ਖ਼ਾਵਰ ਮੁਮਤਾਜ਼ | |
---|---|
ਜਨਮ | ਕਰਾਚੀ, ਬਰਤਾਨਵੀ ਭਾਰਤ | 29 ਜੂਨ 1945
ਸਿੱਖਿਆ | ਐੱਮ.ਏ. ਅੰਤਰਰਾਸ਼ਟਰੀ ਸਬੰਧ, ਕਰਾਚੀ ਯੂਨੀਵਰਸਿਟੀ |
ਬੱਚੇ | ਸਾਮੀਆ ਮੁਮਤਾਜ਼ (ਬੇਟੀ) |
ਖ਼ਾਵਰ ਮੁਮਤਾਜ਼ (ਜਨਮ 29 ਜੂਨ 1945) ਇੱਕ ਪਾਕਿਸਤਾਨੀ ਮਹਿਲਾ ਅਧਿਕਾਰ ਕਾਰਕੁਨ, ਨਾਰੀਵਾਦੀ ਲੇਖਕ ਅਤੇ ਯੂਨੀਵਰਸਿਟੀ ਦੀ ਪ੍ਰੋਫੈਸਰ ਹੈ।[1] ਉਹ ਨੈਸ਼ਨਲ ਕਮਿਸ਼ਨ ਆਨ ਸਟੇਟਸ ਆਫ਼ ਵੂਮੈਨ (NCSW) ਦੀ ਸਾਬਕਾ ਚੇਅਰਪਰਸਨ ਹੈ ਜਿਸ ਨੇ 2013 ਤੋਂ 2019 ਤੱਕ ਲਗਾਤਾਰ ਤਿੰਨ ਵਾਰ ਸੇਵਾ ਕੀਤੀ।[2]
ਮੁਮਤਾਜ਼ ਦਾ ਵਿਆਹ ਕਾਮਿਲ ਖ਼ਾਨ ਮੁਮਤਾਜ਼, ਇੱਕ ਆਰਕੀਟੈਕਟ ਨਾਲ ਹੋਇਆ ਹੈ, ਅਤੇ ਉਨ੍ਹਾਂ ਦੇ ਤਿੰਨ ਬੱਚੇ: ਇੱਕ ਧੀ ਸਾਮੀਆ ਮੁਮਤਾਜ਼, ਇੱਕ ਪ੍ਰਮੁੱਖ ਅਦਾਕਾਰਾ, ਅਤੇ ਦੋ ਪੁੱਤਰ ਹਨ। ਉਸ ਦੀ ਮਾਸੀ ਇਸਮਤ ਚੁਗਤਾਈ, ਇੱਕ ਉਰਦੂ ਨਾਵਲਕਾਰ ਅਤੇ ਫ਼ਿਲਮ ਨਿਰਮਾਤਾ ਸੀ।[3]
ਮੁਮਤਾਜ਼ ਨੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਲਈ ਸੇਂਟ ਜੋਸੇਫ ਕਾਨਵੈਂਟ ਸਕੂਲ, ਕਰਾਚੀ, ਪਾਕਿਸਤਾਨ ਵਿੱਚ ਦਾਖਲਾ ਲਿਆ ਸੀ। ਉਸ ਨੇ ਸੇਂਟ ਜੋਸਫ਼ ਕਾਲਜ ਤੋਂ ਆਪਣੀ ਉੱਚ ਸੈਕੰਡਰੀ ਸਿੱਖਿਆ ਪੂਰੀ ਕੀਤੀ, ਅਤੇ ਕਰਾਚੀ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਬੈਚਲਰ ਆਫ਼ ਆਰਟਸ ਅਤੇ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ,[4] ਜਿੱਥੇ ਉਸ ਨੇ ਪ੍ਰੀਖਿਆ ਵਿੱਚ ਟਾਪ ਕੀਤਾ। ਉਸ ਨੇ ਫ੍ਰੈਂਚ ਭਾਸ਼ਾ ਵਿੱਚ ਡਿਪਲੋਮਾ ਕੀਤਾ ਹੈ।[5] ਉਸ ਨੂੰ ਇੱਕ ਵਾਰ ਪੈਰਿਸ ਵਿੱਚ ਸੋਰਬੋਨ ਵਿੱਚ ਪੜ੍ਹਨ ਦਾ ਮੌਕਾ ਮਿਲਿਆ।[3]
ਉਸ ਨੂੰ ਔਰਤਾਂ ਦੇ ਸਸ਼ਕਤੀਕਰਨ ਵਿੱਚ ਯੋਗਦਾਨ ਲਈ ਕਈ ਪੁਰਸਕਾਰ ਮਿਲੇ ਹਨ।[6]
ਉਸ ਨੇ ਲੇਖਕ ਦੇ ਨਾਲ-ਨਾਲ ਸੰਪਾਦਕ ਵਜੋਂ ਕਈ ਕਿਤਾਬਾਂ ਅਤੇ ਖੋਜ ਰਿਪੋਰਟਾਂ ਵਿੱਚ ਯੋਗਦਾਨ ਪਾਇਆ ਹੈ।