![]() ਅੰਗਰੇਜ਼ੀ ਅਨੁਵਾਦ ਕਵਰ, 2011 | |
ਲੇਖਕ | ਪੂਰਨਚੰਦਰ ਤੇਜਸਵੀ |
---|---|
ਅਨੁਵਾਦਕ | ਪੀ. ਪੀ. ਗਿਰੀਧਰ |
ਦੇਸ਼ | ਭਾਰਤ |
ਭਾਸ਼ਾ | ਕੰਨੜ |
ਵਿਸ਼ਾ | ਮਨੋਵਿਗਿਆਨ, ਦਰਸ਼ਨ ਸ਼ਾਸਤਰ, ਥ੍ਰਿਲਰ |
ਵਿਧਾ | ਗਲਪ |
ਪ੍ਰਕਾਸ਼ਨ | 1985 ਸਾਹਿਤ ਭੰਡਾਰਾ, ਬੰਗਲੌਰ |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ) |
ਅਵਾਰਡ | ਸਾਹਿਤ ਅਕਾਦਮੀ ਅਵਾਰਡ (1987) |
ਚਿਦੰਬਰਾ ਰਹਸਯ ਪੂਰਨਚੰਦਰ ਤੇਜਸਵੀ ਦੁਆਰਾ ਲਿਖਿਆ ਇੱਕ ਨਾਵਲ ਹੈ। ਇਹ ਨਾਵਲ ਇੱਕ ਛੋਟੇ ਜਿਹੇ ਭਾਰਤੀ ਪਿੰਡ ਦੀ ਹਾਲਤ ਨੂੰ ਹਾਸ-ਰਸ ਢੰਗ ਨਾਲ ਪੇਸ਼ ਕਰਦਾ ਹੈ। ਇਸ ਪੁਸਤਕ ਵਿਚ ਕਤਲ ਦੀ ਜਾਂਚ, ਜਾਤ-ਪਾਤ, ਫਿਰਕੂ ਦੰਗੇ, ਅੰਧ-ਵਿਸ਼ਵਾਸ, ਪ੍ਰੇਮ ਕਹਾਣੀ, ਇਲਾਇਚੀ ਦੇ ਪੌਦੇ, ਦੋਸਤੀ, ਨੌਜਵਾਨ ਬਾਗੀ, ਭੂਮੀਪਤੀ, ਅਛੂਤ, ਪਿੰਡ ਦੀ ਸਿਆਸਤ ਹੈ। 2006 ਵਿੱਚ ਗਿਰੀਸ਼ ਕਰਨਾਡ ਨੇ ਨਾਵਲ ਉੱਤੇ ਆਧਾਰਿਤ ਇੱਕ ਟੈਲੀਸੀਰੀਅਲ ਬਣਾਇਆ।[1][2] ਇਸ ਕਿਤਾਬ ਨੇ 1987 ਵਿੱਚ ਕੰਨੜ ਲਈ ਸਾਹਿਤ ਅਕਾਦਮੀ ਅਵਾਰਡ ਜਿੱਤਿਆ।[3] ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਪੀ.ਪੀ. ਗਿਰਿਧਰ ਨੇ ਦ ਇਨਸਕ੍ਰੂਟੇਬਲ ਮਿਸਟਰੀ ਵਜੋਂ ਕੀਤਾ ਸੀ। ਇਹ ਅਨੁਵਾਦ ਸਾਹਿਤ ਅਕਾਦਮੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।[4]