ਗੈਂਗਸ ਆਫ ਵਾਸੇਪੁਰ 1 | |
---|---|
![]() ਪੋਸਟਰ | |
ਨਿਰਦੇਸ਼ਕ | ਅਨੁਰਾਗ ਕਸ਼ਿਅਪ |
ਲੇਖਕ |
|
ਕਹਾਣੀਕਾਰ | ਜ਼ੀਸ਼ਨ ਕਵਾਦਰੀ |
ਨਿਰਮਾਤਾ |
|
ਸਿਤਾਰੇ |
|
ਕਥਾਵਾਚਕ | ਪੀਊਸ਼ ਮਿਸ਼ਰਾ |
ਸਿਨੇਮਾਕਾਰ | ਰਾਜੀਵ ਰਵੀ |
ਸੰਪਾਦਕ | ਸ਼ਵੇਤਾ ਵੈਂਕਟ |
ਸੰਗੀਤਕਾਰ |
|
ਪ੍ਰੋਡਕਸ਼ਨ ਕੰਪਨੀ | ਫੈਂਟਮ ਫ਼ਿਲਮਜ਼ |
ਡਿਸਟ੍ਰੀਬਿਊਟਰ | ਵਿਅਕਾਮ 18 ਮੋਸ਼ਨ ਪਿਕਚਰ |
ਰਿਲੀਜ਼ ਮਿਤੀਆਂ |
|
ਮਿਆਦ | 160 ਮਿਂਟ[1] |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹9.2 crore (US$1.2 million)[2] |
ਬਾਕਸ ਆਫ਼ਿਸ | ₹27.85 crore (US$3.5 million)(9 weeks domestic)[3][4][5][6][7][8] |
ਗੈਂਗਸ ਆਫ ਵਾਸੇਪੁਰ 1 ਇੱਕ 2012 ਦੀ ਹਿੰਦੀ-ਭਾਸ਼ਾ ਅਪਰਾਧ ਫ਼ਿਲਮ ਹੈ ਜੋ ਅਨੁਰਾਗ ਕਸ਼ਿਅਪ ਦੁਆਰਾ ਨਿਰਦੇਸ਼ਤ[9] ਅਤੇ ਕਸ਼ਯਪ ਅਤੇ ਜ਼ੀਸ਼ਾਨ ਕਵਾਦਰੀ ਦੁਆਰਾ ਲਿਖੀ ਗਈ ਹੈ। ਇਹ ਗੈਂਗਸ ਆਫ ਵਾਸੇਪੁਰ ਲੜੀ ਦੀ ਪਹਿਲੀ ਕਿਸ਼ਤ ਹੈ, ਇਹ ਧਨਬਾਦ, ਝਾਰਖੰਡ ਦੇ ਕੋਲਾ ਮਾਫੀਆ 'ਤੇ ਕੇਂਦਰਤ ਹੈ, ਅਤੇ ਸ਼ਕਤੀ ਦੇ ਸੰਘਰਸ਼ਾਂ, ਰਾਜਨੀਤੀ ਅਤੇ ਤਿੰਨ ਅਪਰਾਧ ਪਰਿਵਾਰਾਂ ਵਿਚਾਲੇ ਬਦਲਾ ਲੈਣ 'ਤੇ ਅਧਾਰਿਤ ਹੈ। ਭਾਗ 1 ਵਿੱਚ ਮਨੋਜ ਵਾਜਪਾਈ, ਜੈਦੀਪ ਆਹਲਾਵਤ, ਨਵਾਜ਼ੁਦੀਨ ਸਿਦੀਕੀ, ਹੁਮਾ ਕੁਰੈਸ਼ੀ, ਤਿਗਮਨਸ਼ੁ ਧੂਲਿਆ, ਵਿਨੀਤ ਕੁਮਾਰ ਸਿੰਘ, ਪੀਊਸ਼ ਮਿਸ਼ਰਾ, ਪੰਕਜ ਤ੍ਰਿਪਾਠੀ, ਰਿਚਾ ਚੱਡਾ, ਪ੍ਰਣਾਯ ਨਾਰਾਇਣ ਦੀਆਂ ਪ੍ਰਮੁੱਖ ਭੂਮਿਕਾਵਾਂ ਹਨ। ਇਸ ਦੀ ਕਹਾਣੀ 1940 ਦੇ ਸ਼ੁਰੂ ਤੋਂ 1990 ਦੇ ਦਹਾਕੇ ਦੇ ਅਰੰਭ ਤੱਕ ਫੈਲੀ ਹੋਈ ਹੈ। ਦੋਵੇਂ ਹਿੱਸੇ ਅਸਲ ਵਿੱਚ ਕੁੱਲ 319 ਮਿੰਟ ਮਾਪਣ ਵਾਲੀ ਇੱਕ ਹੀ ਫ਼ਿਲਮ ਦੇ ਰੂਪ ਵਿੱਚ ਸ਼ੂਟ ਕੀਤੇ ਗਏ ਸਨ ਅਤੇ 2012 ਦੇ ਕਾਨ ਡਾਇਰੈਕਟਰਾਂ ਦੇ ਪੰਦਰਵਾੜੇ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ ਪਰ ਕਿਉਂਕਿ ਕੋਈ ਵੀ ਥੀਏਟਰ ਪੰਜ ਤੋਂ ਵੱਧ ਘੰਟਿਆਂ ਦੀ ਫ਼ਿਲਮ ਨੂੰ ਪ੍ਰਦਰਸ਼ਤ ਕਰਨ ਲਈ ਸਵੈਇੱਛੁਕ ਨਹੀਂ ਹੋਏ, ਇਸ ਨੂੰ ਭਾਰਤੀ ਬਾਜ਼ਾਰ ਲਈ ਦੋ ਹਿੱਸਿਆਂ (ਕ੍ਰਮਵਾਰ 160 ਮਿੰਟ ਅਤੇ 159 ਮਿੰਟ) ਵਿੱਚ ਵੰਡਿਆ ਗਿਆ ਸੀ।[10][11][12][13]
