ਗੋਰੂਰ ਰਾਮਾਸਵਾਮੀ ਆਇੰਗਾਰ | |
---|---|
ਗੋਰੂਰ ਰਾਮਾਸਵਾਮੀ ਆਇੰਗਾਰ | |
ਜਨਮ | ਗੋਰੂਰ ਰਾਮਾਸਵਾਮੀ ਆਇੰਗਾਰ 4 ਜੁਲਾਈ 1904 ਗੋਰੂਰ, ਹਸਨ, ਕਰਨਾਟਕ, ਭਾਰਤ |
ਮੌਤ | ਬੰਗਲੌਰ, ਭਾਰਤ | 28 ਸਤੰਬਰ 1991
ਕਲਮ ਨਾਮ | ਗੋਰੂਰ ਰਾਮਾਸਵਾਮੀ ਆਇੰਗਾਰ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਬੱਚੇ | 3 ਬੇਟੇ ਰਾਮਚੰਦਰ, ਗੋਵਿੰਦਰਾਜੂ, ਸੀਤਾਰਾਮ ਇੱਕ ਧੀ ਵਸੰਤ |
ਗੋਰੂਰ ਰਾਮਾਸਵਾਮੀ ਆਇੰਗਾਰ (1904–1991), ਜੋ ਗੋਰੂਰ ਦੇ ਨਾਮ ਨਾਲ ਮਸ਼ਹੂਰ ਹੈ, ਇੱਕ ਕੰਨੜ ਲੇਖਕ ਸੀ; ਉਹ ਆਪਣੇ ਹਾਸਰਸ ਅਤੇ ਵਿਅੰਗ ਲਈ ਵਧੇਰੇ ਜਾਣਿਆ ਜਾਂਦਾ ਹੈ।
ਗੋਰੂਰ ਰਾਮਾਸਵਾਮੀ ਆਇੰਗਾਰ ਦਾ ਜਨਮ ਕਰਨਾਟਕ ਦੇ ਹਸਨ ਜ਼ਿਲੇ ਵਿੱਚ "ਗੋਰੂਰ" ਵਿੱਚ 1904 ਨੂੰ ਹੋਇਆ ਸੀ। ਉਸ ਦੇ ਪਿਤਾ ਸ੍ਰੀਨਿਵਾਸ ਅਇੰਗਾਰ ਅਤੇ ਮਾਂ ਲਕਸ਼ਅੰਮਾ ਸੀ।
ਗੋਰੂਰ ਰਾਮਾਸਵਾਮੀ ਆਇੰਗਾਰ ਭਾਰਤੀ ਸੁਤੰਤਰਤਾ ਅੰਦੋਲਨ ਤੋਂ ਪ੍ਰਭਾਵਿਤ ਹੋਇਆ ਅਤੇ ਸਾਡੀ ਕੌਮ ਦੇ ਪਿਤਾ ਮਹਾਤਮਾ ਗਾਂਧੀ ਦਾ ਪੱਕਾ ਪੈਰੋਕਾਰ ਬਣਿਆ। ਉਸ ਨੂੰ ਬ੍ਰਿਟਿਸ਼ ਪ੍ਰਸ਼ਾਸਨ ਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਣ ਕਰਕੇ 2 ਮਹੀਨੇ ਲਈ ਜੇਲ੍ਹ ਵਿੱਚ ਬੰਦ ਕੀਤਾ ਸੀ। ਉਸਦਾ ਪੁੱਤਰ ਰਾਮਚੰਦਰ 1947 ਵਿੱਚ ਇਸੇ ਕਾਜਲਈ ਸ਼ਹੀਦ ਹੋਇਆ ਸੀ।
1947 ਵਿੱਚ ਆਜ਼ਾਦੀ ਤੋਂ ਬਾਅਦ, ਗੋਰੂrਰ ਨੇ ਖਾਦੀ ਬੋਰਡ ਉਦਯੋਗਾਂ ਵਿੱਚ ਕੰਮ ਕੀਤਾ। ਇਸਨੇ ਜ਼ਿੰਦਗੀ ਦੇ ਅਰੰਭ ਵਿੱਚ ਪ੍ਰਸਿੱਧ ਕਿਤਾਬਾਂ ਹਲਾਲੀਆ ਚਿਤਰਗੱਲੂ (1930) ਅਤੇ ਨੰਮਾ ਓਰੀਨਾ ਰਸਿਕਾਰੂ (1932) ਨਾਲ ਲਿਖਣਾ ਅਰੰਭ ਕੀਤਾ। ਉਸਦਾ "ਅਮੇਰਿਕਾਦੱਲੀ ਗੂਰੂ" 1979, ਸੰਯੁਕਤ ਰਾਜ ਵਿੱਚ ਇੱਕ ਸੱਚੇ ਭਾਰਤੀ ਦਾ ਵਿਅੰਗਾਤਮਕ ਸਫਰਨਾਮਾ ਹੈ। ਇਸਨੇ ਉਸਨੂੰ 1981 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿਵਾਇਆ।