰੋਵਾ ਹੇਠ ਲਿਖੀਆਂ ਕਿਤਾਬਾਂ ਦੀ ਲੇਖਕ ਹੈ:[1]
ਕਵਿਤਾ
ਗਲਪ
ਸਕ੍ਰੀਨਪਲੇਅ
ਬੁਲਗਾਰੀ ਵਿੱਚ ਅਨੁਵਾਦ