ਚੰਡੀਦਾਸ

ਚੰਡੀਦਾਸ (ਬੰਗਾਲੀ: চণ্ডীদাস; ਅਨੁਮਾਨਿਤ ਜੀਵਨਕਾਲ:1339-1399 [1]) ਰਾਧਾ-ਕ੍ਰਿਸ਼ਨ ਲੀਲਾ ਸੰਬੰਧੀ ਸਾਹਿਤ ਦੇ ਮਧਕਾਲੀ ਕਵੀ (ਸ਼ਾਇਦ ਇੱਕ ਤੋਂ ਵਧ ਕਵੀ ਸਨ) ਮੰਨੇ ਜਾਂਦੇ ਹਨ। ਉਨ੍ਹਾਂ ਦੇ ਜੀਵਨ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ।[2] ਰਾਧਾ-ਕ੍ਰਿਸ਼ਣ ਸੰਬੰਧੀ 1250 ਤੋਂ ਵਧ ਪ੍ਰੇਮਗੀਤ ਇਸ ਨਾਮ ਨਾਲ ਜੁੜ ਕੇ ਪ੍ਰਚਲਿਤ ਹਨ। ਇਹ ਸਥਾਪਤ ਕਰਨਾ ਮੁਸ਼ਕਲ ਹੈ ਕਿ ਇਹ ਕਿੰਨੇ ਵਿਅਕਤੀਆਂ ਦੀ ਰਚਨਾ ਹੈ। ਇਨ੍ਹਾਂ ਦਾ ਬੰਗਾਲੀ ਵੈਸ਼ਣਵ ਸਮਾਜ ਵਿੱਚ ਬੜਾ ਮਾਨ ਹੈ। ਬਹੁਤ ਦਿਨਾਂ ਤੱਕ ਇਨ੍ਹਾਂ ਦੇ ਬਾਰੇ ਵਿੱਚ ਕੁੱਝ ਵਿਸ਼ੇਸ਼ ਗਿਆਤ ਨਹੀਂ ਸੀ। ਚੰਡੀਦਾਸ ਨੂੰ ਦਵਿਜ ਚੰਡੀਦਾਸ, ਦੀਨ ਚੰਡੀਦਾਸ, ਬਡੁ ਚੰਡੀਦਾਸ, ਆਦਿ ਅਨੇਕ ਨਾਮਾਂ ਨਾਲ ਯੁਕਤ ਪਦ ਪ੍ਰਾਪਤ ਸਨ। ਇਹਨਾਂ ਦੀ ਪਦਾਵਲੀ ਨੂੰ ਆਮ ਤੌਰ ਤੇ ਕੀਰਤਨੀਆਂ ਲੋਕ ਗਾਇਆ ਕਰਦੇ ਸਨ। ਆਧੁਨਿਕ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਨਾਮ ਨਾਲ ਲਿਖਣ ਵਾਲੇ ਚਾਰ ਕਵੀ ਲੱਗਦੇ ਹਨ; ਕਿ ਇਨ੍ਹਾਂ ਵਿੱਚੋਂ ਇੱਕ ਬਡੁ ਚੰਡੀਦਾਸ ਇਤਿਹਾਸਿਕ ਤੌਰ ਤੇ ਪਛਾਣੇ ਜਾਂਦੇ ਵਿਅਕਤੀ ਨਾਲ ਮੇਲ ਖਾਂਦਾ ਹੈ।[3]