[1] ਉਸਦੀ ਛੋਟੀ ਕਹਾਣੀ "ਭੂਤਯਾਨਾ ਮਾਗਾ ਅਯੂ " (ਸੱਚੀਆਂ ਘਟਨਾਵਾਂ 'ਤੇ ਅਧਾਰਤ) ਦੇ ਅਧਾਰ ਤੇ 1975 ਵਿੱਚ ਪ੍ਰਸਿੱਧ ਨਿਰਦੇਸ਼ਕ ਐਸ. ਸਿਦਾਲਗਈਆ ਨੇ ਇਸੇ ਨਾਮ ਦੀ ਇੱਕ ਕੰਨੜ ਫਿਲਮ ਬਣਾਈ ਸੀ। ਹੇਮਵਤੀ ਅਤੇ ਉਰਵਸ਼ੀ ਨਾਵਲਾਂ ਤੇ ਵੀ ਫਿਲਮਾਂ ਬਣਾਈਆਂ ਗਈਆਂ ਸਨ। ਉਸ ਦੇ ਸਫ਼ਰਨਾਮੇ ਤੇ ਇੱਕ ਟੈਲੀਵਿਜ਼ਨ ਲੜੀ ਬਣਾਈ ਗਈ ਸੀ।ਉਸ ਦੀਆਂ ਹੋਰ ਰਚਨਾਵਾਂ ਵਿੱਚ ਰਸਫਾਲਾ, ਨਾਮਾ ਓਰੀਨਾ ਰਸਿਕਾਰੂ, ਪੁੱਟਾ ਮੂਬਲ, ਹੇਮਾਵਤੀ ਅਤੇ ਗੜੁਦਗੰਬਦਾ ਦਸਾਈਆ, ਮੇਰਵਾਨੀਗੇ ਸ਼ਾਮਲ ਹਨ। ਉਸ ਦੇ ਸਾਹਿਤਕ ਯੋਗਦਾਨ ਦੇ ਸਨਮਾਨ ਵਿੱਚ 1952 ਵਿੱਚ ਕਰਨਾਟਕ ਵਿਧਾਨ ਸਭਾ ਵਿੱਚ ਨਾਮਜ਼ਦ ਕੀਤਾ ਗਿਆ ਸੀ। 1971 ਵਿੱਚ ਉਹ ਮੈਸੂਰ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡਾਕਟਰੇਟ ਪ੍ਰਾਦਾਨ ਕੀਤੀ ਸੀ।
ਰਾਜਾਜੀਨਗਰ, ਬੰਗਲੌਰ ਵਿੱਚ ਇੱਕ ਸੜਕ ਉਸਦੇ ਨਾਮ ਤੇ ਹੈ।
ਗੋਰੂਰ ਰਾਮਾਸਵਾਮੀ ਆਇੰਗਾਰ ਦੀ 1991 ਵਿਚ, ਸਤੰਬਰ 28 ਨੂੰ 87 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਸ ਦਾ ਜਨਮ ਸ਼ਤਾਬਦੀ ਸਾਲ 2005 ਵਿੱਚ ਮਨਾਇਆ ਗਿਆ ਸੀ।[2] ਉਸ ਦੇ ਬਚਪਨ ਦੇ ਦਿਨਾਂ ਦੀਆਂ ਯਾਦਾਂ, ਗੋਰੂਰ ਅਵਾਰਾ ਬਾਲਿਆਦਾ ਆਤਮਾ ਕੈਥੇ, ਉਸ ਦੀ ਮੌਤ ਉਪਰੰਤ ਪ੍ਰਕਾਸ਼ਤ ਹੋਈਆਂ।[3]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)