ਗਣੇਸ਼ ਐਨ ਦੇਵੀ ਜਾਂ ਗਣੇਸ਼ ਨਾਰਾਇਣਦਾਸ ਦੇਵੀ (1 ਅਗਸਤ 1950),[1] ਮਹਾਰਾਜਾ ਸਯਾਏਜੀਰਾਓ ਯੂਨੀਵਰਸਿਟੀ ਆਫ ਬੜੌਦਾ ਵਿੱਚ ਅੰਗਰੇਜ਼ੀ ਦਾ ਸਾਬਕਾ ਪ੍ਰੋਫੈਸਰ, ਇੱਕ ਪ੍ਰਸਿੱਧ ਸਾਹਿਤਕ ਆਲੋਚਕ ਅਤੇ ਕਾਰਕੁੰਨ ਅਤੇ ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ ਵਡੋਦਰਾ ਦਾ ਅਤੇ ਆਦਿਵਾਸੀਆਂ ਦੇ ਅਧਿਐਨ ਲਈ ਇੱਕ ਵਿਲੱਖਣ ਸਿੱਖਿਆ ਵਾਤਾਵਰਨ ਬਣਾਉਣ ਲਈ ਸਥਾਪਿਤ ਕੀਤੀ ਤੇਜਗੜ੍ਹ ਦੀ ਆਦਿਵਾਸੀ ਅਕਾਦਮੀ ਦਾ ਬਾਨੀ ਡਾਇਰੈਕਟਰ ਹੈ। ਉਸਨੇ 2010 ਵਿੱਚ ਪੀਪਲਜ਼ ਲਿਗੁਇਸਟਿਕ ਸਰਵੇ ਆਫ ਇੰਡੀਆ ਦੀ ਅਗਵਾਈ ਕੀਤੀ, ਜਿਸ ਨੇ 780 ਜੀਵਿਤ ਭਾਰਤੀ ਭਾਸ਼ਾਵਾਂ ਦੀ ਖੋਜ ਕੀਤੀ ਅਤੇ ਦਸਤਾਵੇਜ਼ੀਕਰਨ ਕੀਤਾ ਹੈ। [2] ਉਹ ਸ਼ਿਵਾਜੀ ਯੂਨੀਵਰਸਿਟੀ, ਕੋਹਲਾਪੁਰ ਅਤੇ ਯੂ.ਕੇ. ਦੀ ਲੀਡਸ ਯੂਨੀਵਰਸਿਟੀ ਵਿੱਚ ਪੜ੍ਹਿਆ। ਉਸ ਦੇ ਬਹੁਤ ਸਾਰੇ ਅਕਾਦਮਿਕ ਕਾਰਜਾਂ ਵਿੱਚ, ਲੀਡਸ ਯੂਨੀਵਰਸਿਟੀ ਅਤੇ ਯੇਲ ਯੂਨੀਵਰਸਿਟੀ ਵਿੱਚ ਫੈਲੋਸ਼ਿਪਾਂ ਅਤੇ ਉਹ ਜਵਾਹਰ ਲਾਲ ਨਹਿਰੂ ਫੈਲੋ (1994-96) ਸ਼ਾਮਲ ਹਨ।
2002 ਤੋਂ, ਉਹ ਧੀਰੂਭਾਈ ਅੰਬਾਨੀ ਇੰਸਟੀਚਿਊਟ ਆਫ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ (ਡੀ.ਏ.-ਆਈ ਆਈ ਸੀ ਟੀ), ਗਾਂਧੀਨਗਰ ਵਿਖੇ ਪ੍ਰੋਫ਼ੈਸਰ ਸੀ। ਹੁਣ ਤਕ ਉਸਨੇ ਡੀ ਏ-ਆਈ ਆਈ ਸੀ ਟੀ ਨੂੰ ਛੱਡ ਦਿੱਤਾ ਹੈ[3] ਅਤੇ ਬੜੌਦਾ ਦੇ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਵਿੱਚ ਫਿਰ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਹੈ। ਬੜੌਦਾ ਤੋਂ ਉਹ ਵਿਸ਼ਵ ਦੀ ਭਾਸ਼ਾਈ ਵਿਭਿੰਨਤਾ ਦਾ ਨਕਸ਼ਾ ਜਾਰੀ ਰੱਖਣ ਲਈ ਧਾਰਵਾੜ ਚਲਿਆ ਗਿਆ।[4]
