![]() | ||||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਪੁਲੀ ਆਲਮ, ਲੋਗਰ, ਅਫ਼ਗਾਨਿਸਤਾਨ | 16 ਮਾਰਚ 1991|||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਮੱਧਮ-ਤੇਜ਼ | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲ-ਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 24) | 9 ਅਗਸਤ 2011 ਬਨਾਮ ਕੈਨੇਡਾ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 29 ਜੂਨ 2019 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 11 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 15) | 14 ਮਾਰਚ 2012 ਬਨਾਮ ਨੀਦਰਲੈਂਡਸ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 6 ਫ਼ਰਵਰੀ 2018 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2011/12 | ਅਫ਼ਗਾਨ ਚੀਤਾਸ | |||||||||||||||||||||||||||||||||||||||||||||||||||||||||||||||||
2017 | ਬੂਸਟ ਡਿਫ਼ੈਂਡਰਜ਼ | |||||||||||||||||||||||||||||||||||||||||||||||||||||||||||||||||
2018–ਚਲਦਾ | ਬਲਖ ਲੈਜੰਡਸ | |||||||||||||||||||||||||||||||||||||||||||||||||||||||||||||||||
2019 | ਸਿਲਹਟ ਸਿਕਸਰਜ਼ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 29 ਜੂਨ 2019 |
ਮੈਡਲ ਰਿਕਾਰਡ | ||
---|---|---|
ਪੁਰਸ਼ ਕ੍ਰਿਕਟ | ||
ਦੇਸ਼ link=|border ਅਫਗਾਨਿਸਤਾਨ | ||
ਏਸ਼ੀਅਨ ਖੇਡਾਂ | ||
![]() |
2010 ਗੁਆਂਗਜ਼ੂ | ਟੀਮ |
