ਖਪਤਕਾਰ ਅਧਿਕਾਰ ਦਿਵਸ ਜਾਂ ਅੰਤਰ ਰਾਸ਼ਟਰੀ ਖਪਤਕਾਰ ਦਿਵਸ[1] ਹਰ ਸਾਲ 15 ਮਾਰਚ ਨੂੰ ਸੰਸਾਰ ਭਰ ਵਿੱਚ ਖਪਤਕਾਰਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਤਾਂ ਹੀ ਹੈ ਜੇ ਕਰ ਖਪਤਕਾਰਾਂ ਵਿੱਚ ਜਾਗਰੂਕਤਾ ਪੈਦਾ ਕਰ ਸਕੀਏ ਅਤੇ ਜਿਨਾਂ ਸਮਾਂ ਉਹ ਜਾਗਰੂਕਤ ਨਹੀਂ ਹੁੰਦੇ ਅਤੇ ਉਹਨਾਂ ਦੇ ਹੱਕਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ।
ਖਪਤਕਾਰ ਕੋਈ ਵੀ ਅਜਿਹਾ ਵਿਅਕਤੀ ਹੁੰਦਾ ਹੈ ਜੋ ਚੀਜ਼ਾਂ ਜਾਂ ਸੇਵਾਵਾਂ ਖਰੀਦਦਾ ਹੈ। ਚੀਜ਼ਾਂ ਦੀਆਂ ਉਦਾਹਰਣਾਂ ਹਨ ਭੋਜਨ, ਕਪੜੇ, ਕਾਰ ਜਾਂ ਟੀਵੀ। ਸੇਵਾਵਾਂ ਵਿੱਚ ਸ਼ਾਮਲ ਹਨ ਡ੍ਰਾਈ ਕਲੀਨਿੰਗ, ਕਾਰ ਦੀਆਂ ਮੁਰੰਮਤਾਂ ਜਾਂ ਰੈਸਤਰਾਂ ਵਿੱਚ ਭੋਜਨ ਖਾਣਾ। ਜੋ ਕਰਿਆਨੇ ਦਾ ਸਮਾਨ ਖਰੀਦਾ ਹੈ, ਜਾਂ ਬੈਂਕ ਖਾਤਾ ਖੋਲ੍ਹਦੇ ਖੋਲਦਾ ਹੈ, ਟੈਲੀਫ਼ੋਨ ਸੇਵਾ ਮੰਗਵਾਉਂਦਾ ਹੈ, ਬੱਸ ਦੀ ਸਵਾਰੀ ਕਰਦਾ ਹੈ, ਟੈਕਸਾਂ ਦਾ ਭੁਗਤਾਨ ਕਰਦਾ ਹੈ ਜਾਂ ਕਿਸੇ ਵਿਆਹ ਦੀ ਯੋਜਨਾ ਬਣਾਉਂਦਾ ਹੈ ਤਾਂ ਉਹ ਖਪਤਕਾਰ ਹੈ।
ਖਪਤਕਾਰ ਦਾ ਮੁੱਢਲਾ ਫਰਜ ਬਣਦਾ ਹੈ ਕਿ ਉਹ ਕਿਸੇ ਵੀ ਦੁਕਾਨਦਾਰ ਤੋਂ ਵਸਤੂ ਖਰੀਦਣ ਸਮੇਂ ਉਸ ਦਾ ਬਿੱਲ ਪ੍ਰਾਪਤ ਕਰੇ ਅਤੇ ਬਿੱਲ ਹੀ ਉਸ ਉਸ ਵੱਲੋਂ ਕੋਈ ਕਲੇਮ ਦਾ ਮੁੱਢਲਾ ਅਧਾਰ ਬਣ ਸਕਦਾ ਹੈ। ਖਪਤਕਾਰ ਸੁਰੱਖਿਆ ਦਿਵਸ ਖਪਤਕਾਰਾਂ ਦੇ ਹਿੱਤਾ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਕਨੂੰਨ ਉਨੀ ਦੇਰ ਤਕ ਕੋਈ ਸਾਰਥਕ ਨਤੀਜੇ ਨਹੀਂ ਦੇ ਸਕਦੇ, ਜਿਨੀ ਦੇਰ ਤੱਕ ਗਾਹਕ ਖੁਦ ਸੁਚੇਤ ਨਹੀਂ ਹੁੰਦੇ। ਈਸ ਦਿਨ ਖਪਤਕਾਰਾਂ ਨੂੰ ਖਪਤਕਾਰ ਕਨੂੰਨ ਦੇ ਹਰ ਇੱਕ ਪਹਿਲੂ ਤੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਸਾਰਾ ਪੈਸਾ ਸਾਡਾ ਅਧਿਕਾਰ ਦਾ ਸਾਨੂੰ ਤਾਂ ਹੀ ਹੱਕ ਮਿਲੇਗਾ ਜੇਕਰ ਅਸੀਂ ਕਨੂੰਨ ਤੋਂ ਜਾਣੂ ਹੋਵਾਗੇ।