ਗੁਰਦਿਆਲ ਸਿੰਘ ਢਿੱਲੋਂ | |
---|---|
ਖੇਤੀਬਾੜੀ ਮੰਤਰੀ | |
ਦਫ਼ਤਰ ਵਿੱਚ 12 ਮਈ 1986 – 14 ਫਰਵਰੀ 1988[1] | |
ਪ੍ਰਧਾਨ ਮੰਤਰੀ | ਰਾਜੀਵ ਗਾਂਧੀ |
ਲੋਕ ਸਭਾ ਸਪੀਕਰ | |
ਦਫ਼ਤਰ ਵਿੱਚ 8 ਅਗਸਤ 1969 – 19 ਮਾਰਚ 1971[2] | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਨੀਲਮ ਸੰਜੀਵ ਰੈਡੀ |
ਤੋਂ ਬਾਅਦ | ਖੁਦ |
ਲੋਕ ਸਭਾ ਸਪੀਕਰ | |
ਦਫ਼ਤਰ ਵਿੱਚ 22 ਮਾਰਚ 1971 – 1 ਦਸੰਬਰ 1975[2] | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਖੁਦ |
ਤੋਂ ਬਾਅਦ | ਬਲੀ ਰਾਮ ਭਗਤ |
ਨਿੱਜੀ ਜਾਣਕਾਰੀ | |
ਜਨਮ | ਪੰਜਵੜ੍ਹ , ਅੰਮ੍ਰਿਤਸਰਜ਼ਿਲ੍ਹਾ, ਪੰਜਾਬ | 6 ਅਗਸਤ 1915
ਮੌਤ | 23 ਮਾਰਚ 1992 ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ | (ਉਮਰ 76)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ ਲਾ ਕਾਲਜ |
ਕਿੱਤਾ | ਸਿਆਸਤਦਾਨ ਡਿਪਲੋਮੈਟ |
ਡਾ. ਗੁਰਦਿਆਲ ਸਿੰਘ ਢਿੱਲੋਂ (1915–1992) ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸੰਬੰਧਿਤ ਪੰਜਾਬ ਤੋਂ ਭਾਰਤੀ ਸਿਆਸਤਦਾਨ ਸੀ। ਉਹ ਅੰਤਰ-ਪਾਰਲੀਮਾਨੀ ਯੂਨੀਅਨ (1973–76) ਦੇ ਪ੍ਰਧਾਨ[3] ਅਤੇ ਕੈਨੇਡਾ ਚ ਭਾਰਤੀ ਹਾਈ ਕਮਿਸ਼ਨਰ (1980–82) ਵੀ ਰਹੇ।[1]
ਗੁਰਦਿਆਲ ਸਿੰਘ ਢਿਲੋ 6 ਅਗਸਤ 1915 ਨੂੰ ਪੰਜਵੜ ਦੇ ਖੇਤਰ ਵਿੱਚ ਪੈਦਾ ਹੋਏ ਸੀ। ਇਹ ਪਿੰਡ ਪੰਜਾਬ ਅੰਮ੍ਰਿਤਸਰ' ਸ਼ਹਿਰ ਤੋਂ ਪੱਛਮ ਵੱਲ ਲਗਪਗ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਉਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਸਰਕਾਰੀ ਕਾਲਜ, ਲਾਹੌਰ ਤੋਂ ਪੜ੍ਹਾਈ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਲਾ ਕਾਲਜ, ਲਾਹੌਰ ਤੋਂ ਕਾਨੂੰਨ ਦੀ ਡਿਗਰੀ ਕੀਤੀ। ਉਸ ਨੇ 1947 ਵਿੱਚ ਹਰਸਾ ਛੀਨਾ ਮੋਘਾ ਮੋਰਚਾ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ।[4]