![]() | |
ਕਲਾਕਾਰ | ਵਿੰਸੇਂਟ ਵੈਨ ਗਾਗ |
---|---|
ਸਾਲ | 1890 |
ਪਸਾਰ | 66.7 cm × 45.8 cm (26.3 in × 18.0 in) |
ਜਗ੍ਹਾ | ਆਰਟ ਦੀ ਕੌਮੀ ਗੈਲਰੀ, ਵਾਸ਼ਿੰਗਟਨ ਡੀ.ਸੀ |
ਚਿੱਟੇ ਕੱਪੜਿਆਂ ਵਾਲੀ ਕੁੜੀ (ਜਾਂ ਨੌਜਵਾਨ ਕੁੜੀ ਕਣਕ ਦੇ ਮੂਹਰੇ ਖੜੀ ਅਤੇ ਮੱਕੀ ਦੇ ਖੇਤ ਵਿੱਚ ਔਰਤ) ਵਿੰਸੇਂਟ ਵੈਨ ਗਾਗ ਦੀ 1890 ਦੀ ਆਵਰ-ਸੁਰ-ਵਾਜ, ਫ਼ਰਾਂਸ ਵਿੱਚ ਬਣਾਈ ਪੇਂਟਿੰਗ ਹੈ। ਇਹ ਉਸ ਨੇ ਆਪਣੀ ਜਿੰਦਗੀ ਦੇ ਆਖਰੀ ਮਹੀਨਿਆਂ ਦੌਰਾਨ ਬਣਾਈ ਸੀ। ਇਹ 1963 ਦੇ ਬਾਅਦ ਆਰਟ ਦੀ ਕੌਮੀ ਗੈਲਰੀ, ਵਾਸ਼ਿੰਗਟਨ ਡੀ.ਸੀ. ਵਿੱਚ ਚੇਸਟਰ ਡੇਲ ਭੰਡਾਰ ਦਾ ਹਿੱਸਾ ਰਹੀ ਹੈ।[1]
ਮਈ 1890 ਵਿੱਚ, ਵੈਨ ਗੈਗ ਨੇ ਸੇਂਟ-ਰੇਮੀ ਤੋਂ ਪੈਰਿਸ ਤੱਕ ਦੀ ਯਾਤਰਾ ਕੀਤੀ।[2] ਉਥੇ ਉਹ ਆਪਣੇ ਭਰਾ, ਥੀਓ, ਥੀਓ ਦੀ ਪਤਨੀ ਯੋਆਨਾ ਅਤੇ ਉਹਨਾਂ ਦੇ ਨਵ ਬੱਚੇ ਵਿੰਸੇਂਟ ਨਾਲ ਤਿੰਨ ਦਿਨ ਠਹਿਰਿਆ ਸੀ। ਵੈਨ ਗੈਗ ਨੇ ਪਾਇਆ ਕਿ ਪੈਰਿਸ ਵਿੱਚ ਉਸ ਦੇ ਪਿਛਲੇ ਤਜਰਬੇ ਦੇ ਉਲਟ, ਹੁਣ ਉਹ ਸ਼ਹਿਰ ਦੇ ਖੱਪਖਾਨੇ ਦਾ ਆਦੀ ਨਹੀਂ ਸੀ ਹੋ ਸਕਿਆ।[3] ਅਤੇ ਚਿੱਤਰਕਾਰੀ ਕਰਨ ਵਿੱਚ ਉਸਨੂੰ ਬਹੁਤ ਕਠਿਨਾਈ ਆ ਰਹੀ ਸੀ। ਉਸ ਦੇ ਭਰਾ, ਥੀਓ ਅਤੇ ਕਲਾਕਾਰ ਕਮੀਲ ਪਿਸਾਰੋ ਨੇ ਵੈਨ ਗੈਗ ਨੂੰ ਇੱਕ ਹੋਮਿਉਪੈਥੀ ਡਾਕਟਰ ਅਤੇ ਕਲਾ ਸਰਪ੍ਰਸਤ ਡਾ ਪੌਲ ਗੈਸ਼ੇ ਦੇ ਨਾਮ ਚਿੱਠੀ ਦੇਕੇ ਆਵਰ-ਸੁਰ-ਵਾਜ ਭੇਜਣ ਦੀ ਇੱਕ ਯੋਜਨਾ ਤਿਆਰ ਕੀਤੀ।[1][2][4] ਵੈਨ ਗੈਗ ਨੂੰ ਆਵਰ-ਸੁਰ-ਵਾਜ ਦੀ ਇੱਕ ਸਰਾਂ ਵਿੱਚ ਇੱਕ ਕਮਰਾ ਮਿਲ ਗਿਆ[3] ਅਤੇ ਡਾ ਗੈਸ਼ੇ ਉਸਦੀ ਦੇਖਭਾਲ ਕਰਦਾ ਸੀ।[1] ਡਾ ਗੈਸ਼ੇ ਨਾਲ ਉਸਦਾ ਗੂੜ੍ਹਾ ਰਿਸ਼ਤਾ ਬਣ ਗਿਆ, ਉਸਨੂੰ "ਇਕ ਹੋਰ ਭਰਾ ਵਰਗਾ ਕੁਝ" ਮਿਲ ਗਿਆ। ਗੈਸ਼ੇ ਅਤੇ ਉਸ ਦੀ ਧੀ ਦੋਨੋਂ ਵੈਨ ਗੈਗ ਦੀ ਚਿੱਤਰਕਾਰੀ ਲਈ ਵਿਸ਼ੇ ਸਨ।[3]
{{cite web}}
: Unknown parameter |dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid <ref>
tag; name "NGA" defined multiple times with different content