ਫ਼ਿਲਮ ਨੂੰ ਭਾਰਤੀ ਸੈਂਸਰ ਬੋਰਡ ਤੋਂ ਏ ਸਰਟੀਫਿਕੇਟ ਮਿਲਿਆ ਹੈ।[14] ਫ਼ਿਲਮ ਦਾ ਸਾਊਂਡਟ੍ਰੈਕ ਰਵਾਇਤੀ ਭਾਰਤੀ ਲੋਕ ਗੀਤਾਂ ਦੁਆਰਾ ਬਹੁਤ ਪ੍ਰਭਾਵਿਤ ਹੈ।
ਭਾਗ 1 ਪੂਰੇ ਭਾਰਤ ਵਿੱਚ 1000 ਤੋਂ ਵੱਧ ਥੀਏਟਰ ਸਕ੍ਰੀਨਾਂ ਵਿੱਚ 22 ਜੂਨ 2012 ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ 25 ਜੁਲਾਈ ਨੂੰ ਫਰਾਂਸ ਵਿੱਚ ਅਤੇ 28 ਜੂਨ ਨੂੰ ਮਿਡਲ ਈਸਟ ਵਿੱਚ ਰਿਲੀਜ਼ ਕੀਤੀ ਸੀ ਪਰ ਕੁਵੈਤ ਅਤੇ ਕਤਰ ਵਿੱਚ ਇਸ ਤੇ ਪਾਬੰਦੀ ਲਗਾਈ ਗਈ ਸੀ।[15][16] ਗੈਂਗਸ ਆਫ ਵਾਸੇਪੁਰ ਜਨਵਰੀ 2013 ਵਿੱਚ ਸਨਡੈਂਸ ਫ਼ਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ।[17][18] ਇਸਨੇ 55 ਵੇਂ ਏਸ਼ੀਆ-ਪੈਸੀਫਿਕ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਫ਼ਿਲਮ ਅਤੇ ਸਰਬੋਤਮ ਨਿਰਦੇਸ਼ਕ ਸਮੇਤ ਚਾਰ ਨਾਮਜ਼ਦਗੀਆਂ ਜਿੱਤੀਆਂ ਹਨ।[19]
ਫ਼ਿਲਮ ਨੇ ਸਰਬੋਤਮ ਆਡਿਓਗ੍ਰਾਫੀ, ਫਾਈਨਲ ਮਿਕਸਡ ਟ੍ਰੈਕ (ਆਲੋਕ ਡੀ, ਸਿਨਯ ਜੋਸੇਫ ਅਤੇ ਸ਼੍ਰੀਜੇਸ਼ ਨਾਇਰ) ਦੇ ਰੀ-ਰਿਕਾਰਡਿਸਟ ਜਿੱਤਆ ਅਤੇ 60 ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਵਿੱਚ ਅਦਾਕਾਰੀ (ਨਵਾਜ਼ੂਦੀਨ ਸਿਦੀਕੀ) ਲਈ ਵਿਸ਼ੇਸ਼ ਜ਼ਿਕਰ ਪ੍ਰਾਪਤ ਕੀਤਾ।[20] ਫ਼ਿਲਮ ਨੇ 58 ਵੇਂ ਫ਼ਿਲਮਫੇਅਰ ਅਵਾਰਡ ਵਿੱਚ ਸਰਬੋਤਮ ਫ਼ਿਲਮ (ਆਲੋਚਕ) ਅਤੇ ਸਰਬੋਤਮ ਅਭਿਨੇਤਰੀ (ਆਲੋਚਕ) ਸਮੇਤ ਚਾਰ ਫ਼ਿਲਮਫ਼ੇਅਰ ਪੁਰਸਕਾਰ ਜਿੱਤੇ।[21]
ਕਲਾਕਾਰ: ਨਵਾਜੁੱਦੀਨ ਸਿੱਦੀਕੀ, ਹੁਮਾ ਕੁਰੈਸ਼ੀ, ਰਿਚਾ ਚੱਢਾ, ਪੀਊਸ਼ ਮਿਸ਼ਰਾ ਨਿਰਦੇਸ਼ਕ: ਅਨੁਰਾਗ ਕਸ਼ਿਅਪ ਸੰਗੀਤ: ਸਨੇਹਾ ਖਾਨਵਲਕਰ
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)