ਚੂੜੀਗਰ ਇੱਕ ਮੁਸਲਿਮ ਭਾਈਚਾਰਾ ਹੈ ਜੋ ਭਾਰਤ ਵਿੱਚ ਰਾਜਸਥਾਨ ਰਾਜ [1] ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮਿਲ਼ਦਾ ਹੈ।
ਇਨ੍ਹਾਂ ਦੇ ਨਾਮ ਦਾ ਅਰਥ ਹੈ ਚੂੜੀਆਂ ਬਣਾਉਣ ਵਾਲਾ, ਉਰਦੂ ਚੂੜੀ ਚੂੜੀਆਂ ਅਤੇ ਗਰ ਬਣਾਉਣ ਵਾਲ਼ਾ। ਚੂੜੀਗੜ ਮੁੱਖ ਤੌਰ 'ਤੇ ਰਾਜਸਥਾਨ ਦੇ ਭੀਲਵਾੜਾ, ਚਿਤੌੜਗੜ੍ਹ, ਪਾਲੀ, ਜੋਧਪੁਰ ਅਤੇ ਉਦੈਪੁਰ ਜ਼ਿਲ੍ਹਿਆਂ ਵਿੱਚ ਮਿਲ਼ਦੇ ਹਨ। ਇਤਿਹਾਸਕ ਤੌਰ 'ਤੇ, ਚੂੜੀਗੜ ਹਿਸਾਰ, ਰੋਹਤਕ ਅਤੇ ਗੁੜਗਾਓਂ ਵਿੱਚ (ਜੋ ਹੁਣ ਵਾਲ਼ਾ ਹਰਿਆਣਾ ਹੈ), ਨਾਲ ਹੀ ਪਾਕਿਸਤਾਨ ਵਿੱਚ ਗੁਜਰਾਤ, ਸਿਆਲਕੋਟ, ਮੰਡੀ ਬਹਾਉਦੀਨ ਅਤੇ ਸਰਗੋਧਾ ਜ਼ਿਲ੍ਹਿਆਂ ਵਿੱਚ ਵੀ ਹੁੰਦੇ ਸੀ। ਚੂੜੀਗਰ ਖਾਨਾਬਦੋਸ਼ ਭਾਈਚਾਰਾ ਸੀ, ਜੋ ਕਿ ਰਾਜਸਥਾਨ ਅਤੇ ਹਰਿਆਣਾ ਵਿੱਚ ਮਿਲ਼ਣ ਵਾਲੇ ਬਹੁਤ ਸਾਰੇ ਟੱਪਰੀਵਾਸ ਸਮੂਹਾਂ ਵਿੱਚੋਂ ਇੱਕ ਸੀ। 19ਵੀਂ ਸਦੀ ਦੇ ਅੱਧ ਤੱਕ, ਚੂੜੀਗਰਾਂ ਦੇ ਸਮੂਹਾਂ ਨੇ ਗਹਿਣੇ ਅਤੇ ਚੂੜੀਆਂ ਵੇਚਣ ਲਈ ਪੰਜਾਬ ਦੇ ਪਿੰਡਾਂ ਵਿੱਚ ਪਰਵਾਸ ਸ਼ੁਰੂ ਕਰ ਦਿੱਤਾ ਸੀ। 1947 ਵਿੱਚ ਭਾਰਤ ਦੀ ਵੰਡ ਵੇਲੇ, ਹਰਿਆਣੇ ਦੇ ਲਗਭਗ ਸਾਰੇ ਚੂੜੀਗਰ ਪਾਕਿਸਤਾਨ ਵਿੱਚ ਪਰਵਾਸ ਕਰ ਗਏ ਸਨ। [2]
ਰਾਜਸਥਾਨ ਵਿੱਚ, ਚੂੜੀਗਰ ਆਪਸ ਵਿੱਚ ਮੇਵਾੜੀ ਅਤੇ ਬਾਹਰਲੇ ਲੋਕਾਂ ਨਾਲ ਹਿੰਦੀ ਬੋਲਦੇ ਹਨ। ਇਸਲਾਮੀ ਮਦਰੱਸਿਆਂ ਵਿਚ ਪੜ੍ਹੇ ਲੋਕ ਉਰਦੂ ਵੀ ਸਮਝਦੇ ਹਨ। ਜ਼ਿਆਦਾਤਰ ਮੁਸਲਿਮ ਕਾਰੀਗਰ ਜਾਤੀਆਂ ਵਾਂਗ, ਚੂੜੀਗਰ ਮੱਧ ਪੂਰਬੀ ਅਤੇ ਖਾਸ ਤੌਰ 'ਤੇ ਅਰਬ ਮੂਲ ਦਾ ਦਾਅਵਾ ਕਰਦੇ ਹਨ। ਹਾਲਾਂਕਿ, ਇਹ ਸੰਭਾਵਨਾ ਹੈ ਕਿ ਉਹ ਰਾਜਸਥਾਨ ਦੇ ਸਮਾਨ ਦਰਜੇ ਦੀਆਂ ਹਿੰਦੂ ਜਾਤੀਆਂ ਦੇ ਧਰਮ ਪਰਿਵਰਤਕ ਵੀ ਸ਼ਾਮਲ ਹਨ। [1]