26 ਜਨਵਰੀ 2014 ਨੂੰ ਉਹਨਾਂ ਨੂੰ ਡੀਨੋਟੀਫ਼ਾਈਡ ਅਤੇ ਨੋਮੈਡਿਕ ਕਬੀਲਿਆਂ ਦੇ ਸਿੱਖਿਆ ਦੇ ਨਾਲ ਉਹਨਾਂ ਦੇ ਕੰਮ ਦੀ ਮਾਨਤਾ ਅਤੇ ਮਰਨ-ਕਿਨਾਰੇ ਭਾਸ਼ਾਵਾਂ ਤੇ ਉਹਨਾਂ ਦੇ ਕੰਮ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[5] ਉਸ ਨੂੰ ਆਫਟਰ ਅਮਨੇਸੀਆ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਸਾਰਕ ਲੇਖਕਾਂ ਦੀ ਫਾਊਡੇਸ਼ਨ ਦਾ ਅਵਾਰਡ ਡੀਨੋਟੀਫ਼ਾਈਡ ਕਬੀਲਿਆਂ ਨਾਲ ਕੰਮ ਲਈ ਮਿਲਿਆ। ਉਸ ਨੂੰ ਭਾਰਤ ਦੇ ਗੁਜਰਾਤ ਰਾਜ ਦੇ ਦੱਬੇ-ਕੁਚਲੇ ਹੋਏ ਭਾਈਚਾਰਿਆਂ ਦੇ ਇਤਿਹਾਸ, ਭਾਸ਼ਾਵਾਂ ਅਤੇ ਵਿਚਾਰਾਂ ਦੀ ਸੰਭਾਲ ਲਈ ਉਸਦੇ ਕੰਮ ਸਦਕਾ ਪ੍ਰਿੰਸ ਕਲੌਸ ਫੰਡ ਦੁਆਰਾ ਦਿੱਤਾ ਜਾਂਦਾ ਨਾਮਵਰ ਪਰਿੰਸ ਕਲਾਸ ਅਵਾਰਡ (2003) ਵੀ ਮਿਲਿਆ ਹੈ। ਉਸ ਦੀ ਮਰਾਠੀ ਕਿਤਾਬ ਵਾਨਪਰਸਥ ਨੂੰ ਦੁਰਗਾ ਭਾਗਵਤ ਯਾਦਗਾਰੀ ਪੁਰਸਕਾਰ ਅਤੇ ਮਹਾਰਾਸ਼ਟਰ ਫਾਊਂਡੇਸ਼ਨ ਅਵਾਰਡ ਸਮੇਤ ਛੇ ਪੁਰਸਕਾਰ ਪ੍ਰਾਪਤ ਹੋਏ ਹਨ। ਲਕਸ਼ਮਣ ਗਾਇਕਵਾੜ ਅਤੇ ਮਹਾਸ਼ਵੇਤਾ ਦੇਵੀ ਦੇ ਨਾਲ, ਉਹ ਡੀਨੋਟੀਫ਼ਾਈਡ ਐਂਡ ਨੌਮੈਡਿਕ ਟ੍ਰਾਈਬਜ਼ ਰਾਈਟਸ ਐਕਸ਼ਨ ਗਰੁੱਪ (ਡੀ ਐਨ ਟੀ-ਆਰਏਜੀ) ਦਾ ਬਾਨੀ ਹੈ। ਭਾਸ਼ਾਈ ਵਿਭਿੰਨਤਾ ਦੀ ਸੰਭਾਲ ਲਈ ਆਪਣੇ ਕੰਮ ਲਈ ਉਸ ਨੇ 2011 ਦਾ ਲਿੰਗੁਆਪੈਕਸ ਪੁਰਸਕਾਰ ਜਿੱਤਿਆ।[6]
ਡਾ. ਜੀ. ਐਨ. ਦੇਵੀ ਨੇ ਅਕਤੂਬਰ 2015 ਵਿੱਚ ਮੋਦੀ ਸਰਕਾਰ ਦੇ ਅਧੀਨ ਭਾਰਤੀ ਲੋਕਤੰਤਰ, ਧਰਮ-ਨਿਰਪੱਖਤਾ ਅਤੇ ਪ੍ਰਗਟਾ ਦੀ ਆਜ਼ਾਦੀ ਨੂੰ ਖਤਰਿਆਂ ਅਤੇ "ਮਤਭੇਦਾਂ ਪ੍ਰਤੀ ਵਧ ਰਹੀ ਅਸਹਿਣਸ਼ੀਲਤਾ" ਦੇ ਵਿਰੋਧ ਵਿੱਚ ਰੋਸ ਵਜੋਂ ਉਸ ਨੇ ਹੋਰ ਲੇਖਕਾਂ ਨਾਲ ਇਕਮੁੱਠਤਾ ਵਜੋਂ ਆਪਣਾ ਸਾਹਿਤ ਅਕਾਦਮੀ ਅਵਾਰਡ ਵਾਪਸ ਕਰ ਦਿੱਤਾ। ਦੇਵੀ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਇੱਕ ਖੁਫੀਆ ਅਧਿਕਾਰੀ ਨੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਸ ਨਾਲ ਮੁਲਾਕਾਤ ਕੀਤੀ ਅਤੇ ਪੁੱਛਿਆ ਕਿ ਕੀ ਦੇਸ਼ ਦੇ ਲੇਖਕਾਂ ਨੇ ਕੇਂਦਰ ਸਰਕਾਰ ਵਿਰੁੱਧ ਮੁਹਿੰਮ ਚਲਾਈ ਹੈ। [7][8]
{{cite web}}
: Unknown parameter |deadurl=
ignored (|url-status=
suggested) (help)