ਗੁਰਦੀਪ ਕੋਹਲੀ | |
---|---|
![]() | |
ਜਨਮ | ਗੁਰਦੀਪ ਕੋਹਲੀ |
ਹੋਰ ਨਾਮ | ਗੁਰਦੀਪ ਵੇਦਿਕਾ ਹੇਮਾਨੀ |
ਪੇਸ਼ਾ | ਮਾਡਲ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਾਰ |
ਸਰਗਰਮੀ ਦੇ ਸਾਲ | 1995–ਹੁਣ |
ਲਈ ਪ੍ਰਸਿੱਧ | "ਬੈਸਟ ਆਫ ਲੱਕ ਨਿੱਕੀ" |
ਜੀਵਨ ਸਾਥੀ | ਅਰਜੁਨ ਪੁੰਜ (2006–ਹੁਣ) |
ਬੱਚੇ | 2 |
ਗੁਰਦੀਪ ਕੋਹਲੀ, ਜਿਸ ਨੂੰ ਗੁਰਦੀਪ ਪੁੰਜ ਵੀ ਕਿਹਾ ਜਾਂਦਾ ਹੈ, ਇਕ ਭਾਰਤੀ ਅਭਿਨੇਤਰੀ ਹੈ। [1] ਉਹ 'ਬੈਸਟ ਆਫ਼ ਲੱਕ ਨਿੱਕੀ' ਵਿੱਚ ਹੇਮਾਨੀ ਸਿੰਘ, 'ਸੰਜੀਵਨੀ' ਵਿੱਚ ਡਾ. ਜੂਹੀ ਅਤੇ 'ਕਸਮ ਸੇ' ਵਿੱਚ ਬਾਣੀ ਦੀ ਭੂਮਿਕਾ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।
ਗੁਰਦੀਪ ਪੰਜਾਬੀ ਮੂਲ ਦੀ ਹੈ। ਉਸਦਾ ਜਨਮ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਕਈ ਸਾਲਾਂ ਤੋਂ ਇਕ ਮਾਡਲ ਅਤੇ ਅਦਾਕਾਰਾ ਵਜੋਂ ਟੈਲੀਵਿਜ਼ਨ 'ਤੇ ਕੰਮ ਕਰਨ ਤੋਂ ਬਾਅਦ ਗੁਰਦੀਪ ਨੇ 10 ਦਸੰਬਰ 2006 ਨੂੰ ਅਰਜੁਨ ਪੁੰਜ ਨਾਲ ਵਿਆਹ ਕੀਤਾ, ਜੋ ਸੰਜੀਵਨੀ ਵਿਚ ਉਸਦਾ ਸਹਿ-ਅਦਾਕਾਰ ਸੀ।[2]
ਗੁਰਦੀਪ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤੀ ਟੈਲੀਵਿਜ਼ਨ 'ਤੇ ਇਸ਼ਤਿਹਾਰਾਂ ਦੀ ਮਾਡਲ ਵਜੋਂ ਕੀਤੀ ਸੀ। ਫਿਰ ਉਹ ਫਲਗੁਨੀ ਪਾਠਕ ਦੀ ਮਿਊਜ਼ਿਕ ਵੀਡੀਓ "ਹੇਰੇ ਮੇਰੀ ਹੁਈ ਗੁਲਾਬੀ" ਵਿੱਚ ਨਜ਼ਰ ਆਈ। ਉਸ ਦੇ ਕਰੀਅਰ ਦੀ ਸਭ ਤੋਂ ਮਹੱਤਵਪੂਰਣ ਭੂਮਿਕਾ ਸੰਜੀਵਨੀ ਵਿਚ ਡਾ: ਜੂਹੀ ਸਿੰਘ ਦੀ ਸੀ, ਜਿਸਨੇ ਕਾਫੀ ਪ੍ਰਸ਼ੰਸਾ ਹਾਸਿਲ ਕੀਤੀ।