ਗੁਲਬਦੀਨ ਨਾਇਬ (ਪਸ਼ਤੋ ; ਜਨਮ 16 ਮਾਰਚ 1991) ਅਫ਼ਗਾਨ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਹੈ। ਅਪ੍ਰੈਲ 2019 ਵਿੱਚ ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਨੇ 2019 ਕ੍ਰਿਕਟ ਵਿਸ਼ਵ ਕੱਪ ਦੇ ਲਈ ਨਾਇਬ ਨੂੰ ਅਸਗਰ ਅਫ਼ਗਾਨ ਦੀ ਜਗ੍ਹਾ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ (ਇੱਕ ਰੋਜ਼ਾ ਕ੍ਰਿਕਟ) ਦਾ ਨਵਾਂ ਕਪਤਾਨ ਬਣਾਇਆ ਸੀ।[1][2]
ਗੁਲਬਦੀਨ ਨਾਇਬ ਦਾ ਜਨਮ ਅਫ਼ਗਾਨਿਸਤਾਨ ਦੇ ਲੋਗਰ ਸੂਬੇ ਵਿੱਚ ਪੁਲੀ ਆਲਮ ਵਿੱਚ ਹੋਇਆ ਸੀ।[3][4] ਉਸਨੇ ਅਫ਼ਗਾਨਿਸਤਾਨ ਲਈ 2008 ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ ਪੰਜ ਵਿੱਚ ਜਪਾਨ ਦੇ ਖਿਲਾਫ਼ ਆਪਣਾ ਪਹਿਲਾ ਮੈਚ ਖੇਡਿਆ, ਜਿਸ ਵਿੱਚ ਉਸਨੇ ਪੰਜ ਮੈਚ ਖੇਡੇ।[5] ਉਸਨੇ ਦਸਤਾਵੇਜ਼ੀ ਫ਼ਿਲਮ ਆੱਉਟ ਆਫ ਦ ਐਸ਼ੇਜ਼ ਵਿੱਚ ਹਿੱਸਾ ਲਿਆ ਜਿਸ ਵਿੱਚ ਉਸਨੇ ਟੂਰਨਾਮੈਂਟ ਲਈ ਤਿਆਰੀ ਕਰਨ ਵਾਲੀਆਂ ਟੀਮਾਂ ਅਤੇ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ ਹੈ ਇਸ ਫ਼ਿਲਮ ਵਿੱਚ ਨਾਇਬ ਨੂੰ ਕਾਬੁਲ ਦੇ ਜਿੰਮ ਵਿੱਚ ਬਾਡੀ ਬਿਲਡਿੰਗ ਕਰਦਿਆਂ ਵਿਖਾਇਆ ਗਿਆ ਹੈ ਅਤੇ ਅਰਨੋਲਡ ਸ਼ਵੇਰਜਨੇਗਰ ਨੂੰ ਉਸਨੇ ਆਪਣੀ ਪ੍ਰੇਰਨਾ ਦਾ ਸਰੋਤ ਦੱਸਿਆ ਹੈ।[4] ਦਸਤਾਵੇਜ਼ੀ ਫ਼ਿਲਮ ਫਿਲਮਾਏ ਜਾਣ ਤੋਂ ਦੋ ਸਾਲ ਬਾਅਦ, ਜਿਸ ਪਿੱਛੋਂ ਨਾਇਬ ਨੇ ਅਫਗਾਨਿਸਤਾਨ ਦੀ ਟੀਮ ਵਿੱਚ ਆਪਣੀ ਜਗ੍ਹਾ ਗਵਾ ਲਈ ਸੀ, ਉਸਨੂੰ 2010 ਏਸ਼ੀਆਈ ਖੇਡਾਂ ਲਈ ਅਫ਼ਗਾਨਿਸਤਾਨ ਦੀ ਟੀਮ ਵਿੱਚ ਚੁਣਿਆ ਗਿਆ। ਇਸ ਟੂਰਨਾਮੈਂਟ ਵਿੱਚ ਉਸਨੇ ਹਾਂਗਕਾਂਗ ਦੇ ਖਿਲਾਫ ਇੱਕ ਮੈਚ ਖੇਡਿਆ।[5] ਇਨ੍ਹਾਂ ਏਸ਼ੀਆਈ ਖੇਡਾਂ ਵਿੱਚ ਅਫਗਾਨਿਸਤਾਨ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ ਅਫਗਾਨਿਸਤਾਨ ਲਈ ਆਪਣੀ ਏ ਦਰਜਾ ਕ੍ਰਿਕਟ ਸ਼ੁਰੂਆਤ ਕੀਤੀ ਜਦੋਂ ਉਹ ਸ਼੍ਰੀਲੰਕਾ ਦੀ ਕੌਮੀ ਕ੍ਰਿਕਟ ਟੀਮ 'ਤੇ 2009 ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦੌਰੇ ਦੀ ਪਹਿਲੀ ਟੀਮ ਬਣੀ ਸੀ। ਨਾਇਬ ਨੇ ਪਾਕਿਸਤਾਨ ਏ ਦੇ ਖਿਲਾਫ ਤਿੰਨ ਅਣਅਧਿਕਾਰਤਤਿੰਨ ਇੱਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਮੈਚਾਂ ਵਿੱਚੋਂ ਦੋ ਮੈਚ ਖੇਡੇ।[6]
