ਗੁਲਾਬ ਬਾਈ

ਗੁਲਾਬ ਬਾਈ (1926–1996), ਜੋ ਗੁਲਾਬ ਜਾਨ ਦੇ ਨਾਮ ਨਾਲ ਮਸ਼ਹੂਰ ਹੈ, ਨੌਟੰਕੀ ਦੀ ਇੱਕ ਭਾਰਤੀ ਸਟੇਜ ਕਲਾਕਾਰ ਸੀ,[1][1][2] ਰਵਾਇਤੀ ਓਪੇਰਾਨੁਮਾ ਨਾਟਕ-ਰੂਪ ਦੀ ਪਹਿਲੀ ਔਰਤ ਕਲਾਕਾਰ ਸੀ ਅਤੇ ਕਈਆਂ ਨੇ ਉਸਨੂੰ ਇਸ ਦੀ ਉੱਘੀ ਪੇਸ਼ਕਾਰ ਮੰਨਿਆ ਸੀ।[3] ਉਹ ਇੱਕ ਸਫਲ ਨੌਟੰਕੀ ਮੰਡਲੀ ਗ੍ਰੇਟ ਗੁਲਾਬ ਥੀਏਟਰ ਕੰਪਨੀ ਦੀ ਸੰਸਥਾਪਕ ਸੀ।[4] ਭਾਰਤ ਸਰਕਾਰ ਨੇ ਉਸ ਨੂੰ 1990 ਵਿੱਚ ਪਦਮਸ਼੍ਰੀ ਦਾ ਚੌਥਾ ਸਰਵਉਚ ਨਾਗਰਿਕ ਪੁਰਸਕਾਰ ਦਿੱਤਾ।[5]

ਜੀਵਨੀ

[ਸੋਧੋ]

ਗੁਲਾਬ ਬਾਈ ਦਾ ਜਨਮ ਸੰਨ 1926 ਵਿੱਚ ਭਾਰਤੀ ਰਾਜ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲੇ ਦੇ ਬਾਲਪੁਰਵਾ ਵਿਚ, ਬੇਦੀਆ ਜਾਤੀ ਵਿੱਚ ਹੋਇਆ ਸੀ, ਜੋ ਮਨੋਰੰਜਨ ਕਰਨ ਵਾਲੇ ਕਲਾਕਾਰਾਂ ਦੀ ਇੱਕ ਪਛੜੀ ਕਮਿਊਨਿਟੀ ਸੀ।[1][6] ਉਸਨੇ 1931 ਵਿੱਚ ਕਾਨਪੁਰ ਘਰਾਣੇ ਦੇ ਉਸਤਾਦ ਤ੍ਰਿਮੋਹਨ ਲਾਲ ਅਤੇ ਹਥਰਾਸ ਘਰਾਣੇ ਦੇ ਉਸਤਾਦ ਮੁਹੰਮਦ ਖ਼ਾਨ ਦੇ ਅਧੀਨ ਗਾਉਣ ਦੀ ਰਸਮੀ ਸਿਖਲਾਈ ਲੈਣੀ ਸ਼ੁਰੂ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਤ੍ਰਿਮੋਹਨ ਲਾਲ ਦੀ ਨੌਟੰਕੀ ਗੱਠਜੋੜ ਵਿੱਚ ਸ਼ਾਮਲ ਹੋ ਕੇ ਜਨਤਕ ਰੂਪ ਵਿੱਚ ਪੇਸ਼ਕਾਰੀ ਦੇਣੀ ਸ਼ੁਰੂ ਕੀਤੀ ਅਤੇ ਕਲਾ ਦੇ ਇਸ ਰੂਪ ਦੀ ਪਹਿਲੀ ਮਹਿਲਾ ਕਲਾਕਾਰ ਬਣ ਗਈ।ਜਲਦੀ ਹੀ, ਉਸਨੇ ਗਾਉਣ ਦੀ ਇੱਕ ਵਿਅਕਤੀਗਤ ਸ਼ੈਲੀ ਵਿਕਸਿਤ ਕੀਤੀ ਜਿਸ ਕਾਰਨ ਉਸਦਾ ਨਾਮ, ਗੂਬਾ ਜਾਨ ਪਿਆ।

