ਕੰਨਕੀ ਅੰਮਾ | |
---|---|
ਤਮਿਲ ਭਾਸ਼ਾ | கண்ணகி அம்மன் |
ਮਾਨਤਾ | ਪਾਰਵਤੀ, ਪੱਟਿਨੀ |
ਚਿੰਨ੍ਹ | ਪਾਜੇਬ, ਨੀਮ ਦੇ ਪੱਤੇ |
ਵਾਹਨ | ਕਬੂਤਰ (ਸ਼ੇਰ ਬਤੌਰ ਸ਼ਕਤੀ) |
Consort | ਕੋਵਾਲਨ (ਸਿਵਾਨ) |
ਕੰਨਕੀ ਅੰਮਾ (ਤਮਿਲ਼: கண்ணகி அம்மன், ਸਿੰਹਾਲਾ: පත්තිනි දෙවියෝ pattiṉi teviyō, Malayalam: കണ്ണകി ഭഗവതി, kaṇṇaki bhagavati) ਕੰਨਾਗੀ, ਮਹਾਨ ਤਾਮਿਲ ਸਿਲਾਪਥੀਕਰਮ ਦੀ ਸੂਰਬੀਰ ਯੋਧਾ, ਦਾ ਇੱਕ ਰੂਪ ਹੈ। ਮੁੱਖ ਤੌਰ 'ਤੇ ਉਸ ਦੀ ਉਪਾਸਨਾ ਸ਼੍ਰੀ ਲੰਕਾ ਅਤੇ ਕੇਰਲ ਵਿੱਚ ਕੀਤੀ ਜਾਂਦੀ ਹੈ। ਉਹ ਸ਼ੁੱਧਤਾ, ਮੀਂਹ ਅਤੇ ਗਰੱਭਧਾਰਣ ਦੀ ਦੇਵੀ ਮੰਨੀ ਜਾਂਦੀ ਹੈ।
ਕੇਰਲਾ ਵਿੱਚ ਚੇੜਾ ਵੰਸ਼ ਦੇ ਸ਼ਾਸਕਾਂ ਦੁਆਰਾ ਆਰੰਭੀ ਕੰਨਕੀ ਪੰਥ, ਅਜੇ ਵੀ ਭਗਵਤੀ ਪੰਥ ਦੇ ਰੂਪ ਵਿੱਚ ਸੁਰੱਖਿਅਤ ਹੈ।[1] ਕੋਡੂੰਗੱਲੂਰ ਵਿਖੇ ਪ੍ਰਸਿੱਧ ਭਗਵਤੀ ਮੰਦਰ ਹੈ, ਜੋ ਚੇੜਾ ਦੀ ਸਾਬਕਾ ਰਾਜਧਾਨੀ ਸੀ।[2][3] ਹਾਲਾਂਕਿ ਮੰਦਰ ਦੀ ਦੇਵੀ ਨੂੰ ਅਜੇ ਵੀ ਭਦਰ ਕਾਲੀ ਮੰਨਿਆ ਜਾਂਦਾ ਹੈ, ਲੇਕਿਨ ਅਕਸਰ ਸ਼ਰਧਾਲੂਆਂ ਦੁਆਰਾ ਕੋਡੁੰਗਲੂਰ ਵਿੱਚ ਕੰਨਕੀ ਅਤੇ ਮੁਥੁਮਰੀ ਦੇ ਰੂਪ ਵਿੱਚ ਪ੍ਰਸੰਸਾ ਕੀਤੀ ਜਾਂਦੀ ਹੈ।
ਮੰਨਿਆ ਜਾਂਦਾ ਹੈ ਕਿ ਅਟੁਕਲ ਭਗਵਤੀ ਮੰਦਰ, ਮੂਥਨਥਰਾ ਕਰਨਕੀ ਅੰਮਾ ਮੰਦਰ ਅਤੇ ਬਹੁਤ ਸਾਰੇ ਭਗਵਤੀ ਮੰਦਰ ਮਧੁਰਾਈ ਦੇ ਸੜਨ ਤੋਂ ਬਾਅਦ ਕੰਨਕੀ ਤੋਂ ਚੇੜਾ ਨਾਡੂ ਦੀ ਯਾਤਰਾ 'ਤੇ ਸਥਿਤ ਹਨ।[4]