ਨਾਇਬ ਨੇ 2011-13 ਦੇ ਆਈਸੀਸੀ ਇੱਕ ਦਿਨਾ ਇੰਟਰਕੌਂਟੀਨੈਂਟਲ ਕੱਪ ਵਿੱਚ ਕੈਨੇਡਾ ਵਿਰੁੱਧ ਖੇਡ ਕੇ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[7] ਇਸੇ ਦੌਰੇ ਵਿੱਚ ਮਗਰੋਂ ਉਸਨੇ ਕ੍ਰਿਕਟ ਕੈਨੇਡਾ ਸਮਰ ਫ਼ੈਸਟੀਵਲ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਖਿਲਾਫ਼ ਖੇਡ ਕੇ ਆਪਣੇ ਟਵੰਟੀ -20 ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਇਸ ਪਿੱਛੋਂ ਉਸਨੇ ਕੈਨੇਡਾ ਦੇ ਖਿਲਾਫ਼ ਇੱਕ ਹੋਰ ਮੈਚ ਵੀ ਖੇਡਿਆ। ਮਗਰੋਂ 2011 ਵਿੱਚ ਉਹ ਫੈਸਲ ਬੈਂਕ ਟਵੰਟੀ -20 ਕੱਪ 2011-12 ਵਿੱਚ ਨਵੀਂ ਬਣੀ ਅਫਗਾਨ ਚੀਤਾਸ ਟੀਮ ਲਈ ਰਾਵਲਪਿੰਡੀ ਰਾਮਜ਼, ਫੈਸਲਾਬਾਦ ਵੌਲਵਜ਼ ਅਤੇ ਮੁਲਤਾਨ ਟਾਈਗਰਜ਼ ਦੇ ਖਿਲਾਫ ਤਿੰਨ ਮੈਚ ਖੇਡਿਆ।[8] ਉਸਨੇ ਟੂਰਨਾਮੈਂਟ ਦੌਰਾਨ ਆਪਣਾ ਪਹਿਲਾ ਟਵੰਟੀ -20 ਅਰਧ ਸੈਂਕੜਾ ਕੀਤਾ, ਜਿਸ ਵਿੱਚ ਉਸਨੇ ਫ਼ੈਸਲਾਬਾਦ ਵੌਲਵਜ਼ ਦੇ ਖਿਲਾਫ 42 ਗੇਂਦਾਂ ਵਿੱਚ 68 ਦੌੜਾਂ ਬਣਾਏ।[9] ਦਸੰਬਰ 2011 ਵਿੱਚ 2011 ਏਸੀਸੀ ਟਵੰਟੀ 20 ਕੱਪ ਦੇ ਫਾਈਨਲ ਵਿੱਚ ਉਸਨੇ 50 ਗੇਂਦਾਂ ਵਿੱਚ 57 ਦੌੜਾਂ ਬਣਾਈਆਂ ਜਿਸ ਨਾਲ ਅਫ਼ਗਾਨਿਸਤਾਨ ਨੇ ਹਾਂਗਕਾਂਗ ਨੂੰ 8 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਏਸੀਸੀ ਟਵੰਟੀ 20 ਕੱਪ ਖਿਤਾਬ ਜਿੱਤਿਆ।[10][11]
ਮਗਰੋਂ ਨਾਇਬ ਫ਼ਰਵਰੀ 2012 ਵਿੱਚ ਅਫ਼ਗਾਨਿਸਤਾਨ ਦੇ ਪਹਿਲੇ ਇੱਕ ਦਿਨਾ ਕੌਮਾਂਤਰੀ ਮੈਚ ਵਿੱਚ ਖੇਡਿਆ ਜੋ ਕਿ ਸ਼ਾਰਜਾਹ ਵਿਖੇ ਪਾਕਿਸਤਾਨੀ ਟੀਮ ਦੇ ਖਿਲਾਫ਼ ਸੀ। ਇਹ ਕਿਸੇ ਟੈਸਟ ਖੇਡਣ ਵਾਲੇ ਦੇਸ਼ ਵਿਰੁੱਧ ਉਨ੍ਹਾਂ ਦਾ ਪਹਿਲਾ ਮੈਚ ਸੀ। ਨਾਇਬ ਨੇ ਉਸ ਮੈਚ ਵਿੱਚ 7 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਇਹ ਮੈਚ 7 ਵਿਕਟਾਂ ਨਾਲ ਜਿੱਤ ਗਿਆ ਸੀ।