ਉਸਦੀ ਵੱਧਦੀ ਲੋਕਪ੍ਰਿਅਤਾ ਨੇ ਉਸ ਨੂੰ ਤ੍ਰਿਮੋਹਨ ਲਾਲ ਦੀ ਇੱਛਾ ਦੇ ਵਿਰੁੱਧ ਖ਼ੁਦ ਆਪਣਾ ਨੌਟੰਕੀ ਟਰੁੱਪ, ਗ੍ਰੇਟ ਗੁਲਾਬ ਥੀਏਟਰ ਕੰਪਨੀ, ਸਥਾਪਤ ਕਰਨ ਵਿੱਚ ਸਹਾਇਤਾ ਕੀਤੀ।[4] ਕੰਪਨੀ ਨੂੰ ਤੁਰੰਤ ਸਫਲਤਾ ਹਥ ਲੱਗੀ ਸੀ। ਕੰਪਨੀ ਦੇ ਪ੍ਰਬੰਧਨ ਅਤੇ ਉਸਦੀ ਵਧਦੀ ਉਮਰ ਦੀ ਜ਼ਿੰਮੇਵਾਰੀ ਨੇ ਉਸਨੂੰ 1960 ਦੇ ਦਹਾਕੇ ਤਕ ਆਪਣੀ ਅਦਾਕਾਰੀ 'ਤੇ ਰੋਕ ਲਗਾਉਣ ਲਈ ਮਜਬੂਰ ਕੀਤਾ।[2] ਅਤੇ ਉਸਨੇ ਆਪਣੀ ਛੋਟੀ ਭੈਣ, ਸੁਖਬਦਨ, ਬਾਅਦ ਵਿੱਚ ਨੰਦਾ ਗੁਹਾ ਨੂੰ ਪ੍ਰਮੁੱਖ ਕਲਾਕਾਰ ਵਜੋਂ ਤਿਆਰ ਕੀਤਾ, ਜੋ ਖ਼ੁਦ ਆਪਇੱਕ ਮਸ਼ਹੂਰ ਕਲਾਕਾਰ ਬਣੀ। ਉਸ ਦੀ ਬੇਟੀ, ਮਧੂ, ਵੀ ਇੱਕ ਜਾਣੀ ਪਛਾਣੀ ਕਲਾਕਾਰ ਹੈ। ਉਸ ਦੇ ਕੈਰੀਅਰ ਦੇ ਪਿਛਲੇ ਹਿੱਸੇ ਸਮੇਂ, ਨੌਟੰਕੀ ਦੀ ਕਲਾ, ਇੱਕ ਕਲਾ ਰੂਪ ਵਜੋਂ, ਹੌਲੀ ਹੌਲੀ ਖ਼ਤਮ ਹੁੰਦੀ ਚਲੀ ਗਈ।[6]

ਭਾਰਤ ਸਰਕਾਰ ਨੇ ਉਸ ਨੂੰ 1990 ਵਿੱਚ ਪਦਮਸ਼੍ਰੀ ਦੇ ਨਾਗਰਿਕ ਪੁਰਸਕਾਰ ਨਾਲ ਸਨਮਾਨਤ ਕੀਤਾ।[5] ਛੇ ਸਾਲ ਬਾਅਦ, ਉਸ ਦੀ 70 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[1] ਉਸ ਦੀ ਜ਼ਿੰਦਗੀ ਦੀ ਕਹਾਣੀ ਦੀਪਤੀ ਪ੍ਰਿਯ ਮਹਿਰੋਤਰਾ ਨੇ ਗੁਲਾਬ ਬਾਈ: ਨੌਟੰਕੀ ਥੀਏਟਰ ਦੀ ਰਾਣੀ (Gulab Bai: The Queen of Nautanki Theatre) ਦੇ ਨਾਮ ਹੇਠ ਲਿਖੀ ਗਈ ਹੈ। ਅੰਗਰੇਜ਼ੀ ਵਿੱਚ ਇਹ ਕਿਤਾਬ ਪੈਨਗੁਇਨ ਇੰਡੀਆ ਨੇ ਪ੍ਰਕਾਸ਼ਤ ਕੀਤੀ ਗਈ ਸੀ।[7] ਉਸਦੀ ਜੀਵਨੀ ਕਹਾਣੀ ਇੱਕ ਨਾਟਕ ਦਾ ਵੀ ਥੀਮ ਬਣੀ ਸੀ, ਜੋ ਮਈ 2014 ਵਿੱਚ ਕਾਨਪੁਰ ਵਿਖੇ ਸਟੇਜ ਤੇ ਖੇਡਿਆ ਗਿਆ ਸੀ[8]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 1.3 Ananda Lal (2004). "Gulab Bai (1926–96)". The Oxford Companion to Indian Theatre. ISBN 9780195644463. Retrieved 28 September 2015.
  2. 2.0 2.1 "Dying Drama". Booji. 2015. Archived from the original on 10 May 2012. Retrieved 28 September 2015.
  3. "Amazon profile". Amazon. 2015. Retrieved 28 September 2015.
  4. 4.0 4.1 "Biography Page 179". Rediff. 2015. Retrieved 29 September 2015.
  5. 5.0 5.1 "Padma Awards" (PDF). Ministry of Home Affairs, Government of India. 2015. Archived from the original (PDF) on 15 ਨਵੰਬਰ 2014. Retrieved 21 July 2015. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name "Padma Awards" defined multiple times with different content
  6. 6.0 6.1 "Penguin Books profile". Penguin Books. 2015. Retrieved 28 September 2015.
  7. Deepti Priya Mehrotra (2006). Gulab Bai: The Queen of Nautanki Theatre. Penguin India. p. 318. ISBN 9780143100430.
  8. "Actors and theatre artists watch the play 'Gulab Bai' in Lucknow". Times of India. 12 May 2014. Retrieved 29 September 2015.

ਬਾਹਰੀ ਲਿੰਕ

[ਸੋਧੋ]