ਗੁਰਬਚਨ ਸਿੰਘ ਰੰਧਾਵਾ |
---|
ਗੁਰਬਚਨ ਸਿੰਘ ਰੰਧਾਵਾ (ਜਨਮ 6 ਜੂਨ 1939, ਪੰਜਾਬ ਨੰਗਲੀ, ਅੰਮ੍ਰਿਤਸਰ ਵਿੱਚ) ਇੱਕ ਸਾਬਕਾ ਭਾਰਤੀ ਐਥਲੀਟ ਹੈ ਜਿਸ ਨੇ ਡੈਕਾਥਲੋਨ ਵਿੱਚ 1962 ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਉਸਨੇ 110 ਰੁਕਾਵਟਾਂ, ਉੱਚੀ ਛਾਲ ਅਤੇ ਡੈਕਾਥਲਾਨ ਵਿੱਚ 1960 ਅਤੇ 1964 ਦੀਆਂ ਸਮਰ ਓਲੰਪਿਕਾਂ ਵਿੱਚ ਭਾਗ ਲਿਆ। ਉਹ 1964 ਦੀ ਟੋਕੀਓ ਓਲੰਪਿਕ ਵਿੱਚ 110 ਰੁਕਾਵਟਾਂ ਵਿੱਚ 14.07 ਸਕਿੰਟ ਦਾ ਸਮਾਂ ਕਢ ਕੇ ਪੰਜਵੇਂ ਸਥਾਨ ਤੇ ਰਿਹਾ ਸੀ। 1961 ਵਿੱਚ ਜਦ ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਉਹ ਇਹ ਅਵਾਰਡ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣ ਗਿਆ। 2005 ਵਿੱਚ ਉਸਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ।[1]
{{cite web}}
: Unknown parameter |dead-url=
ignored (|url-status=
suggested) (help)