ਖ਼ੁਆਜਾ ਹੈਦਰ ਅਲੀ ਆਤਿਸ਼ ਖ਼ੁਆਜਾ ਅਲੀ ਬਖ਼ਸ਼ ਦੇ ਬੇਟੇ ਸਨ। ਬਜ਼ੁਰਗਾਂ ਦਾ ਵਤਨ ਬਗ਼ਦਾਦ ਸੀ ਜੋ ਰੋਜੀ ਦੀ ਤਲਾਸ਼ ਵਿੱਚ ਸ਼ਾਹਜਹਾਨਾਬਾਦ ਚਲੇ ਆਏ। ਨਵਾਬ ਸ਼ੁਜਾ-ਉਲ-ਦੋਲਾ ਦੇ ਜ਼ਮਾਨੇ ਵਿੱਚ ਖ਼ੁਆਜਾ ਅਲੀ ਬਖ਼ਸ਼ ਨੇ ਹਿਜਰਤ ਕਰ ਕੇ ਫ਼ੈਜ਼ਾਬਾਦ ਵਿੱਚ ਰਹਾਇਸ਼ ਕਰ ਲਈ ਸੀ। ਆਤਿਸ਼ ਦਾ ਜਨਮ ਇੱਥੇ ਹੀ 1778 ਵਿੱਚ ਹੋਇਆ। ਬਚਪਨ ਵਿੱਚ ਹੀ ਬਾਪ ਦਾ ਦਿਹਾਂਤ ਹੋ ਗਿਆ। ਇਸ ਲਈ ਆਤਿਸ਼ ਦੀ ਤਾਲੀਮ ਅਤੇ ਤਰਬੀਅਤ ਬਾਕਾਇਦਾ ਤੌਰ ਪਰ ਨਾ ਹੋ ਸਕੀ। ਆਤਿਸ਼ ਨੇ ਫ਼ੈਜ਼ਾਬਾਦ ਦੇ ਨਵਾਬ ਮੁਹੰਮਦ ਤੱਕੀ ਖ਼ਾਂ ਦੀ ਮੁਲਾਜ਼ਮਤ ਕਰ ਲਈ ਅਤੇ ਉਹਨਾਂ ਨਾਲ ਲਖਨਊ ਚਲੇ ਆਏ। ਨਵਾਬ ਸ਼ਾਇਰੀ ਦਾ ਸ਼ੌਕ ਵੀ ਰੱਖਦੇ ਸਨ। ਆਤਿਸ਼ ਵੀ ਉਹਨਾਂ ਤੋਂ ਮੁਤਾੱਸਿਰ ਹੋਏ।