ਗੋਪੀਕ੍ਰਿਸ਼ਨਨ ਕੋਟੂਰ ਇੱਕ ਭਾਰਤੀ ਅੰਗਰੇਜ਼ੀ ਕਵੀ ਰਾਘਵ ਜੀ. ਨਾਇਰ[1](ਜਨਮ 1956, ਤੀਰੁਵਨੰਤਪੁਰਮ, ਕੇਰਲਾ) ਦਾ ਕਲਮੀ ਨਾਮ ਹੈ। ਉਹ ਆਪਣੀ ਕਵਿਤਾ "ਫਾਦਰ, ਵੇਕ ਅਸ ਇਨ ਪਾਸਿੰਗ" ਲਈ ਮਸ਼ਹੂਰ ਹੈ। ਉਹ ਤਿਮਾਹੀ ਕਾਵਿ ਜਰਨਲ ਕਵਿਤਾ ਲੜੀ ਦਾ ਸੰਸਥਾਪਕ ਸੰਪਾਦਕ ਵੀ ਹੈ। ਕੋਟੂਰ ਤ੍ਰਿਵੇਂਦਰਮ, ਕੇਰਲ ਵਿੱਚ ਰਹਿੰਦਾ ਹੈ। ਉਸਨੇ ਤਪਨ ਕੁਮਾਰ ਪ੍ਰਧਾਨ ਨਾਲ਼ ਪੋਇਟਰੀ ਚੇਨ ਮੈਗਜ਼ੀਨ ਅਤੇ ਵੈਬਸਾਈਟ ਦੀ ਸਥਾਪਨਾ ਕੀਤੀ।[2]