ਚੈਤੀ ਅਰਧ-ਕਲਾਸੀਕਲ ਗੀਤ ਹਨ, ਜੋ ਭਾਰਤੀ ਉਪ ਮਹਾਂਦੀਪ ਤੋਂ ਉਤਪੰਨ ਹੁੰਦੇ ਹਨ, ਤੇ ਹਿੰਦੂ ਕੈਲੰਡਰ ਦੇ ਮਹੀਨੇ ਅਨੁਸਾਰ ਚੈਤ ਵਿੱਚ ਗਾਏ ਜਾਂਦੇ ਹਨ। ਇਹ ਗੀਤ ਮਾਰਚ/ਅਪ੍ਰੈਲ ਵਿੱਚ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਮਹੀਨੇ ਦੌਰਾਨ ਗਾਏ ਜਾਂਦੇ ਹਨ।[1][2][3] ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਹਲਕੇ ਸ਼ਾਸਤਰੀ ਰੂਪ ਦੇ ਅਧੀਨ ਆਉਂਦਾ ਹੈ। ਗੀਤਾਂ ਵਿੱਚ ਆਮ ਤੌਰ ਉੱਤੇ ਭਗਵਾਨ ਰਾਮ ਦਾ ਨਾਮ ਹੁੰਦਾ ਹੈ।
ਇਹ ਸੀਜ਼ਨ ਗੀਤਾਂ ਦੀ ਲੜੀ ਵਿੱਚ ਆਉਂਦਾ ਹੈ, ਜਿਵੇਂ ਕਿ ਕਜਰੀ, ਹੋਰੀ ਅਤੇ ਸਾਵਨੀ, ਅਤੇ ਰਵਾਇਤੀ ਤੌਰ ਉੱਤੇ ਉੱਤਰ ਪ੍ਰਦੇਸ਼ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਗਾਏ ਜਾਂਦੇ ਹਨ ਜਿਵੇਂ ਕਿ ਬਨਾਰਸ, ਮਿਰਜ਼ਾਪੁਰ, ਮਥੁਰਾ, ਇਲਾਹਾਬਾਦ ਅਤੇ ਬਿਹਾਰ ਦੇ ਭੋਜਪੁਰ ਖੇਤਰਾਂ ਵਿੱਚ। ਗਿਰਿਜਾ ਦੇਵੀ ਚੈਤੀ ਦੀ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਹੈ।