ਘੁੰਗਰੂ (ਹਿੰਦੀ: घुँघरू, ਉਰਦੂ:گھنگرو), ਜਿਸ ਨੂੰ ਘੰਗਰੂ ਜਾਂ ਘੁੰਗੂਰਾ (ਅਸਾਮੀ, ਬੰਗਾਲੀ ਅਤੇ ਉੜੀਆ) ਜਾਂ ਚਿਲੰਕਾ ਜਾਂ ਸਲੰਗਾਈ ਜਾਂ ਗੇਜੇ (ਕ੍ਰਮਵਾਰ ਮਲਿਆਲਮ, ਤਾਮਿਲ ਅਤੇ ਕੰਨੜ ਵਿੱਚ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਘੁੰਗਰੂ ਬਣਾਉਣ ਲਈ ਇਕੱਠੇ ਵਜੀਆਂ ਕਈ ਛੋਟੀਆਂ ਧਾਤ ਦੀਆਂ ਟੱਲੀਆਂ ਵਿੱਚੋਂ ਇੱਕ ਹੁੰਦਾ ਹੈ। ਕਲਾਸੀਕਲ ਭਾਰਤੀ ਡਾਂਸਰਾਂ ਦੇ ਪੈਰਾਂ ਨਾਲ ਬੰਨ੍ਹੀ ਹੋਈਆਂ ਝਾਂਜਰਾਂ ਇਨ੍ਹਾਂ ਤੋਂ ਬਣਾਈਆਂ ਹੋਈਆਂ ਲੜੀਆਂ ਹੁੰਦੀਆਂ ਹਨ। [1] ਘੁੰਗਰੂਆਂ ਦੀਆਂ ਪੈਦਾ ਕੀਤੀਆਂ ਆਵਾਜ਼ਾਂ ਉਹਨਾਂ ਦੀ ਧਾਤੂ ਰਚਨਾ ਅਤੇ ਆਕਾਰ ਦੇ ਅਧਾਰ ਤੇ ਪਿੱਚ ਵਿੱਚ ਬਹੁਤ ਵੱਖ ਵੱਖ ਹੁੰਦੀਆਂ ਹਨ। ਘੁੰਗਰੂ ਡਾਂਸ ਦੇ ਲੈਅਮਈ ਪਹਿਲੂਆਂ 'ਤੇ ਜ਼ੋਰ ਦਿੰਦੇ ਹਨ ਅਤੇ ਦਰਸ਼ਕ ਪੈਰਾਂ ਦੀ ਗੁੰਝਲਦਾਰ ਚਾਲ ਨਾਲ਼ ਬਣਦਾ ਸੰਗੀਤ ਸੁਣਦੇ ਹਨ। ਇਹ ਗਿੱਟੇ ਦੇ ਬਿਲਕੁਲ ਉੱਪਰ ਪਹਿਨੇ ਜਾਂਦੇ ਹਨ। ਘੁੰਗਰੂਆਂ ਦੀ ਇੱਕ ਲੜੀ ਵਿੱਚ 50 ਤੋਂ ਲੈ ਕੇ 200 ਤੋਂ ਵੱਧ ਟੱਲੀਆਂ ਇਕੱਠੀਆਂ ਗੰਢੀਆਂ ਹੋ ਸਕਦੀਆਂ ਹਨ। ਨਵੇਂ ਬੱਚੇ ਡਾਂਸਰ 50 ਨਾਲ ਸ਼ੁਰੂ ਹੋ ਸਕਦੇ ਹਨ ਅਤੇ ਹੌਲੀ-ਹੌਲੀ ਹੋਰ ਜੋੜ ਸਕਦੇ ਹਨ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਹਨ ਅਤੇ ਆਪਣੀ ਤਕਨੀਕੀ ਯੋਗਤਾ ਪੱਖੋਂ ਤਰੱਕੀ ਕਰਦੇ ਹਨ। ਘੁੰਗਰੂ ਕਲਾਸੀਕਲ ਭਾਰਤੀ ਨਾਚ ਰੂਪਾਂ ਜਿਵੇਂ ਕਿ ਭਰਤਨਾਟਿਅਮ, ਕਥਕ, ਕੁਚੀਪੁੜੀ, ਮੋਹਿਨੀਅੱਟਮ, ਲਾਵਾਨੀ, ਅਤੇ ਓਡੀਸੀ ਦੇ ਰਵਾਇਤੀ ਪ੍ਰਦਰਸ਼ਨਾਂ ਵਿੱਚ ਪਹਿਨੇ ਜਾਂਦੇ ਹਨ।