[12] ਮਾਰਚ 2012 ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਕਰਵਾਏ ਗਏ 2012 ਦੇ ਵਿਸ਼ਵ ਟਵੰਟੀ -20 ਕੁਆਲੀਫ਼ਾਇਰ ਲਈ ਉਹ ਅਫ਼ਗਾਨਿਸਤਾਨ ਦੀ 14 ਮੈਂਬਰੀ ਟੀਮ ਦਾ ਹਿੱਸਾ ਸੀ।[13] ਇਸ ਟੂਰਨਾਮੈਂਟ ਦੇ ਵਿੱਚ ਨਾਇਬ ਨੇ ਨੀਦਰਲੈਂਡਜ਼ ਵਿਰੁੱਧ ਖੇਡ ਕੇ ਆਪਣੇ ਟਵੰਟੀ -20 ਅੰਤਰਰਾਸ਼ਟਰੀ (ਟੀ20ਆਈ) ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਮਗਰੋਂ ਦੋ ਹੋਰ ਮੈਚ ਖੇਡੇ।[14] ਇਸ ਤੋਂ ਇਲਾਵਾ ਉਸਨੇ ਉਨ੍ਹਾਂ ਦੇਸ਼ਾ ਖਿਲਾਫ਼ 6 ਹੋਰ ਮੈਚ ਖੇਡੇ ਜਿਨ੍ਹਾਂ ਕੋਲ ਟਵੰਟੀ20 ਅੰਤਰਰਾਸ਼ਟਰੀ ਦਰਜਾ ਨਹੀਂ ਸੀ।[8] ਉਸ ਨੇ ਕੁਆਲੀਫ਼ਾਇਰ ਵਿੱਚ 13.50 ਦੀ ਔਸਤ ਨਾਲ 86 ਰਨ ਬਣਾਏ ਜਿਸ ਵਿੱਚ 26 ਉਸਦਾ ਉੱਚ ਸਕੋਰ ਸੀ।[15] ਟੂਰਨਾਮੈਂਟ ਤੋਂ ਕੁਝ ਚਿਰ ਪਿੱਛੋਂ, ਉਹ ਵਿਸ਼ਵ ਕ੍ਰਿਕਟ ਲੀਗ ਚੈਂਪੀਅਨਸ਼ਿਪ ਵਿੱਚ ਨੀਦਰਲੈਂਡ ਦੇ ਖਿਲਾਫ਼ ਦੋ ਇੱਕ ਰੋਜ਼ਾ ਮੈਚਾਂ ਵਿੱਚ ਖੇਡਿਆ।[7]
ਜੁਲਾਈ 2012 ਵਿੱਚ ਇੰਟਰਕੌਂਟੀਨੈਂਟਲ ਕਪ ਦੇ ਵਿੱਚ ਆਇਰਲੈਂਡ ਦੇ ਦੌਰੇ ਲਈ ਨਾਇਬ ਨੂੰ ਅਫ਼ਗਾਨਿਸਤਾਨ ਦੀ ਟੀਮ ਵਿੱਚ ਚੁਣਿਆ ਗਿਆ ਸੀ।[16] ਉਹ ਆਇਰਲੈਂਡ ਦੇ ਵਿਰੁੱਧ ਵਿਸ਼ਵ ਕ੍ਰਿਕਟ ਲੀਗ ਚੈਂਪੀਅਨਸ਼ਿਪ ਦੇ ਦੋਵਾਂ ਮੈਚਾਂ ਵਿੱਚ ਖੇਡਿਆ।[7] ਹਾਲਾਂਕਿ ਬਾਰਿਸ਼ ਕਾਰਨ ਪਹਿਲੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਦੂਜੇ ਮੈਚ ਵਿੱਚ ਉਸਨੇ ਨੀਲ ਓ'ਬ੍ਰਾਇਨ ਨੂੰ ਆਊਟ ਕਰਕੇ ਆਪਣਾ ਪਹਿਲਾ ਓਡੀਆਈ ਵਿਕਟ ਹਾਸਲ ਕੀਤਾ, ਅਤੇ 23 ਗੇਂਦਾਂ ਵਿੱਚ 19 ਦੌੜਾਂ ਬਣਾਈਆਂ। ਆਇਰਲੈਂਡ ਇਹ ਮੈਚ 59 ਦੌੜਾਂ ਨਾਲ ਜਿੱਤ ਗਿਆ ਸੀ।[17] ਅਗਸਤ 2012 ਵਿੱਚ ਨਾਇਬ ਸ਼ੌਰਜਾਹ ਵਿਖੇ ਆਸਟ੍ਰੇਲੀਆ ਦੇ ਖਿਲਾਫ਼ ਅਫ਼ਗਾਨਿਸਤਾਨ ਦੇ ਦੂਜੇ ਵਨ ਡੇ ਵਿੱਚ ਵਿੱਚ ਖੇਡਿਆ।[7] ਆਸਟ੍ਰੇਲੀਆ ਦੀ 272/8 ਦੀ ਪਹਿਲੀ ਪਾਰੀ ਵਿੱਚ ਉਸ ਨੇ ਦੋ ਓਵਰਾਂ ਦੀ ਗੇਂਦਬਾਜ਼ੀ ਕੀਤੀ, ਜਿਸ ਵਿੱਚ ਉਸਨੇ 18 ਦੌੜਾਂ ਦਿੱਤੀਆਂ ਅਤੇ ਇਸ ਮੈਚ ਦੌਰਾਨ ਫੀਲਡਿੰਗ ਕਰਦਿਆਂ ਉਸਨੇ ਡੇਵਿਡ ਹਸੀ ਨੂੰ ਰਨ-ਆਊਟ ਵੀ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਉਸਨੇ 17 ਗੇਂਦਾਂ ਵਿੱਚ 22 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਛੱਕੇ ਸ਼ਾਮਲ ਸਨ। ਆਸਟਰੇਲੀਆ ਇਹ ਮੈਚ 66 ਦੌੜਾਂ ਜਿੱਤ ਗਿਆ ਸੀ।