ਗੁਰੂ- ਚੇਲਾ ਪਰੰਪਰਾ ਅਧਿਆਤਮਿਕ ਪ੍ਰਗਿਆ ਦੀ ਨਵੀਂ ਪੀੜੀ ਤੱਕ ਪਹੁੰਚਾਉਣ ਦਾ ਸੋਪਾਨ। ਭਾਰਤੀ ਸੰਸਕ੍ਰਿਤ ਵਿੱਚ ਗੁਰੂ-ਚੇਲਾ ਪਰੰਪਰਾ ਦੇ ਵਿੱਚ ਗੁਰੂ ਆਪਣੇ ਚੇਲੇ ਨੂੰ ਸਿੱਖਿਆ ਦਿੰਦਾ ਜਾਂ ਕੋਈ ਸਿੱਖਿਆ ਸਿਖਾਉਦਾ ਹੈ। ਬਾਦ ਵਿੱਚ ਏਹੀ ਚੇਲਾ ਗੁਰੂ ਦੇ ਰੂਪ ਵਿੱਚ ਦੂਜੇ ਚੇਲੀਆ ਨੂੰ ਸਿੱਖਿਆ ਦਿੰਦੇ ਨੇ। ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਇਹ ਪਰੰਪਰਾ ਸੰਤਾਨ ਧਰਮ ਦੀ ਸਾਰੀਆਂ ਧਾਰਾਵਾਂ ਨਾਲ ਮਿਲਦੀ ਹੈ। ਗੁਰੂ- ਚੇਲਾ ਦੀ ਇਹ ਪਰੰਪਰਾ ਗਿਆਨ ਦੇ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਹੈ। ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਦਾ ਮੱਹਤਵ ਹੈ।