ਇਸ ਦੇ ਪਦਾਂ ਦਾ ਸਰਵਪ੍ਰਥਮ ਆਧੁਨਿਕ ਸੰਗ੍ਰਿਹ ਜਗਦਬੰਧੁ ਭੱਦਰ ਦੁਆਰਾ ਮਹਾਜਨ ਪਦਾਵਲੀ ਨਾਮ ਨਾਲ ਕੀਤਾ ਗਿਆ। ਇਹ ਸੰਗ੍ਰਿਹ 1874 ਵਿੱਚ ਪ੍ਰਕਾਸ਼ਿਤ ਹੋਇਆ ਸੀ। 1916 ਈ ਤੱਕ ਚੰਡੀਦਾਸ ਦੇ ਸੰਬੰਧ ਵਿੱਚ ਕੋਈ ਨਿਸ਼ਚਿਤ ਜਾਣਕਾਰੀ ਨਾ ਹੁੰਦੇ ਹੋਏ ਵੀ ਇਸ ਗੱਲ ਦੀ ਕੋਈ ਸਮੱਸਿਆ ਨਹੀਂ ਸੀ ਕਿ ਚੰਡੀਦਾਸ ਨਾਮ ਦੇ ਇੱਕ ਹੀ ਵਿਅਕਤੀ ਸਨ ਜਾਂ ਅਨੇਕ। ਇਸ ਸਮੇਂ ਵਸੰਤਰੰਜਨ ਰਾਏ ਨੇ ਆਪ ਪ੍ਰਾਪਤ ਕੀਤੀ ਹੋਈ ਸ਼ਰੀਕ੍ਰਿਸ਼ਨਕੀਰਤਨ ਨਾਮ ਦੀ ਹਥਲਿਖਿਤ ਨੂੰ ਸੰਪਾਦਤ ਕਰ ਕੇ ਪ੍ਰਕਾਸ਼ਿਤ ਕੀਤਾ। ਇਹ ਕ੍ਰਿਸ਼ਣਲੀਲਾ ਕਵਿਤਾ ਹੈ। ਪ੍ਰਚੱਲਤ ਪਦਾਵਲੀ ਦੀ ਭਾਸ਼ਾ ਅਤੇ ਵਿਸ਼ੇ ਪੱਖੋਂ ਸ਼ਰੀਕ੍ਰਿਸ਼ਨਕੀਰਤਨ ਦੀ ਭਾਸ਼ਾ ਅਤੇ ਵਿਸ਼ੇ ਵਿੱਚ ਅੰਤਰ ਹੋਣ ਦੇ ਕਾਰਨ ਇਸ ਗੱਲ ਦੀ ਸੰਭਾਵਨਾ ਪਤਾ ਲੱਗੀ ਕਿ ਚੰਡੀਦਾਸ ਨਾਮ ਦੇ ਇੱਕ ਤੋਂ ਵਧ ਵਿਅਕਤੀ ਜ਼ਰੂਰ ਸਨ। ਬਹੁਤ ਛਾਨਬੀਨ ਦੇ ਉੱਪਰੰਤ ਆਮ ਤੌਰ ਤੇ ਸਾਰੇ ਵਿਦਵਾਨ ਇਸ ਸਿੱਟੇ ਉੱਤੇ ਪਹੁੰਚੇ ਕਿ ਘੱਟੋ-ਘੱਟ ਦੋ ਚੰਡੀਦਾਸ ਤਾਂ ਜ਼ਰੂਰ ਸਨ।

