ਗਜੇਂਦਰ ਚੌਹਾਨ | |
---|---|
![]() ਗਜੇਂਦਰ ਚੌਹਾਨ 2010 ਵਿੱਚ | |
ਜਨਮ | |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਗਜੇਂਦਰ ਸਿੰਘ ਚੌਹਾਨ |
ਪੇਸ਼ਾ |
|
ਸਰਗਰਮੀ ਦੇ ਸਾਲ | 1984- ਵਰਤਮਾਨ |
ਜੀਵਨ ਸਾਥੀ | ਹਬੀਬਾ ਰਹਿਮਾਨ |
ਗਜੇਂਦਰ ਸਿੰਘ ਚੌਹਾਨ (ਜਨਮ 10 ਅਕਤੂਬਰ 1956), ਕਿੱਤਾਗਤ ਨਾਮ ਗਜੇਂਦਰ ਚੌਹਾਨ , ਇੱਕ ਭਾਰਤੀ ਅਦਾਕਾਰ ਹੈ, ਟੀਵੀ ਦੇ ਮਸ਼ਹੂਰ ਲੜੀਵਾਰ ਮਹਾਂਭਾਰਤ ਵਿੱਚ ਯੁਧਿਸ਼ਟਰ ਦਾ ਰੋਲ ਨਿਭਾਉਣ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਸਨੂੰ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ (ਐਫਟੀਆਈਆਈ) ਦੀ ਗਵਰਨਿੰਗ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਗਜੇਂਦਰ ਸਿੰਘ ਦਾ ਜਨਮ 10 ਅਕਤੂਬਰ 1956 ਨੂੰ ਦਿੱਲੀ ਵਿੱਚ ਹੋਇਆ ਸੀ।[1] ਉਸਨੇ ਅਦਾਕਾਰੀ ਦੇ ਇੱਕ ਸਕੂਲ ਵਿੱਚ ਦਾਖਲਾ ਲਿਆ, ਅਤੇ ਰੋਸ਼ਨ ਤਨੇਜਾ ਤੋਂ ਅਦਾਕਾਰੀ ਦੇ ਆਪਣੇ ਕੈਰੀਅਰ ਲਈ ਟਿਊਟਰਸ਼ਿੱਪ ਲਈ।[2] ਫਿਰ ਉਹ ਆਪਣੀ ਅਦਾਕਾਰੀ ਅਕੈਡਮੀ ਖੋਲ੍ਹਣ ਲਈ ਮੁੰਬਈ ਚਲਾ ਗਿਆ।[2]
9 ਜੂਨ 2015 ਨੂੰ ਚੌਹਾਨ ਨੂੰ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ (ਐਫਟੀਆਈਆਈ) ਦੀ ਗਵਰਨਿੰਗ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।[3] ਉਸ ਦੀ ਨਿਯੁਕਤੀ ਵਿਵਾਦਪੂਰਨ ਸਾਬਤ ਹੋਈ ਜਦੋਂ ਉੱਥੋਂ ਦੇ ਵਿਦਿਆਰਥੀਆਂ ਦੇ ਵੱਡੇ ਹਿੱਸੇ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਇੰਸਟੀਚਿਊਟ ਦੇ ਭਗਵਾਕਰਨ ਦੀ ਕਾਰਵਾਈ ਹੈ।[3] ਇਨਕਲਾਬੀ ਖੱਬੇ-ਪੱਖੀ ਵਿਦਿਆਰਥੀ ਸੰਗਠਨ ਆਲ ਇੰਡੀਆ ਵਿਦਿਆਰਥੀ ਐਸੋਸੀਏਸ਼ਨ (ਏਆਈਐਸਏ) ਸਮੇਤ ਵਿਦਿਆਰਥੀਆਂ ਦਾ ਇੱਕ ਹਿੱਸਾ ਲਗਭਗ 29 ਦਿਨ ਤੋਂ ਸੰਘਰਸ਼ ਕਰ ਰਿਹਾ ਹੈ।[4] ਚੌਹਾਨ ਨੇ ਆਪਣੇ ਆਪ ਨੂੰ ਸਾਬਤ ਕਰਨ ਲਈ, ਵਿਦਿਆਰਥੀਆਂ ਨੂੰ ਇੱਕ ਸਾਲ ਦੇਣ ਲਈ ਬੇਨਤੀ ਕੀਤੀ, ਅਤੇ ਜ਼ੋਰ ਦਿੱਤਾ ਕਿ ਉਹ ਪਿਛਲੇ ਚੇਅਰਮੈਨਾਂ ਨਾਲੋਂ ਬਿਹਤਰ ਕਰ ਵਿਖਾਏਗਾ।