[3][4] ਬਾਅਦ ਵਿੱਚ ਉਸਨੇ ਜ਼ੀ ਟੀਵੀ ਦੇ 'ਸਿੰਧੂਰ ਤੇਰੇ ਨਾਮ ਕਾ' ਵਿੱਚ ਕੰਮ ਕੀਤਾ। ਉਹ ਆਪਣੇ ਪਤੀ ਅਰਜੁਨ ਪੁੰਜ ਨਾਲ ਸਟਾਰ ਵਨ ਦੇ 'ਜੇੱਟ ਸੈੱਟ ਗੋ' ਅਤੇ 'ਨੱਚ ਬੱਲੀਏ 2' ਦਾ ਹਿੱਸਾ ਬਣੀ। ਬਾਅਦ ਵਿਚ ਉਹ ਕਸਮ ਸੇ ਵਿਚ ਪ੍ਰਨੀਤਾ ਵਾਲੀਆ ਦੇ ਰੂਪ ਵਿਚ ਨਜ਼ਰ ਆਈ, ਜੋ ਬਾਅਦ ਵਿਚ ਬਾਨੀ ਜੈ ਵਾਲੀਆ ਬਣ ਗਈ। ਉਹ 'ਬੈਸਟ ਆਫ ਲੱਕ ਨਿੱਕੀ' ਵਿੱਚ ਹੇਮਾਨੀ ਸਿੰਘ ਦੇ ਰੂਪ ਵਿੱਚ ਨਜ਼ਰ ਆਈ ਸੀ। ਉਸਨੇ ਜ਼ੀ ਖਾਨਾ ਖਜਾਨਾ 'ਤੇ ਬੱਚਾ ਪਾਰਟੀ ਅਤੇ ਏ.ਬੀ.ਸੀ. (ਆਲ ਅਬਾਉਟ ਕੁਕਿੰਗ) ਨਾਮ ਦੇ ਕੁਕਿੰਗ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਉਹ ਦੀਆ ਔਰ ਬਾਤੀ ਹਮ [5] ਅਤੇ ਦਿਲ ਕੀ ਬਾਤੇਂ ਦਿਲ ਹੀ ਜਾਨੇਂ ਵਿੱਚ ਨਾਕਾਰਾਤਮਕ ਭੂਮਿਕਾ ਨਿਭਾਈ ਹੈ। ਉਸ ਨੇ ਜ਼ੀ ਟੀਵੀ ਦੇ ਸ਼ੋਅ ਸੇਠਜੀ ਵਿੱਚ "ਸੇਠਜੀ" ਅਹਿਲਿਆ ਦੇਵੀ ਦਾ ਕਿਰਦਾਰ ਨਿਭਾਇਆ ਸੀ। ਉਸਨੇ ਰੋਨਿਤ ਰਾਏ ਅਤੇ ਮੋਨਾ ਸਿੰਘ ਦੇ ਨਾਲ ਏ.ਐਲ.ਟੀ.ਬਾਲਾਜੀ ਦੇ 'ਕਹਿਨੇ ਕੋ ਹਮਸਫ਼ਰ ਹੈਂ' ਵਿੱਚ ਅਭਿਨੈ ਕੀਤਾ। ਉਸਨੇ ਕਲਰਜ਼ ਟੀਵੀ ਦੇ ਦਾਸਤਾਨ-ਏ-ਮੁਹੱਬਤ: ਸਲੀਮ ਅਨਾਰਕਲੀ ਵਿਚ ਜੋਧਾ ਬਾਈ ਨੂੰ ਦਰਸਾਇਆ ਹੈ।[6] ਉਸਨੇ ਫਿਰ ਸੰਜੀਵਨੀ 2 ਵਿੱਚ ਡਾ. ਜੂਹੀ ਸਿੰਘ ਦੀ ਭੂਮਿਕਾ ਨਿਭਾਈ, ਜਿਸਦਾ ਪ੍ਰੀਮੀਅਰ 12 ਅਗਸਤ 2019 ਨੂੰ ਹੋਇਆ ਸੀ।[7]
ਗੁਰਦੀਪ ਨੇ ਸਾਲ 2012 ਵਿੱਚ ਬਾਲੀਵੁੱਡ ਫ਼ਿਲਮ ਰਾਉਡੀ ਰਾਠੌਰ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਸੀ। [8] ਉਹ ਅਨਾਮਿਕਾ ਬਾਨੀ ਵਜੋਂ ਸਾਲ 2019 ਦੀ ਫ਼ਿਲਮ 'ਸਟੂਡੈਂਟ ਆਫ ਦ ਈਅਰ 2' ਵਿਚ ਵੀ ਨਜ਼ਰ ਆਈ ਸੀ।
ਸਾਲ | ਸ਼ੋਅ | ਭੂਮਿਕਾ | ਨੋਟ |
---|---|---|---|
2002–2005 | ਸੰਜੀਵਨੀ [9] | ਡਾ. ਜੂਹੀ ਸਿੰਘ | |
2005–2006 | ਸਿੰਦੂਰ ਤੇਰੇ ਨਾਮ ਕਾ | ਵੇਦਿਕਾ ਅਗਰਵਾਲ / ਵੇਦਿਕਾ ਧਰੂਵ ਰਾਇਜ਼ਾਦਾ | |
2006 | ਜੈੱਟ ਸੈੱਟ ਗੋ | ਖ਼ੁਦ | |
ਨੱਚ ਬੱਲੀਏ | ਮੁਕਾਬਲੇਬਾਜ਼ | ||
