ਖੜਕ ਸਿੰਘ

ਮਹਾਰਾਜਾ ਖੜਕ ਸਿੰਘ
ਮਹਾਰਾਜਾ ਖੜਕ ਸਿੰਘ
ਜਨਮ22 ਫ਼ਰਵਰੀ 1801
ਮੌਤ5 ਨਵੰਬਰ 1840
ਧਰਮਸਿੱਖ
ਕਿੱਤਾਸਿੱਖ ਸਾਮਰਾਜ ਦਾ ਮਹਾਰਾਜਾ

ਮਹਾਰਾਜਾ ਖੜਕ ਸਿੰਘ (22 ਫ਼ਰਵਰੀ 1801 – 5 ਨਵੰਬਰ 1840) ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਸਨ। ਉਹਨਾਂ ਨੇ 1839 ਈ. ਵਿੱਚ ਸਿੰਘਾਸਨ ਸਾਂਭਿਆ।

ਜੀਵਨ

[ਸੋਧੋ]
ਖੜਕ ਸਿੰਘ

ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਦਾਤਾਰ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਦਾ ਜਨਮ 9 ਫ਼ਰਵਰੀ 1801 ਈ. ਵਿੱਚ ਹੋਇਆ। 1812 ਈ. ਵਿੱਚ ਉਸਨੂੰ ਜੰਮੂ ਦੀ ਜਾਗੀਰ ਸੌਪੀ ਗਈ। ਉਸਨੂੰ 20 ਜੂਨ 1839 ਈ. ਵਿੱਚ ਰਣਜੀਤ ਸਿੰਘ ਦਾ ਉੱਤਰਾਧਿਕਾਰੀ, ਟਿੱਕਾ ਸਾਹਿਬ ਬਹਾਦੁਰ, ਬਣਾਇਆ ਗਿਆ। ਉਹ 1 ਸਤੰਬਰ 1839 ਨੂੰ ਮਹਾਰਾਜਾ ਬਣਿਆ।

