ਮੋਗੇਰੀ ਗੋਪਾਲਕ੍ਰਿਸ਼ਨ ਅਡਿਗ (1918–1992) ਇੱਕ ਆਧੁਨਿਕ ਕੰਨੜ ਕਵੀ ਸੀ। ਕੁਝ ਟਿੱਪਣੀਕਾਰ ਉਸ ਨੂੰ "ਕਵਿਤਾ ਦੀ ਨਵੀਂ ਸ਼ੈਲੀ ਦੇ ਮੋਢੀ" ਕਹਿੰਦੇ ਹਨ।[1]
ਬਾਇਦੂਰ ਵਿਖੇ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਆਡਿਗ ਨੇ ਕੁੰਡਾਪੁਰ ਦੇ ਹਾਈ ਸਕੂਲ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ ਤੇਰ੍ਹਾਂ ਸਾਲ ਦੀ ਉਮਰ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਕੁੰਡਾਪੁਰ ਦੇ ਮਾਹੌਲ ਨੇ ਉਸਨੂੰ ਹੋਰ ਲਿਖਣ ਲਈ ਪ੍ਰੇਰਿਆ। ਉਦੋਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਪੂਰਾ ਦੇਸ਼ ਆਜ਼ਾਦੀ ਸੰਗਰਾਮ ਦੇ ਸਿਖਰ 'ਤੇ ਪਹੁੰਚ ਰਿਹਾ ਸੀ। ਅਡਿਗ ਜੋਸ਼ ਨਾਲ ਲੜਾਈ ਵਿਚ ਸ਼ਾਮਲ ਸੀ। ਉਸ ਦੀਆਂ ਕੁਝ ਕਵਿਤਾਵਾਂ ਬੰਗਲੌਰ ਵਿੱਚ ‘ਸੁਬੋਧਾ’ ਅਤੇ ਮੰਗਲੋਰੇ ਵਿੱਚ ‘ਗਰੀਬਾਂ ਦਾ ਬੰਧੂ’ ਵਰਗੇ ਅਖਬਾਰਾਂ ਵਿੱਚ ਛਪੀਆਂ।
ਸਾਕਸ਼ੀ ਰਸਾਲੇ ਦੇ ਸੰਪਾਦਕ ਵਜੋਂ ਉਸਨੇ ਕੰਨੜ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀ। [2]
ਅਡਿਗ ਦਾ ਪੋਤਾ ਮਨੂ ਰਾਜੂ, ਸੀ ਐਨ ਐਨ ਦਾ ਸੀਨੀਅਰ ਰਾਜਨੀਤਕ ਰਿਪੋਰਟਰ ਹੈ। [3]
1950 ਅਤੇ 1960 ਦੇ ਦਹਾਕੇ ਵਿੱਚ ਅਡਿਗ ਮੈਸੂਰ ਵਿੱਚ ਇੱਕ ਅਧਿਆਪਕ ਸੀ। [4] 1964 ਤੱਕ 1968 ਤੱਕ ਉਹ ਸਾਗਰ ਵਿੱਚ ਲਾਲ ਬਹਾਦਰ ਕਾਲਜ ਦੇ ਪ੍ਰਿੰਸੀਪਲ ਸੀ, ਅਤੇ 1968 ਤੋਂ 1971 ਤੱਕ ਉਹ ਉਡੁਪੀ ਵਿੱਚ ਪੂਰਨਾ ਪ੍ਰਜਨਾ ਕਾਲਜ ਦਾ ਪ੍ਰਿੰਸੀਪਲ ਸੀ। [5] ਬਾਅਦ ਵਿਚ ਉਸਨੇ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੇ ਡਿਪਟੀ ਡਾਇਰੈਕਟਰ ਵਜੋਂ ਕੰਮ ਕੀਤਾ।
ਹਾਲਾਂਕਿ ਅਡਿਗ ਨੇ ਅੰਗ੍ਰੇਜ਼ੀ ਸਾਹਿਤ ਪੜ੍ਹਾਇਆ, ਪਰ ਉਸਨੇ 1961 ਵਿੱਚ ਰਬਿੰਦਰਨਾਥ ਟੈਗੋਰ ਉੱਤੇ ਅੰਗਰੇਜ਼ੀ ਦੀ ਇੱਕ ਕਵਿਤਾ ਨੂੰ ਛੱਡ ਕੇ, ਲਗਪਗ ਸਭ ਕੁਝ ਕੰਨੜ ਵਿੱਚ ਲਿਖਿਆ ਸੀ। ਅਜਿਹਾ ਲਗਦਾ ਹੈ ਕਿ ਉਸਨੇ ਅੰਗਰੇਜ਼ੀ ਵਾਲੀ ਇਹ ਕਵਿਤਾ ਰੈਡੀਕਲ ਹਿਊਮੈਨਿਸਟ ਮੈਗਜ਼ੀਨ ਲਈ ਐਮ ਐਨ ਰਾਇ ਦੀ ਬੇਨਤੀ ਤੇ ਲਿਖੀ ਸੀ। [ਹਵਾਲਾ ਲੋੜੀਂਦਾ]
ਉਸਦੀ ਸ਼ੈਲੀ 1947 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਦੇ ਪ੍ਰਤੀਕਰਮ ਵਜੋਂ ਬਿਆਨ ਕੀਤਾ ਜਾਂਦਾ ਹੈ। ਨਵਿਆ ਨਾਮ ਦੀ ਸ਼ੈਲੀ ਆਮ ਤੌਰ ਤੇ ਨਵੇਂ ਸਮੇਂ ਬਾਰੇ ਸੀ। ਆਧੁਨਿਕ ਪੱਛਮੀ ਸਾਹਿਤ ਅਤੇ ਭਾਰਤੀ ਪਰੰਪਰਾ ਤੋਂ ਪ੍ਰੇਰਿਤ ਹੋ ਕੇ, ਉਸਨੇ "ਸਮੇਂ ਦੇ ਮੋਹ-ਭੰਗ ਅਤੇ ਗੁੱਸੇ" ਦਾ ਚਿਤਰਣ ਕੀਤਾ। [5]
2007 ਵਿੱਚ, ਨਾਡਿਗ ਨੇ ਸਿਲੈਕਟਡ ਪੋਇਮਜ਼, ਗੋਪਾਲਕ੍ਰਿਸ਼ਨ ਅਡਿਗ ਪ੍ਰਕਾਸ਼ਤ ਕੀਤੀ। ਇਹ ਕੰਮ ਭਾਰਤੀ ਸਾਹਿਤ ਪਰਿਸ਼ਦ (ਭਾਰਤੀ ਸਾਹਿਤ ਅਕਾਦਮੀ) ਦੁਆਰਾ ਕਰਵਾਇਆ ਗਿਆ।
ਉਸਦੀ ਕਾਵਿ ਸ਼ੈਲੀ ਦਾ ਪ੍ਰਗਟਾਵਾ ਉਨ੍ਹਾਂ ਦੀ 1957 ਦੀ ਕਵਿਤਾ "ਪ੍ਰਾਰਥਨੇ" (ਪ੍ਰਾਰਥਨਾ) ਵਿਚ ਹੋਇਆ ਹੈ। [ਹਵਾਲਾ ਲੋੜੀਂਦਾ]