2007 | ਦੁਰਗੇਸ਼ ਨੰਦਿਨੀ | ਪਵਨ ਖੰਨਾ ਦੀ ਪਤਨੀ | |
2007–2008 | ਭਾਬੀ | ਗੀਤਾਂਜਲੀ ਸਭਰਵਾਲ / ਗੀਤਾਂਜਲੀ ਦੇਵ ਠਕਰਾਲ | [10] |
2008–09 | ਕਸਮ ਸੇ | ਪ੍ਰੋਨੀਟਾ ਵਾਲੀਆ / ਬਾਨੀ ਵਾਲੀਆ | [11] |
2011–16 | ਬੈਸਟ ਆਫ ਲੱਕ ਨਿੱਕੀ | ਹਿਮਾਨੀ ਸਿੰਘ | [12] |
2012 | ਅਦਾਲਤ | ਦ੍ਰਿਸ਼ਟੀ | |
2013 | ਲਾਖੋਂ ਮੇਂ ਏਕ | ਅਨੂ | ਐਪੀਸੋਡ 22 |
2013 | ਅਰਜੁਨ | ਸੀਨੀਅਰ ਇੰਸਪੈਕਟਰ ਮੀਨਾਕਸ਼ੀ ਦੀਕਸ਼ਿਤ | ਐਪੀਸੋਡ 124 |
2013 | ਬੱਚਾ ਪਾਰਟੀ | ਮੇਜ਼ਬਾਨ [13] | |
2014 | ਦੀਆ ਔਰ ਬਾਤੀ ਹਮ | ਮਾਇਆ / ਬਾਈਜੀ | [5] [14] |
2015 | ਦਿਲ ਕੀ ਬਾਤੇਂ ਦਿਲ ਹੀ ਜਾਨੇ | ਅਨੰਦਿਤਾ ਰਾਮ ਆਹੂਜਾ / ਅਨੂ | |
2017 | ਸੇਠਜੀ [15] | ਅਹਿਲਿਆ ਦੇਵੀ | |
2018 | ਕਹਨੇ ਕੋ ਹਮਸਫ਼ਰ ਹੈਂ [16] | ਪੂਨਮ ਮਹਿਰਾ | ਵੈੱਬ ਲੜੀ |
2018–19 | ਦਸਤਾਨ-ਏ-ਮੁਹੱਬਤ: ਸਲੀਮ ਅਨਾਰਕਲੀ [17] | ਜੋਧਾ ਬਾਈ | |
2019 | ਨਾਗਿਨ 3 | ਪੂਨਮ ਮਹਿਰਾ | 'ਕਹਿਨੇ ਕੋ ਹਮਸਫ਼ਰ ਹੈਂ 2' ਨੂੰ ਪ੍ਰਮੋਟ ਕਰਨ ਲਈ |
ਆਲ ਅਬਾਉਟ ਕੁੱਕਿੰਗ | ਮੇਜ਼ਬਾਨ | ||
2019–2020 | ਸੰਜੀਵਨੀ [18] | ਡਾ.ਜੂਹੀ ਸਿੰਘ | |
2020 | ਨਾਤੀ ਪਿੰਕੀ ਕੀ ਲੰਬੀ ਲਵ ਸਟੋਰੀ | ਅੰਤਰਾ ਬੁਆ | |
2020 – ਹੁਣ | ਸ਼ੌਰਿਆ ਔਰ ਅਨੋਖੀ ਕੀ ਕਹਾਨੀ | ਸੌਮਿਆ ਮਹਿਰਾ |
ਸਾਲ | ਫ਼ਿਲਮ | ਭੂਮਿਕਾ | ਨੋਟ |
---|---|---|---|
2012 | ਰਾਉਡੀ ਰਾਠੌਰ | ਰਜ਼ੀਆ ਖਾਨ | |
2019 | ਸਟੂਡੇਂਟ ਆਫ ਦ ਈਅਰ 2 | ਅਨਾਮਿਕਾ ਬਾਨੀ |
{{cite web}}
: Unknown parameter |dead-url=
ignored (|url-status=
suggested) (help)
{{cite web}}
: |first=
missing |last=
(help)