ਗੰਗਾ ਜਮਨੀ ਕਲਚਰ ਜਾਂ ਗੰਗਾ ਜਮਨੀ ਤਹਿਜ਼ੀਬ (ਹਿੰਦੁਸਤਾਨੀ: गंगा जमुनी तहज़ीब, گنگا جمنی تهزیب,) ਮਹਾਨ ਭਾਰਤ ਦੇਸ਼ ਦੇ ਹਿੰਦੂ ਅਤੇ ਮੁਸਲਿਮ ਤਰਜੇ ਜ਼ਿੰਦਗੀਆਂ ਦੇ ਇੱਕ ਦੂਜੇ ਨਾਲ ਘੁਲ ਮਿਲ ਕੇ ਸਹਿਹੋਂਦ ਦੇ ਸੱਭਿਆਚਾਰ ਦਾ ਨਾਮ ਹੈ।[1][2] ਏਸ਼ੀਆ ਦੇ ਇਸ ਖਿੱਤੇ ਵਿੱਚ ਭਾਸ਼ਾ, ਸੱਭਿਆਚਾਰ, ਕਲਾ, ਸੰਗੀਤ, ਆਰਕੀਟੈਕਟ ਅਤੇ ਹੋਰ ਰਸਮਾਂ ਰਵਾਇਤਾਂ ਦਾ ਨਿਰਮਾਣ ਹਜ਼ਾਰਾਂ ਸਾਲਾਂ ਦੇ ਸੰਘਰਸ਼ਾਂ ਅਤੇ ਅੰਤਰਅਮਲਾਂ ਨਾਲ ਹੋਇਆ ਹੈ ਅਤੇ ਇਹਨਾਂ ਵਿੱਚ ਬੁਨਿਆਦੀ ਤਬਦੀਲੀਆਂ ਆਸਾਨ ਨਾਲ ਨਹੀਂ ਹੋ ਸਕਦੀਆਂ। ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਸਿਆਸੀ ਰਿਸ਼ਤੇ ਭਾਵੇਂ ਜਿਹੋ ਜਿਹੇ ਮਰਜੀ ਹੋਣ, ਦਿੱਲੀ, ਲਖਨਊ, ਹੈਦਰਾਬਾਦ, ਅਤੇ ਲਾਹੌਰ ਦੀ ਗੰਗਾ ਜਮਨੀ ਤਹਜੀਬ ਡੂੰਘੀਆਂ ਜੜ੍ਹਾਂ ਨਹੀਂ ਪੁੱਟੀਆਂ ਜਾ ਸਕਦੀਆਂ। ਕਾਲੀਦਾਸ, ਭਗਤ ਕਬੀਰ, ਗੁਰੂ ਨਾਨਕ, ਬੁੱਲ੍ਹੇ ਸ਼ਾਹ, ਗ਼ਾਲਿਬ ਅਤੇ ਹੋਰ ਅਨੇਕਾਂ ਸ਼ਾਇਰਾਂ ਤੇ ਦਰਵੇਸ਼ਾਂ ਦੀਆਂ ਪਾਈਆਂ ਪਿਰਤਾਂ ਦੀ ਸਾਂਝ ਇਸ ਦੀ ਪਛਾਣ ਬਣੀ ਰਹੇਗੀ। ਇਸ ਤਹਜੀਬ ਦੀਆਂ ਜੜਾਂ ਹੜੱਪਾ ਤੇ ਮਹਿੰਜੋਦੜੋ, ਘੜਾਮ ਅਤੇ ਸੰਘੋਲ, ਗਯਾ, ਗੰਧਾਰਾ, ਟਕਸਿਲਾ, ਮਥਰਾ, ਅਜੰਤਾ, ਅਜਮੇਰ, ਕੁਤਬ ਮੀਨਾਰ, ਤਾਜ ਮਹਿਲ, ਜਾਮਾ ਮਸਜਿਦ, ਸ਼ਾਲੀਮਾਰ ਬਾਗ਼ ਹਰ ਜਗ੍ਹਾ ਫੈਲੀਆਂ ਹੋਈਆਂ ਹਨ। ਹੈਦਰਾਬਾਦ ਦੱਖਨ 1950ਵਿਆਂ ਤੱਕ ਇਸਦਾ ਸਭ ਤੋਂ ਵਧੀਆ ਨਮੂਨਾ ਸਮਝਿਆ ਜਾਂਦਾ ਰਿਹਾ ਹੈ!! ਉੱਤਰ ਪ੍ਰਦੇਸ਼ ਦੇ ਰਾਜ ਵਿੱਚ ਅਵਧ ਦੇ ਇਲਾਕੇ ਨੂੰ ਆਮ ਤੌਰ 'ਤੇ, ਇਸ ਸੱਭਿਆਚਾਰ ਦਾ ਕੇਂਦਰ ਮੰਨਿਆ ਗਿਆ ਹੈ।[3][4] ਲਖਨਊ, ਕਾਨਪੁਰ,[5][6] ਫੈਜ਼ਾਬਾਦ-ਅਯੁੱਧਿਆ,[4][7] ਵਾਰਾਣਸੀ (ਬਨਾਰਸ)[8][9] ਵੀ ਇਸ ਸੱਭਿਆਚਾਰ ਦੇ ਅਨੇਕ ਕੇਂਦਰਾਂ ਵਿੱਚੋਂ ਕੁਝ ਕੁ ਹਨ।
ਉਸਤਾਦ ਬਿਸਮਿੱਲਾਹ ਖਾਨ ਨੂੰ ਗੰਗਾ ਜਮਨੀ ਤਹਿਜ਼ੀਬ ਦਾ ਸਾਕਾਰ ਰੂਪ ਮੰਨਿਆ ਜਾਂਦਾ ਹੈ।[10]
... the continuing joint Muslim and Hindu participation in public festivals, relating it to "Ganga-Jamuni Tahzeeb," the attitude of refined hospitality and harmonious relations that historically characterized this region ...
... the ganga-jamuni tehzeeb (composite culture) regarded both religious communities as two eyes of a beautiful bride and their long history witnessed 'give-and-take', at many levels ...
... developed in Awadh as a genre of composite creativity. ... of multiple।ndian cultural traditions and provided glimpses of the Ganga-Jamuni tehzeeb of north।ndia with Lucknow as its centre ...