ਚੰਦਰਵਦਨ ਚਿਮਨਲਾਲ ਮਹਿਤਾ (6 ਅਪ੍ਰੈਲ 1901 - 4 ਮਈ 1991), ਸੀ ਸੀ ਮਹਿਤਾ ਜਾਂ ਚੰਨ ਜਾਂ ਚੀ. ਮਹਿਤਾ ਵਜੋਂ ਜਾਣਿਆ ਜਾਂਦਾ[1] ਇੱਕ ਗੁਜਰਾਤੀ ਨਾਟਕਕਾਰ, ਥੀਏਟਰ ਆਲੋਚਕ, ਜੀਵਨੀਕਾਰ, ਕਵੀ, ਕਹਾਣੀ ਲੇਖਕ, ਸਵੈ-ਜੀਵਨੀਕਾਰ, ਯਾਤਰਾ ਲੇਖਕ ਅਤੇ ਪ੍ਰਸਾਰਕ ਸੀ। ਉਹ ਵਡੋਦਰਾ, ਗੁਜਰਾਤ, ਭਾਰਤ ਤੋਂ ਸੀ।
ਚੰਦਰਵਦਨ ਮਹਿਤਾ ਦਾ ਜਨਮ 6 ਅਪ੍ਰੈਲ 1901 ਨੂੰ ਸੂਰਤ ਵਿੱਚ ਹੋਇਆ ਸੀ .[1][2] ਉਸ ਦੀ ਮੁਢਲੀ ਵਿਦਿਆ ਵਡੋਦਰਾ ਅਤੇ ਸੈਕੰਡਰੀ ਸਿੱਖਿਆ ਸੂਰਤ ਵਿੱਚ ਹੋਈ। ਉਸਨੇ 1919 ਵਿੱਚ ਦਸਵੀਂ ਪਾਸ ਕੀਤੀ ਅਤੇ 1924 ਵਿੱਚ ਐਲਫਿਨਸਟਨ ਕਾਲਜ, ਬੰਬੇ (ਹੁਣ ਮੁੰਬਈ) ਤੋਂ ਗੁਜਰਾਤੀ ਵਿੱਚ ਬੀ.ਏ. ਕਰ ;ਲਈ। 1928 ਵਿਚ, ਉਹ ਬਾਰਦੋਲੀ ਸੱਤਿਆਗ੍ਰਹਿ ਵਿੱਚ ਮਹਾਤਮਾ ਗਾਂਧੀ ਦੇ ਨਾਲ ਸ਼ਾਮਲ ਹੋਇਆ। ਉਸ ਨੇ 1928 ਵਿੱਚ ਰੋਜ਼ਾਨਾ ਨਵਭਾਰਤ ਵਿੱਚ ਬਤੌਰ ਸੰਪਾਦਕ ਨਿਯੁਕਤ ਵੀ ਹੋਇਆ। 1933 ਤੋਂ 1936 ਤਕ, ਉਸਨੇ ਮੁੰਬਈ ਦੇ ਨਿਊ ਏਰਾ ਹਾਈ ਸਕੂਲ ਵਿੱਚ ਪੜ੍ਹਾਇਆ।[3]
ਉਹ 1938 ਵਿੱਚ ਆਲ ਇੰਡੀਆ ਰੇਡੀਓ (ਏਆਈਆਰ) -ਬੰਬੇ ਵਿੱਚ ਨਿਯੁਕਤ ਹੋ ਗਿਆ ਅਤੇ 1954 ਵਿੱਚ ਏਆਈਆਰ- ਅਹਿਮਦਾਬਾਦ ਦਾ ਡਾਇਰੈਕਟਰ ਬਣਿਆ। ਆਪਣੇ ਕਾਰਜਕਾਲ ਦੌਰਾਨ, ਉਸਨੇ ਗੁਜਰਾਤ ਵਿੱਚ ਪ੍ਰਸਾਰਣ ਸਭਿਆਚਾਰ ਨੂੰ ਵਿਕਸਤ ਕੀਤਾ, ਕਈ ਰੇਡੀਓ ਨਾਟਕ ਅਤੇ ਆਦਿ ਮਾਰਜਬਨ ਅਤੇ ਹੋਰਾਂ ਵਰਗੇ ਨਿਰਦੇਸ਼ਕਾਂ ਦੇ ਨਾਲ ਦਸਤਾਵੇਜ਼ੀ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ।[2] ਰਿਟਾਇਰਮੈਂਟ ਤੋਂ ਬਾਅਦ, ਉਹ ਬੜੌਦਾ ਦੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਅਤੇ ਗੁਜਰਾਤ ਵਿਦਿਆਪੀਠ ਦੇ ਪ੍ਰਦਰਸ਼ਨਕਾਰੀ ਕਲਾ ਵਿਭਾਗਾਂ ਨਾਲ ਜੁੜਿਆ ਰਿਹਾ।[1][3] ਉਸਨੇ ਭਾਰਤ ਵਿੱਚ ਥੀਏਟਰ ਦੀ ਸਿੱਖਿਆ ਦੀ ਸ਼ੁਰੂਆਤ ਕੀਤੀ ਅਤੇ ਬੜੌਦਾ ਦੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਵਿੱਚ ਥੀਏਟਰ ਵਿੱਚ ਡਿਪਲੋਮਾ ਅਤੇ ਡਿਗਰੀ ਕੋਰਸ ਸ਼ੁਰੂ ਕੀਤੇ। ਉਸਨੇ ਅੰਤਰਰਾਸ਼ਟਰੀ ਥੀਏਟਰ ਮੰਚਾਂ ਤੇ ਭਾਰਤ ਦੀ ਨੁਮਾਇੰਦਗੀ ਕੀਤੀ।
ਉਸ ਦਾ ਵਿਆਹ 1925 ਵਿੱਚ ਵਿਲਾਸ ਨਾਲ ਹੋਇਆ ਸੀ। ਉਹ 1938 ਵਿੱਚ ਤਲਾਕ ਨਾਲ ਵੱਖ ਵੱਖ ਹੋ ਗਏ। 4 ਮਈ 1991 ਨੂੰ ਉਸਦੀ ਮੌਤ ਹੋ ਗਈ।[2]
ਮਹਿਤਾ ਨੂੰ ਆਧੁਨਿਕ ਗੁਜਰਾਤੀ ਥੀਏਟਰ ਦਾ ਮੋਢੀ ਮੰਨਿਆ ਜਾਂਦਾ ਹੈ।[2] ਉਸਦੇ ਨਾਟਕ ਸਟੇਜਕ੍ਰਾਫਟ ਉੱਤੇ ਕੇਂਦ੍ਰਿਤ ਹਨ ਜਿਸ ਵਿੱਚ ਦੁਖਾਂਤ, ਕਾਮੇਡੀ, ਵਿਅੰਗ ਦੇ ਨਾਲ ਨਾਲ ਇਤਿਹਾਸਕ, ਸਮਾਜਿਕ, ਮਿਥਿਹਾਸਕ, ਜੀਵਨੀ ਨਾਟਕ ਵੀ ਸ਼ਾਮਲ ਹਨ।[1]
1920 ਵਿਆਂ ਦੇ ਸ਼ੁਰੂ ਵਿਚ, ਉਸਨੇ ਦੋ ਗ਼ੈਰ-ਲਿਖਤ ਇਕਬਚਨੀਆਂ ਪੇਸ਼ ਕੀਤੀਆਂ ਜਿਸ ਨੇ ਹਲਚਲ ਪੈਦਾ ਕਰ ਦਿੱਤੀ। ਉਸਨੇ ਮੁੰਬਈ ਗੁਜਰਾਤੀ ਨਾਟਕ ਮੰਡਲੀ ਦੁਆਰਾ ਤਿਆਰ ਕੀਤਾ ਇੱਕ ਨਾਟਕ, ਕਾਲਜ ਕੰਨਿਆ (ਕਾਲਜ ਦੀ ਕੁੜੀ, 1925) ਵਿੱਚ ਔਰਤਾਂ ਦੇ ਚਿੱਤਰਣ ਦੀ ਆਲੋਚਨਾ ਕੀਤੀ ਅਤੇ ਇਸ ਦੇ ਵਿਰੁੱਧ ਰੋਸ ਦੀ ਅਗਵਾਈ ਕੀਤੀ।[2]