ਚੰਦਰਕੌਂਸ

"ਗੰਧਾਰ ਧੈਵਤ ਕੋਮਲ ਰਹੇ,ਔਡਵ-ਔਡਵ ਰੂਪ।

ਮਸ ਸੰਵਾਦ ਭੈਰਵੀ ਥਾਟ,ਚੰਦਰਕੌਂਸ ਅਨੂਪ।।"

.................ਰਾਗ ਚੰਦ੍ਰਿਕਾ ਸਾਰ

ਰਾਗ ਚੰਦਰਕੌਂਸ ਦਾ ਪਰਿਚੈ:-

ਸੁਰ ਰਿਸ਼ਭ ਤੇ ਪੰਚਮ ਵਰਜਿਤ

ਗੰਧਾਰ ਤੇ ਧੈਵਤ ਕੋਮਲ ਬਾਕੀ ਸੁਰ ਸ਼ੁੱਧ

ਜਾਤੀ ਔਡਵ-ਔਡਵ
ਵਾਦੀ ਮਧ੍ਯਮ(ਮ)
ਸੰਵਾਦੀ ਸ਼ਡਜ (ਸ)
ਸਮਾਂ ਮੱਧ ਰਾਤ
ਅਰੋਹ ਨੀ ਸੰ
ਅਵਰੋਹ ਸੰ ਨੀ
ਪਕੜ ਸ ਨੀ(ਮੰਦਰ)ਸ
ਥਾਟ ਭੈਰਵੀ

 ਰਾਗ ਚੰਦਰਕੌਂਸ ਦੀ ਵਿਸ਼ੇਸ਼ਤਾ:-

  • ਰਾਗ ਚੰਦਰਕੌਂਸ ਇਕ ਨਵਾਂ ਰਾਗ ਹੈ ਤੇ ਰਾਗ ਮਾਲਕੌਂਸ ਵਿੱਚ ਸ਼ੁੱਧ ਨਿਸ਼ਾਦ ਦੀ ਵਰਤੋਂ ਕਰ ਕੇ ਇਸ ਰਾਗ ਦੀ ਰਚਨਾ ਕੀਤੀ ਗਈ ਹੈ।
  • ਰਾਗ ਚੰਦਰਕੌਂਸ ਦੱਸਾਂ ਥਾਟਾਂ ,ਚੋਂ ਕਿਸੇ ਵੀ ਥਾਟ ਦੇ ਅੰਦਰ ਨਹੀਂ ਆਉਂਦਾ।
  • ਰਾਗ ਚੰਦਰਕੌਂਸ ਦਾ ਚਲਣ ਤਿੰਨਾਂ ਸਪਤਕਾਂ 'ਚ ਇੱਕੋ ਜਿਹਾ ਹੁੰਦਾ ਹੈ ਅਤੇ ਇਹ ਉਹਨਾਂ ਤਿੰਨਾਂ 'ਚ ਬਹੁਤ ਖਿੜਦਾ ਹੈ।
  • ਰਾਗ ਚੰਦਰਕੌਂਸ ਵਿੱਚ ਦ੍ਰੁਤ ਖਿਆਲ,ਵਿਲਮਬਤ ਖਿਆਲ ਤੇ ਤਰਾਨੇ ਗਾਏ ਜਾਂਦੇ ਹਨ ਪਰ ਠੁਮਰੀ ਨਹੀਂ ਗਾਈ ਜਾਂਦੀ।
  • ਸ਼ੁੱਧ ਨਿਸ਼ਾਦ ਦੀ ਵਰਤੋਂ ਹੀ ਰਾਗ ਚੰਦਰਕੌਂਸ ਨੂੰ ਰਾਗ ਮਾਲਕੌਂਸ ਤੋਂ ਵਖਰਾ ਕਰਦੀ ਹੈ ਅਤੇ ਰਾਗ ਚੰਦਰਕੌਂਸ ਦਾ ਰੂਪ ਪਰਦਰਸ਼ਿਤ ਹੁੰਦਾ ਹੈ।
  • ਰਾਗ ਚੰਦਰਕੌਂਸ ਦੀ ਮਧੁਰਤਾ ਵਧਾਉਣ ਲਈ ਤਾਰ ਸਪਤਕ 'ਚ ਪਰਦਰਸ਼ਨ ਦੇ ਦੌਰਾਨ ਕਈ ਵਾਰ ਕੋਮਲ ਰਿਸ਼ਭ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ।
  • ਪੁਰਾਨੀ ਹਿੰਦੀ ਫਿਲਮ 'ਸਮਪੂਰਣ ਰਾਮਾਇਣ' ਦਾ ਗੀਤ ਸਨਸਨੰਨ ਸਨਸਨੰਨ ਜਾ ਰੀ ਓ ਪਵਨ,ਭਰਤ ਵਿਆਸ ਦੁਆਰਾ ਲਿਖਿਆ,ਵਸੰਤ ਦੇਸਾਈ ਦੁਆਰਾ ਸੁਰ ਬੱਧ ਕੀਤਾ ਤੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਰਾਗ ਚੰਦਰਕੌਂਸ ਵਿੱਚ ਰਚਿਆ ਬਹੁਤ ਮਧੁਰ ਗੀਤ ਹੈ।

ਹਵਾਲੇ

[ਸੋਧੋ]