ਗੁਜਰਾਂਵਾਲਾ ਜ਼ਿਲ੍ਹਾ (ਸ਼ਾਹਮੁਖੀ:ضِلع گُوجرانوالا), ਪੰਜਾਬ, ਪਾਕਿਸਤਾਨ ਦਾ ਇੱਕ ਜ਼ਿਲ੍ਹਾ ਹੈ।
ਗੁਜਰਾਂਵਾਲਾ ਪ੍ਰਾਚੀਨ ਪੰਜਾਬ ਦੇ ਮਾਝਾ ਖੇਤਰ ਨਾਲ ਸਬੰਧਤ ਸੀ। ਅਸਰੂਰ ਪਿੰਡ ਵਾਲੀ ਥਾਂ, ਇੱਕ ਪ੍ਰਾਚੀਨ ਸ਼ਹਿਰ ਤਕੀ ਹੁੰਦਾ ਸੀ, ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਜਗ੍ਹਾ ਦਾ ਦੌਰਾ ਕੀਤਾ ਸੀ। ਇਥੇ ਬੋਧੀ ਮੂਲ ਦੇ ਬੇਅੰਤ ਖੰਡਰ ਹਨ। ਸਾਂਗ ਦੇ ਸਮੇਂ ਤੋਂ ਬਾਅਦ ਇਸਲਾਮੀ ਜਿੱਤਾਂ ਦੇ ਸਮੇਂ ਤੱਕ ਗੁਜਰਾਂਵਾਲਾ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ, ਹਾਲਾਂਕਿ, ਤਾਕੀ ਗੁੰਮਨਾਮੀ ਵਿੱਚ ਚਲਾ ਗਿਆ ਸੀ ਜਦੋਂ ਲਾਹੌਰ ਪੰਜਾਬ ਦੀ ਰਾਜਧਾਨੀ ਬਣ ਗਿਆ ਸੀ। ਸਮਕਾਲੀ ਪਿੰਡ ਅਸਾਰੂਰ ਨੂੰ ਪੁਰਾਣੇ ਸ਼ਹਿਰ ਦੇ ਸਥਾਨ ਵਜੋਂ ਪਛਾਣਿਆ ਗਿਆ ਹੈ। 7 ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਰਾਜਪੂਤ ਰਾਜਾਂ ਨੇ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਪੂਰਬੀ ਹਿੱਸਿਆਂ ਉੱਤੇ ਦਬਦਬਾ ਬਣਾ ਲਿਆ ਸੀ। ਇਹ ਜ਼ਿਲ੍ਹਾ ਮੁਗਲ ਸ਼ਾਸਨ ਦੌਰਾਨ ਵਧਿਆ ਫੁਲਿਆ, ਅਕਬਰ ਦੇ ਦਿਨਾਂ ਤੋਂ ਲੈ ਕੇ ਔਰੰਗਜ਼ੇਬ ਤੱਕ, ਸਾਰੇ ਦੇਸ਼ ਵਿੱਚ ਥਾਂ ਥਾਂ ਖੂਹ ਸਨ, ਅਤੇ ਪਿੰਡ ਦੱਖਣੀ ਪਠਾਰ ਦੇ ਆਲੇ-ਦੁਆਲੇ ਸੰਘਣੇ ਬੰਨ੍ਹੇ ਹੋਏ ਹਨ, ਜੋ ਹੁਣ ਰੋਹੀ ਅਤੇ ਝਾੜੀਆਂ ਦਾ ਜੰਗਲ ਹੈ। ਉਨ੍ਹਾਂ ਪਿੰਡਾਂ ਦੇ ਖੰਡਰ ਅੱਜ ਵੀ ਬਾਰ ਦੀਆਂ ਸਭ ਤੋਂ ਜੰਗਲੀ ਅਤੇ ਇਕਾਂਤ ਥਾਂਵਾਂ ਤੇ ਮਿਲ ਸਕਦੇ ਹਨ।[1] ਮਿਸ਼ਨਰੀ ਸੂਫੀ ਸੰਤਾਂ ਕਾਰਨ ਪੰਜਾਬ ਖਿੱਤਾ ਮੁੱਖ ਤੌਰ ਤੇ ਮੁਸਲਮਾਨ ਬਣ ਗਿਆ ਸੀ ਜਿਨ੍ਹਾਂ ਦੀਆਂ ਦਰਗਾਹਾਂ ਪੰਜਾਬ ਖਿੱਤੇ ਦੇ ਭੂ-ਦ੍ਰਿਸ਼ ਤੇ ਥਾਂ ਥਾਂ ਮਿਲਦੀਆਂ ਹਨ।
ਐਮਿਨਾਬਾਦ ਅਤੇ ਹਾਫਿਜ਼ਾਬਾਦ ਪ੍ਰਮੁੱਖ ਕਸਬੇ ਸਨ (ਹਾਫਿਜ਼ਾਬਾਦ ਹੁਣ ਇੱਕ ਵੱਖਰੇ ਜ਼ਿਲ੍ਹੇ ਦਾ ਹਿੱਸਾ ਹੈ), ਜਦੋਂ ਕਿ ਦੇਸ਼ ਛੇ ਚੰਗੇ ਪਰਗਣਿਆਂ ਵਿੱਚ ਵੰਡਿਆ ਹੋਇਆ ਸੀ। ਪਰ ਇਸਲਾਮੀ ਦੌਰ ਦੀ ਸਮਾਪਤੀ ਤੋਂ ਪਹਿਲਾਂ ਇਸ ਟ੍ਰੈਕਟ ਨੂੰ ਰਹੱਸਮਈ ਢੰਗ ਨਾਲ ਉਜਾੜ ਦਿੱਤਾ ਗਿਆ ਸੀ। ਇਸ ਵੇਲੇ ਜ਼ਿਲੇ 'ਤੇ ਕਾਬਜ਼ ਕਬੀਲੇ ਹਾਲ ਦੇ ਸਮਿਆਂ ਵਿੱਚ ਆ ਕੇ ਵਸੇ ਪਰਵਾਸੀ ਹਨ, ਅਤੇ ਉਨ੍ਹਾਂ ਦੇ ਆਗਮਨ ਤੋਂ ਪਹਿਲਾਂ ਪੂਰਾ ਖੇਤਰ ਲਗਭਗ ਪੂਰੀ ਤਰ੍ਹਾਂ ਵੀਰਾਨ ਪਿਆ ਸੀ। ਇਸ ਅਚਾਨਕ ਅਤੇ ਵਿਨਾਸ਼ਕਾਰੀ ਤਬਦੀਲੀ ਦਾ ਲੇਖਾ ਜੋਖਾ ਕਰਨ ਦਾ ਇਕੋ ਇੱਕ ਮਨ ਲੱਗਦਾ ਅਨੁਮਾਨ ਇਹ ਹੈ ਕਿ ਇਹ ਨਿਰੰਤਰ ਯੁੱਧਾਂ ਦਾ ਨਤੀਜਾ ਸੀ ਜੋ ਮੁਗਲ ਸ਼ਾਹੀ ਸ਼ਾਸਨ ਦੇ ਆਖਰੀ ਸਾਲਾਂ ਦੌਰਾਨ ਪੰਜਾਬ ਦੀ ਹੋਣੀ ਬਣ ਗਏ ਸੀ।[1]
1998 ਦੀ ਮਰਦਮਸ਼ੁਮਾਰੀ ਅਨੁਸਾਰ ਜ਼ਿਲ੍ਹੇ ਦੀ ਆਬਾਦੀ 3,400,940 ਸੀ, ਜਿਨ੍ਹਾਂ ਵਿਚੋਂ 51 % ਸ਼ਹਿਰੀ ਸੀ।[2] : 23 ਆਬਾਦੀ ਹੁਣ 4,308,905 'ਤੇ ਖੜੀ ਹੈ।[3]
ਜ਼ਿਲ੍ਹੇ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ, ਜਿਹੜੀ 1998 ਦੀ ਮਰਦਮਸ਼ੁਮਾਰੀ ਅਨੁਸਾਰ 97 % ਆਬਾਦੀ ਦੀ ਪਹਿਲੀ ਭਾਸ਼ਾ[4] ਹੈ, ਜਦੋਂਕਿ ਉਰਦੂ ਨੂੰ ਪਹਿਲੀ ਭਾਸ਼ਾ ਵਰਤਣ ਵਾਲੇ ਸਿਰਫ 1.9% ਲੋਕ ਹੈ।[2] : 27
{{cite web}}
: Unknown parameter |dead-url=
ignored (|url-status=
suggested) (help)