ਚੇਵਾਂਗ ਨੋਰਫੇਲ | |
---|---|
ਜਨਮ | 1935 |
ਇੰਜੀਨੀਅਰਿੰਗ ਕਰੀਅਰ | |
ਇੰਜੀਨੀਅਰਿੰਗ ਅਨੁਸ਼ਾਸਨ | ਸਿਵਿਲ ਇੰਜੀਨੀਅਰਿੰਗ |
ਨੌਕਰੀ ਦੇਣ ਵਾਲਾ | ਜੰਮੂ ਅਤੇ ਕਸ਼ਮੀਰ ਗ੍ਰਾਮੀਣ ਵਿਕਾਸ ਵਿਭਾਗ |
ਵਿਸ਼ੇਸ਼ ਡਿਜ਼ਾਈਨ | ਪਾਣੀ ਦੀ ਸੰਭਾਲ; ਨਕਲੀ ਗਲੇਸ਼ੀਅਰ |
ਚੇਵਾਂਗ ਨੋਰਫੇਲ (ਜਨਮ 1935) ਲਦਾਖ਼ ਦਾ ਰਹਿਣ ਵਾਲਾ ਇੱਕ ਭਾਰਤੀ ਸਿਵਿਲ ਇੰਜੀਨੀਅਰ ਹੈ ਜਿਸਨੇ 12 ਨਕਲੀ ਗਲੇਸ਼ੀਅਰ ਬਣਾਏ ਹਨ।[1] ਇਸਨੂੰ "ਬਰਫ਼ ਦਾ ਆਦਮੀ" ("Ice Man") ਵੀ ਕਿਹਾ ਜਾਂਦਾ ਹੈ।[2]
ਨੋਰਫੇਲ ਦਾ ਜਨਮ ਲੇਹ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ। ਵੱਡੇ ਹੋਕੇ ਇਸਨੇ ਸ੍ਰੀਨਗਰ ਦੇ ਅਮਰ ਸਿੰਘ ਕਾਲਜ ਵਿਖੇ ਵਿਗਿਆਨ ਦੀ ਪੜ੍ਹਾਈ ਕੀਤੀ।
1996 ਵਿੱਚ ਨੋਰਫੇਲ ਪ੍ਰੋਜੈਕਟ ਮਨੇਜਰ ਦੇ ਤੌਰ ਉੱਤੇ ਲੇਹ ਨਿਊਟਰੀਸ਼ਨ ਪ੍ਰੋਜੈਕਟ ਨਾਂ ਦੀ ਗ਼ੈਰ-ਸਰਕਾਰੀ ਸੰਸਥਾ ਨਾਲ ਜੁੜਿਆ।[3][4]
ਨੋਰਫੇਲ ਨੇ ਦੇਖਿਆ ਕਿ ਬਾਕੀ ਹਰ ਪਾਸੇ ਪਾਣੀ ਬਿਨਾਂ ਕਿਸੇ ਤੋਂ ਰੋਕ ਤੋਂ ਲੰਘ ਰਿਹਾ ਸੀ ਪਰ ਕੁਝ ਪੋਪਲਰ ਰੁੱਖਾਂ ਦੀ ਛਾਂ ਵਿੱਚ ਪਾਣੀ ਜੰਮ ਕੇ ਬਰਫ਼ ਬਣ ਗਿਆ ਸੀ। ਉਸਨੇ ਇਸ ਦਾ ਕਾਰਨ ਲੱਭਿਆ ਕਿ ਬਾਕੀ ਥਾਵਾਂ ਉੱਤੋਂ ਪਾਣੀ ਤੇਜ਼ ਤੇਜ਼ ਲੰਘ ਰਿਹਾ ਸੀ ਪਰ ਪਾਣੀ ਦੀ ਇਹ ਤਤੀਰ੍ਹੀ ਇੰਨੀ ਹੌਲੀ ਸੀ ਕੀ ਉਹ ਜੰਮ ਗਈ। ਇਸ ਦੀ ਮਦਦ ਦੇ ਨਾਲ ਉਸਨੇ ਇਸ ਨਦੀ ਦਾ ਵਹਾਹ ਘਾਟੀ ਵੱਲ ਕੀਤਾ ਅਤੇ ਕਿਸੇ ਤਰ੍ਹਾਂ ਇਸ ਵਹਾਹ ਦੀ ਗਤੀ ਹੌਲੀ ਕੀਤੀ। ਇਸ ਨਾਲ ਉਹ ਨਕਲੀ ਗਲੇਸ਼ੀਅਰ ਬਣਾਉਣ ਵਿੱਚ ਸਫ਼ਲ ਹੋਇਆ। ਇਹਨਾਂ ਨਕਲੀ ਗਲੇਸ਼ੀਅਰਾਂ ਨਾਲ ਸਿੰਜਾਈ ਅਤੇ ਹੋਰ ਕੰਮਾਂ ਲਈ ਚਸ਼ਮਿਆਂ ਵਿੱਚ ਪਾਣੀ ਭਰ ਜਾਂਦਾ ਹੈ।[5]
2012 ਤੱਕ ਨੋਰਫੇਲ ਨੇ 12 ਗਲੇਸ਼ੀਅਰ ਬਣਾ ਲਏ ਸਨ ਅਤੇ ਇਹਨਾਂ ਵਿੱਚੋਂ ਸਭ ਤੋਂ ਵੱਡਾ ਫੁਕਤਸੇ ਪਿੰਡ ਵਿਖੇ ਹੈ।[6] ਇਹ 1,000 ਫੁੱਟ ਲੰਬਾ, 150 ਫੁੱਟ ਚੌੜਾ ਅਤੇ 4 ਫੁੱਟ ਡੂੰਘਾ ਹੈ। ਇਸ ਨਾਲ 700 ਦੀ ਆਬਾਦੀ ਦੇ ਪੂਰੇ ਪਿੰਡ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਅਤੇ ਇਸਨੂੰ ਬਣਾਉਣ ਲਈ 90,000 ਰੁਪਏ ਦਾ ਖ਼ਰਚਾ ਹੋਇਆ ਹੈ।[7]
ਦਸਤਾਵੇਜ਼ੀ ਫ਼ਿਲਮਕਾਰਾ ਆਰਤੀ ਸ਼੍ਰੀਵਾਸਤਵ ਨੇ ਇਸ ਦੇ ਜੀਵਨ ਉੱਤੇ ਵਾਈਟ ਨਾਈਟ ਨਾਂ ਦੀ ਦਸਤਾਵੇਜ਼ੀ ਫ਼ਿਲਮ ਬਣਾਈ ਜੋ ਭਾਰਤ ਅਤੇ ਵਿਦੇਸ਼ਾਂ ਵਿੱਚ ਦਿਖਾਈ ਗਈ।
2015 ਵਿੱਚ ਇਸਨੂੰ ਭਾਰਤ ਦਾ ਚੌਥੇ ਸਭ ਤੋਂ ਵੱਡਾ ਅਸੈਨਿਕ ਸਨਮਾਨ "ਪਦਮ ਸ਼੍ਰੀ" ਦਿੱਤਾ ਗਿਆ।[8]
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)