ਚਿਤਕੁਲ | |
---|---|
ਪਿੰਡ | |
Country | India |
State | Himachal Pradesh |
District | Kinnaur |
ਉੱਚਾਈ | 3,450 m (11,320 ft) |
ਆਬਾਦੀ (2010) | |
• ਕੁੱਲ | 800 |
ਭਾਸ਼ਾਵਾਂ | |
• ਸਰਕਾਰੀ | ਹਿੰਦੀ |
ਸਮਾਂ ਖੇਤਰ | ਯੂਟੀਸੀ+5: 30 (IST) |
ਪਿੰਨ | 172106 |
Nearest city | Rampur, Himachal Pradesh |
Climate | very cold (Köppen) |
ਛਿਤਕੁਲ (ਜਾਂ ਚਿਤਕੁਲ) ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ। ਇਹ ਭਾਰਤ-ਚੀਨ ਸਰਹੱਦ ਦੇ ਨੇੜੇ ਆਖਰੀ ਵੱਸਦਾ ਪਿੰਡ ਹੈ। ਭਾਰਤੀ ਸੜਕ ਇੱਥੇ ਖਤਮ ਹੁੰਦੀ ਹੈ। ਸਰਦੀਆਂ ਦੇ ਦੌਰਾਨ, ਇਹ ਸਥਾਨ ਜਿਆਦਾਤਰ ਬਰਫ ਦੇ ਨਾਲ ਢਕਿਆ ਰਹਿੰਦਾ ਹੈ ਅਤੇ ਲੋਕ ਹਿਮਾਚਲ ਦੇ ਹੇਠਲੇ ਖੇਤਰ ਨੂੰ ਜਾਂਦੇ ਹਨ। ਚਿਤਕੁਲ ਦੇ ਆਲੂ ਸੰਸਾਰ ਵਿੱਚ ਸਭ ਤੋਂ ਵਧੀਆ ਵਿੱਚੋਂ ਇੱਕ ਹਨ ਅਤੇ ਬਹੁਤ ਹੀ ਮਹਿੰਗੇ ਹੁੰਦੇ ਹਨ। ਇਹ ਸਮੁੰਦਰ ਤਲ ਤੋਂ 3,450 ਮੀਟਰ ਦੀ ਉਚਾਈ ਉੱਤੇ ਬਾਸਪਾ ਘਾਟੀ ਦਾ ਅੰਤਮ ਅਤੇ ਸਭ ਤੋਂ ਉੱਚਾ ਪਿੰਡ ਹੈ। ਬਾਸਪਾ ਨਦੀ ਦੇ ਸੱਜੇ ਤਟ ਉੱਤੇ ਸਥਿਤ ਇਸ ਗਰਾਮ ਵਿੱਚ ਸਥਾਨਕ ਦੇਵੀ ਮਾਥੀ ਦੇ ਤਿੰਨ ਮੰਦਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਮਾਥੀ ਦੇ ਸਭ ਤੋਂ ਪ੍ਰਮੁੱਖ ਮੰਦਰ ਨੂੰ 500 ਸਾਲ ਪਹਿਲੇ ਗੜ੍ਹਵਾਲ ਦੇ ਇੱਕ ਨਿਵਾਸੀ ਨੇ ਬਣਵਾਇਆ ਗਿਆ ਸੀ।
ਇਸ ਸਥਾਨ ਦੀ ਖੂਬਸੂਰਤੀ ਅਤੁੱਲ ਹੈ।
ਚਿਤਕੁਲ, ਬਾਸਪਾ ਨਦੀ ਦੇ ਕਿਨਾਰੇ ਤੇ, ਬਾਸਪਾ ਵਾਦੀ ਦਾ ਪਹਿਲਾ ਪਿੰਡ ਅਤੇ ਪੁਰਾਣੇ ਹਿੰਦੁਸਤਾਨ-ਤਿੱਬਤ ਵਪਾਰ ਰਸਤਾ ਉੱਤੇ ਆਖਰੀ ਪਿੰਡ ਹੈ। ਇਹ ਭਾਰਤ ਵਿੱਚ ਆਖਰੀ ਬਿੰਦੂ ਵੀ ਹੈ ਜਿਥੇ ਤੱਕ ਕੋਈ ਪਰਮਿਟ ਬਿਨਾ ਯਾਤਰਾ ਕਰ ਸਕਦਾ ਹੈ।[1]
{{cite web}}
: Unknown parameter |dead-url=
ignored (|url-status=
suggested) (help)