ਗੇਅਲਿਬ ਇੱਕ ਐਲ.ਜੀ.ਬੀ.ਟੀ. ਉਦਾਰਵਾਦੀ ਸਿਆਸੀ ਧੜਾ ਹੈ, ਜੋ ਰੈਡੀਕਲ ਮੂਵਮੈਂਟ ਨਾਲ ਜੁੜਿਆ ਹੋਇਆ ਹੈ। ਇਹ ਪਹਿਲਾਂ 2002 ਤੋਂ 2013 ਤੱਕ ਫ੍ਰੈਂਚ ਸਿਆਸੀ ਪਾਰਟੀ ਯੂਨੀਅਨ ਫਾਰ ਏ ਪਾਪੂਲਰ ਮੂਵਮੈਂਟ ਨਾਲ ਅਤੇ 2013 ਤੋਂ 2018 ਤੱਕ ਯੂਨੀਅਨ ਆਫ ਡੈਮੋਕਰੇਟਸ ਐਂਡ ਇੰਡੀਪੈਂਡੈਂਟਸ ਨਾਲ ਜੁੜਿਆ ਹੋਇਆ ਸੀ।[1] ਇਸ ਦਾ ਪ੍ਰਧਾਨ ਇਮੈਨੁਅਲ ਬਲੈਂਕ ਹੈ।[2]
ਗੇਅਲਿਬ ਦੀ ਸਿਰਜਣਾ ਨੂੰ ਜੀਨ-ਪੀਅਰੇ ਰੈਫਰਿਨ, ਫਿਲਿਪ ਡੌਸਟ-ਬਲੇਜ਼ੀ, ਅਲੇਨ ਜੁਪੇ ਅਤੇ ਫ੍ਰਾਂਕੋਇਸ ਬੈਰੋਇਨ ਦੁਆਰਾ ਸਮਰਥਨ ਦਿੱਤਾ ਗਿਆ ਸੀ।[3] 2002 ਵਿੱਚ ਇਸਦੇ ਮੈਂਬਰਾਂ ਨੇ ਪਹਿਲੀ ਵਾਰ ਪੈਰਿਸ ਵਿੱਚ ਪ੍ਰਾਈਡ ਪਰੇਡ ਵਿੱਚ ਹਿੱਸਾ ਲਿਆ।[3]
2007 ਤੋਂ ਉਹਨਾਂ ਨੂੰ ਦ ਪਿੰਕ ਪੈਂਥਰਜ਼,[4] ਐਕਟ ਅਪ ਅਤੇ ਐਡਸ[5] ਨੇ ਯੂ.ਐਮ.ਪੀ.ਆਂ ਦੁਆਰਾ ਸਮਲਿੰਗੀ ਵਿਆਹ ਤੋਂ ਇਨਕਾਰ ਕਰਨ ਕਾਰਨ ਤਾਕ ਵਿੱਚ ਰੱਖਿਆ ਹੋਇਆ ਹੈ।[6] ਹਾਲਾਂਕਿ, ਗੇਅਲਿਬ ਦਾ ਕਹਿਣਾ ਹੈ ਕਿ ਯੂ.ਐਮ.ਪੀ. ਨੇ ਨਫ਼ਰਤ-ਅਪਰਾਧ ਕਾਨੂੰਨਾਂ ਨੂੰ ਸਖ਼ਤ ਬਣਾਉਣ, ਪੀ.ਏ.ਸੀ.ਐਸ. ਵਿੱਚ ਸੁਧਾਰ ਕਰਨ, ਹੇਲਡ ਨੂੰ ਬਣਾਉਣ ਵਿੱਚ ਮਦਦ ਕੀਤੀ, ਅਤੇ ਸੰਯੁਕਤ ਰਾਸ਼ਟਰ ਨੂੰ ਰਾਮਾ ਯਾਦੇ ਦੀ ਅਪੀਲ ਰਾਹੀਂ ਸਮਲਿੰਗੀ ਅਪਰਾਧੀਕਰਨ ਦੇ ਵਿਰੁੱਧ ਇੱਕ ਵਿਦੇਸ਼ੀ ਨੀਤੀ ਦਾ ਰੁਖ ਅਪਣਾਇਆ।[6]
ਜਨਵਰੀ 2013 ਵਿੱਚ, ਇਸਨੇ ਸਮਲਿੰਗੀ ਵਿਆਹ ਦੇ ਪਾਰਟੀ ਦੇ ਵਿਰੋਧ ਕਾਰਨ ਯੂ.ਐਮ.ਪੀ. ਨਾਲ ਆਪਣੀ ਮਾਨਤਾ ਰੱਦ ਕਰ ਦਿੱਤੀ।[7] ਇਹ ਬਾਅਦ ਵਿੱਚ ਯੂਨੀਅਨ ਆਫ ਡੈਮੋਕਰੇਟਸ ਐਂਡ ਇੰਡੀਪੈਂਡੈਂਟਸ (ਯੂ.ਡੀ.ਆਈ.) ਨਾਲ ਜੁੜ ਗਿਆ, ਜਿਸ ਦੇ ਪ੍ਰਧਾਨ ਜੀਨ-ਲੁਈਸ ਬੋਰਲੂ ਨੇ ਸਮਲਿੰਗੀ ਵਿਆਹ ਦਾ ਸਮਰਥਨ ਕੀਤਾ।
2018 ਵਿੱਚ ਗੇਅਲਿਬ ਨੇ ਯੂ.ਡੀ.ਆਈ. ਨਾਲ ਆਪਣੇ ਸਬੰਧ ਤੋੜ ਲਏ ਅਤੇ ਰੈਡੀਕਲ ਮੂਵਮੈਂਟ (ਐਮ.ਆਰ.) ਵਿੱਚ ਸ਼ਾਮਲ ਹੋ ਗਿਆ।[8] ਐਮ.ਆਰ..ਦੇ ਭੰਗ ਹੋਣ ਤੋਂ ਬਾਅਦ, ਗੇਅਲਿਬ ਮੁੜ ਸੁਰਜੀਤ ਰੈਡੀਕਲ ਪਾਰਟੀ ਦਾ ਅਧਿਕਾਰਤ ਐਲ.ਜੀ.ਬੀ.ਟੀ. ਵਿੰਗ ਬਣ ਗਿਆ।[9]