[18] ਇਸ ਮੈਚ ਦੌਰਾਨ ਸਤੰਬਰ 2012 ਵਿੱਚ ਸ਼੍ਰੀਲੰਕਾ ਵਿੱਚ ਹੋ ਰਹੀ ਵਿਸ਼ਵ ਟੀ -20 ਵਿਸ਼ਵ ਕੱਪ ਲਈ ਉਸਨੂੰ ਅਫ਼ਗਾਨਿਸਤਾਨ ਦੀ ਟੀਮ ਵਿੱਚ ਰੱਖਿਆ ਗਿਆ ਸੀ। ਉਸੇਨੇ ਇੰਗਲੈਂਡ ਵਿਰੁੱਧ 44 ਦੌੜਾਂ ਬਣਾਈਆਂ, ਅਤੇ ਉਹ ਇੱਕੋ-ਇਕ ਅਫ਼ਗਾਨ ਖਿਡਾਰੀ ਸੀ ਜਿਸ ਨੇ ਦੋ ਅੰਕਾਂ ਵਿੱਚ ਦੌੜਾਂ ਬਣਾਈਆਂ।[19]
ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਰਲਡ ਕੱਪ ਲਈ ਅਫ਼ਗਾਨਿਸਤਾਨ ਟੀਮ ਦਾ ਕਪਤਾਨ ਚੁਣਿਆ ਗਿਆ ਸੀ।[20][21] ਮਈ ਵਿੱਚ ਵਿਸ਼ਵ ਕੱਪ ਤੋਂ ਪਹਿਲਾਂ ਆਇਰਲੈਂਡ ਵਿਰੁੱਧ ਦੂਜੇ ਇੱਕ ਰੋਜ਼ਾ ਮੈਚ ਵਿੱਚ ਨਾਇਬ ਨੇ 43 ਦੌੜਾਂ ਨਾਲ ਛੇ ਵਿਕਟਾਂ ਲਈਆਂ ਸਨ। ਇਹ ਉਸਾਦਾ ਪਹਿਲਾ ਪੰਜ-ਵਿਕਟ ਹਾਲ ਹੈ ਅਤੇ ਇੱਕ ਦਿਨਾ ਮੈਚਾਂ ਵਿੱਚ ਅਫਗਾਨਿਸਤਾਨ ਲਈ ਇੱਕ ਗੇਂਦਬਾਜ਼ ਦੁਆਰਾ ਇਹ ਤੀਜੇ ਸਭ ਤੋਂ ਵਧੀਆ ਅੰਕੜੇ ਸਨ।[22] 24 ਜੂਨ 2019 ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਵਿੱਚ ਖੇਡ ਕੇ ਨਾਇਬ ਨੇ ਅਫ਼ਗਾਨਿਸਤਾਨ ਲਈ ਆਪਣਾ 100 ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[23] ਇਸੇ ਮੈਚ ਵਿੱਚ ਉਸਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣਾ 1000ਵਾਂ ਰਨ ਵੀ ਬਣਾਇਆ।[24]
ਸਤੰਬਰ 2018 ਵਿੱਚ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ ਵਿੱਚ ਉਸਨੂੰ ਬਲਖ ਦੀ ਟੀਮ ਵਿੱਚ ਚੁਣਿਆ ਗਿਆ ਸੀ।[25] ਅਗਲੇ ਮਹੀਨੇ 2018-19 ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਉਸਨੂੰ ਸਿਲਹਟ ਸਿਕਸਰਜ਼ ਦੀ ਟੀਮ ਨੇ ਖਰੀਦਿਆ ਸੀ।[26]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)