ਉਸਨੂੰ 8 ਅਕਤੂਬਰ 1839 ਈ. ਨੂੰ ਗੱਦੀ ਤੋਂ ਉਤਾਰਿਆ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ। ਉਸ ਦੀ ਥਾਂ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੂੰ ਨਵਾਂ ਮਹਾਰਾਜਾ ਬਣਾਇਆ ਗਿਆ। ਉਸਨੂੰ 8 ਅਕਤੂਬਰ 1839 ਈ. ਨੂੰ ਗੱਦੀ ਤੋਂ ਉਤਾਰਿਆ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ। ਉਸ ਦੀ ਥਾਂ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੂੰ ਨਵਾਂ ਮਹਾਰਾਜਾ ਬਣਾਇਆ ਗਿਆ। ਰਣਜੀਤ ਸਿੰਘ ਦੀ ਮੌਤ ਮਗਰੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ, ਮਹਾਰਾਜਾ ਬਣਿਆ। ਰਣਜੀਤ ਸਿੰਘ ਨੇ ਆਪਣੀ ਹਕੂਮਤ ਦੀ ਬਹੁਤੀ ਤਾਕਤ ਧਿਆਨ ਸਿੰਘ ਡੋਗਰਾ ਤੇ ਉਸ ਦੇ ਪੁੱਤਰ ਹੀਰਾ ਸਿੰਘ ਅਤੇ ਧਿਆਨ ਸਿੰਘ ਦੇ ਭਰਾਵਾਂ (ਗੁਲਾਬ ਸਿੰਘ ਤੇ ਸੁਚੇਤ ਸਿੰਘ) ਵਗ਼ੈਰਾ ਨੂੰ ਸੌਪੀ ਹੋਈ ਸੀ। 9 ਅਕਤੂਬਰ 1839 ਨੂੰ ਧਿਆਨ ਸਿੰਘ ਡੋਗਰਾ ਦੀ ਅਗਵਾਈ ਹੇਠ ਇਸ ਕੌਸ਼ਲ ਦੇ ਕੁੱਝ ਮੈਂਬਰ ਖੜਕ ਸਿੰਘ ਦੇ ਕਮਰੇ ਵਿੱਚ ਦਾਖ਼ਲ ਹੋਏ| ਉਹਨਾਂ ਨੇ ਚੇਤ ਸਿੰਘ ਬਾਜਵਾ ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿਤਾ। ਖੜਕ ਸਿੰਘ ਰੋ-ਰੋ ਕੇ ਤੇ ਚੀਖ਼-ਚੀਖ਼ ਕੇ ਰੋਕਦਾ ਰਿਹਾ ਪਰ ਧਿਆਨ ਸਿੰਘ ਨੇ ਆਪਣੇ ਹੱਥੀਂ ਚੇਤ ਸਿੰਘ ਨੂੰ ਕਤਲ ਕਰ ਦਿਤਾ। ਉਹਨਾਂ ਨੇ ਖੜਕ ਸਿੰਘ ਨੂੰ ਵੀ ਉਸ ਦੀ ਰਿਹਾਇਸ਼ ਵਿੱਚ ਹੀ ਨਜ਼ਰਬੰਦ ਕਰ ਦਿਤਾ ਤੇ ਨੌਨਿਹਾਲ ਸਿੰਘ ਨੂੰ ਗੱਦੀ ਉੱਤੇ ਬਿਠਾ ਦਿਤਾ। ਖੜਕ ਸਿੰਘ ਏਨਾ ਦੁਖੀ ਹੋਇਆ ਕਿ ਉਸ ਨੇ ਕਈ ਦਿਨ ਖਾਣਾ ਵੀ ਨਾ ਖਾਧਾ। ਨਜ਼ਰਬੰਦੀ ਵਿੱਚ ਹੀ ਡੋਗਰਿਆਂ ਨੇ ਉਸ ਨੂੰ ਜ਼ਹਿਰੀਲੀ ਖ਼ੁਰਾਕ ਦੇਣੀ ਸ਼ੁਰੂ ਕਰ ਦਿਤੀ। ਹੁਣ ਕੰਵਰ ਨੌਨਿਹਾਲ ਸਿੰਘ ਨੂੰ ਵੀ ਡੋਗਰਿਆਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ। ਉਸ ਨੇ ਧਿਆਨ ਸਿੰਘ ਦੇ ਨਾਲ-ਨਾਲ ਫ਼ਕੀਰ ਅਜ਼ੀਜ਼-ਉਦ-ਦੀਨ, ਦੋ ਬ੍ਰਾਹਮਣਾਂ ਜਮਾਂਦਾਰ ਖ਼ੁਸ਼ਹਾਲ ਸਿੰਘ ਤੇ ਭਈਆ ਰਾਮ ਸਿੰਘ) ਤੋਂ ਇਲਾਵਾ ਲਹਿਣਾ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਸੰਧਾਵਾਲੀਆ ਨੂੰ ਵੀ ਨਿਜ਼ਾਮ ਵਿੱਚ ਭਾਈਵਾਲ ਬਣਾ ਦਿਤਾ। ਇੰਜ ਡੋਗਰੇ ਪੂਰੀ ਹਕੂਮਤ ਉੱਤੇ ਕਾਬਜ਼ ਨਾ ਹੋ ਸਕੇ। ਇਹ ਗੱਲ ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ। ਇਸ ਕਰ ਕੇ ਉਸ ਨੇ ਨੌਨਿਹਾਲ ਸਿੰਘ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ। ਉਧਰ ਜ਼ਹਿਰੀਲੀ ਖ਼ੁਰਾਕ ਕਾਰਨ 4-5 ਨਵੰਬਰ ਦੀ ਰਾਤ ਨੂੰ ਖੜਕ ਸਿੰਘ ਦੀ ਮੌਤ ਹੋ ਗਈ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]