ਚੈਤੰਨਯਦੇਵ ਦੇ ਪੂਰਵਜ ਇੱਕ ਚੰਡੀਦਾਸ ਸਨ, ਇਸ ਗੱਲ ਦਾ ਨਿਰਦੇਸ਼ ਚੈਤੰਨਯਚਰਿਤਾਮ੍ਰਤ ਅਤੇ ਚੈਤੰਨਯਮੰਗਲ ਵਿੱਚ ਮਿਲਦਾ ਹੈ। ਚੈਤੰਨਯਚਰਿਤਾਮ੍ਰਤ ਵਿੱਚ ਦੱਸਿਆ ਗਿਆ ਹੈ ਕਿ ਚੈਤੰਨਯ ਮਹਾਪ੍ਰਭੁ ਚੰਡੀਦਾਸ ਅਤੇ ਵਿਦਿਆਪਤੀ ਦੀਆਂ ਰਚਨਾਵਾਂ ਸੁਣਕੇ ਖੁਸ਼ ਹੁੰਦੇ ਸਨ। ਜੀਵ ਗੋਸਵਾਮੀ ਨੇ ਭਾਗਵਤ ਦੀ ਆਪਣੀ ਟੀਕਾ ਵੈਸ਼ਣਵ ਤੋਸ਼ਿਨੀ ਵਿੱਚ ਜੈ ਦੇਵ ਦੇ ਨਾਲ ਚੰਡੀਦਾਸ ਦਾ ਚਰਚਾ ਕੀਤਾ ਹੈ। ਨਰਹਰੀਦਾਸ ਅਤੇ ਵੈਸ਼ਣਵਦਾਸ ਦੇ ਪਦਾਂ ਵਿੱਚ ਵੀ ਇਨ੍ਹਾਂ ਦਾ ਨਾਮ ਆਇਆ ਹੈ। ਇਸ ਚੰਡੀਦਾਸ ਬਾਰੇ ਜੋ ਕੁੱਝ ਜਾਣਕਾਰੀ ਪ੍ਰਾਪਤ ਹੈ ਉਹ ਆਮ ਤੌਰ ਤੇ ਦੰਤਕਥਾਵਾਂ ਉੱਤੇ ਹੀ ਆਧਾਰਿਤ ਹੈ। ਇਹ ਬ੍ਰਾਹਮਣ ਸਨ ਅਤੇ ਵੀਰਭੂਮ ਜਿਲ੍ਹੇ ਦੇ ਨਾਨੂਰ ਗਰਾਮ ਦੇ ਨਿਵਾਸੀ ਸਨ।ਉਨ੍ਹਾਂ ਦੇ ਨਾਂ ਤੇ ਉਥੇ ਕਾਲਜ ਤੇ ਹਸਪਤਾਲ ਵੀ ਹਨ। ਤਾਰਾ, ਰਾਮਤਾਰਾ ਅਤੇ ਰਾਮੀ ਨਾਮ ਦੀ ਧੋਬਣ ਇਨ੍ਹਾਂ ਦੀ ਪ੍ਰੇਮਿਕਾ ਸੀ। ਇਹ ਇੱਕ ਦੰਤਕਥਾ ਹੈ। ਦੂਜੀ ਦੰਤਕਥਾ ਦੇ ਅਨੁਸਾਰ ਇਹ ਬਾਂਕੁੜਾ ਜਿਲ੍ਹੇ ਦੇ ਛਾਤਨਾ ਗਰਾਮ ਦੇ ਨਿਵਾਸੀ ਸਨ। ਇਹ ਵਾਸ਼ੁਲੀ ਦੇਵੀ ਦੇ ਭਗਤ ਸਨ। ਇਨ੍ਹਾਂ ਦੇ ਨਾਮ ਤੇ ਪ੍ਰਕਾਸ਼ਿਤ ਗਰੰਥ ਸ਼ਰੀਕ੍ਰਿਸ਼ਨਕੀਰਤਨ ਵਿੱਚ ਪ੍ਰਬੰਧਾਤਮਕਤਾ ਹੈ। ਇਹ ਪ੍ਰਾਚੀਨ ਯਾਤਰਾਨਾਟਯ ਅਤੇ ਪਾਂਚਾਲੀ ਕਾਵਿ ਦਾ ਰਲਿਆ-ਮਿਲਿਆ ਰੂਪ ਹੈ।

ਦੀਨ ਚੰਡੀਦਾਸ ਨਾਮਕ ਇੱਕ ਵਿਅਕਤੀ ਚੈਤੰਨਯਦੇਵ ਦੇ ਪਰਵਰਤੀ ਸਨ, ਇਸ ਗੱਲ ਦਾ ਵੀ ਪਤਾ ਚੱਲਦਾ ਹੈ। ਦੀਨ ਚੰਡੀਦਾਸ ਦੇ ਨਾਮ ਪਰ ਨਰੋਤਮਦਾਸ ਦਾ ਵੰਦਨਾ ਸੰਬੰਧੀ ਇੱਕ ਪਦ ਪ੍ਰਾਪਤ ਹੈ। ਇਸ ਤੋਂ ਉਹ ਨਰੋਤਮਦਾਸ ਦੇ ਸ਼ਿਸ਼ ਲੱਗਦੇ ਹਨ। ਦੀਨ ਚੰਡੀਦਾਸ ਨਾਮ ਤੇ ਬਹੁਤ ਸਾਰੇ ਪਦ ਪ੍ਰਾਪਤ ਹਨ। ਇਨ੍ਹਾਂ ਦਾ ਸੰਪਾਦਤ ਸੰਗ੍ਰਿਹ ਸ਼੍ਰੀ ਮਣੀਂਦਰਮੋਹਨ ਬਾਸੂ ਨੇ ਪ੍ਰਕਾਸ਼ਿਤ ਕੀਤਾ ਹੈ।

ਹਵਾਲੇ

[ਸੋਧੋ]