[5] ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ, ਸੁਬਰਾਮਣੀਅਮ ਸਵਾਮੀ, ਨੇ ਪ੍ਰਦਰਸ਼ਨਕਾਰੀਆਂ ਨੂੰ ਨਕਸਲੀ ਕਹਿ ਕੇ, ਚੌਹਾਨ ਦੇ ਖਿਲਾਫ ਪ੍ਰਚਾਰ ਤੋਂ ਉਸ ਦਾ ਬਚਾਅ ਕੀਤਾ।[6]। ਭਾਰਤੀ ਡਾਇਰੈਕਟਰ ਅਤੇ ਸਕਰੀਨ-ਲੇਖਕ ਸ਼ਿਆਮ ਬੇਨੇਗਲ ਨੇ ਵਿਦਿਆਰਥੀਆਂ ਦੇ ਵਿਰੋਧ ਨੂੰ ਅਸਪਸ਼ਟ ਕਿਹਾ ਅਤੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਹੜਤਾਲ ਤੇ ਜਾਣ ਦੀ ਬਜਾਏ ਗੱਲਬਾਤ ਚਲਾਉਣੀ ਚਾਹੀਦੀ ਹੈ।[7]
ਚੇਅਰਮੈਨ ਦੇ ਤੌਰ ਤੇ ਚੌਹਾਨ ਦੀ ਨਿਯੁਕਤੀ ਦਾ ਸਮਰਥਨ ਕਰਨ ਵਾਲਿਆਂ ਵਿੱਚ ਸ਼ਾਮਲ ਹਨ: ਡਾਇਰੈਕਟਰ ਵਿਮਲ ਕੁਮਾਰ, ਸ਼ਤਰੂਘਨ ਸਿਨਹਾ, ਹੇਮਾ ਮਾਲਿਨੀ, ਰਜ਼ਾ ਮੁਰਾਦ, ਰਾਜਵਰਧਨ ਸਿੰਘ ਰਾਠੌਰ, ਅਤੇ ਪੇਂਟਲ।[8][9][10] ਉਸ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਹਨ: ਅਦਾਕਾਰ ਰਣਬੀਰ ਕਪੂਰ, ਕਲਕੀ ਕੋਚਲਿਨ, ਨਵਾਜ਼ੂਦੀਨ ਸਿਦੀਕੀ, ਅਨੂਪਮ ਖੇਰ, ਕਿਰਨ ਰਾਓ, ਜਾਹਨੂ ਬਰੂਆ ਅਤੇ ਰਿਸ਼ੀ ਕਪੂਰ।[11][12][13] ਫ਼ਿਲਮੀ ਹਸਤੀਆਂ ਰਾਜਕੁਮਾਰ ਰਾਓ, ਅਮੋਲ ਪਾਲੇਕਾਰ ਤੇ ਸੁਧੀਰ ਮਿਸ਼ਰਾ ਵੀ ਗਜੇਂਦਰ ਚੌਹਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲਿਆਂ ਦੀ ਹਮਾਇਤ ਵਿੱਚ ਹਨ।
{{cite web}}
: Unknown parameter |dead-url=
ignored (|url-status=
suggested) (help)
{{cite web}}
: Italic or bold markup not allowed in: |publisher=
(help); Unknown parameter |dead-url=
ignored (|url-status=
suggested) (help)
{{cite web}}
: Italic or bold markup not allowed in: |publisher=
(help); Unknown parameter |dead-url=
ignored (|url-status=
suggested) (help)
{{cite web}}
: Italic or bold markup not allowed in: |publisher=
(help)
<ref>
tag; no text was provided for refs named rediff.com