ਚੰਮ ਇੱਕ ਪੰਜਾਬੀ ਫ਼ਿਲਮ ਹੈ ਜਿਸ ਨੂੰ ਨਿਰਦੇਸ਼ਕ ਰਾਜੀਵ ਕੁਮਾਰ ਅਤੇ ਨਿਰਮਾਤਾ ਤੇਜਿੰਦਰ ਪਾਲ ਸੁਰਿੰਦਰ ਹੈ।[1] ਇਹ ਫ਼ਿਲਮ ਪੰਜਾਬ ਦੇ ਦਲਿਤ ਸਮਾਜ ਤੇ ਕੇਂਦਰਤ ਹੈ ਅਤੇ ਭਗਵੰਤ ਰਸੁਲਪੁਰੀ ਦੀ ਲਿਖੀ ਇੱਕ ਛੋਟੀ ਕਹਾਣੀ' ਤੇ ਆਧਾਰਿਤ ਹੈ। [2] 35 ਮਿੰਟ ਦੀ ਫ਼ਿਲਮ ਨੂੰ ਕਾਨਜ ਫ਼ਿਲਮ ਫੈਸਟੀਵਲ ਦੇ 2017 ਦੇ ਸ਼ਾਰਟ ਫ਼ਿਲਮ ਕਾਰਨਰ ਤੇ ਦਿਖਾਉਣ ਲਈ ਚੁਣਿਆ ਗਿਆ।ਇਸ ਫ਼ਿਲਮ ਨੂੰ ਟੋਰੰਟੋ ਵਿਖੇ ਦੱਖਣੀ ਏਸ਼ੀਆ ਦੇ ਕੌਮਾਂਤਰੀ ਫ਼ਿਲਮ ਫੈਸਟੀਵਲ ਵਿੱਚ ਵੀ ਸਕਰੀਨ ਕੀਤਾ ਜਾਵੇਗਾ।[3]
ਇਹ ਫ਼ਿਲਮ ਇੱਕ ਦਲਿਤ ਵਿਅਕਤੀ ਦੀ ਕਹਾਣੀ ਦੇ ਦੁਆਲੇ ਘੁੰਮਦੀ ਹੈ ਜੋ ਇੱਕ ਬੁੱਚੜਖ਼ਾਨੇ ਵਿੱਚ ਕੰਮ ਕਰਦਾ ਹੈ।
ਇਹ ਫ਼ਿਲਮ ਹੇਠਲੀ ਜਾਤ, ਜੋ ਸਿਆਸਤਦਾਨਾਂ, ਸਥਾਨਕ ਡੀਲਰਾਂ ਅਤੇ ਮੈਡੀਕਲ ਸੇਵਾਵਾਂ ਦੇ ਪੰਜੇ ਰਾਹੀਂ ਦੀਵਾਲੀਆਪਨ ਤੋਂ ਬੇਰੁਜ਼ਗਾਰੀ ਤੱਕ ਸਮਾਜ ਦੀ ਹਰ ਬੁਰਾਈ ਵਿੱਚ ਵਿਚਰ ਰਹੀ ਹੈ, ਦੇ ਦੋ ਭਰਾਵਾਂ ਦੀ ਕਹਾਣੀ ਹੈ। ਸਰਪੰਚ ਹਕਮ ਉਹ ਖਲਨਾਇਕ ਹੈ ਜੋ ਕੀਪਾ ਅਤੇ ਉਸ ਦੇ ਨਿੱਕੇ ਜਿਹੇ ਪਰਿਵਾਰ ਨੂੰ ਨਸ਼ਟ ਕਰਨਾ ਚਾਹੁੰਦਾ ਹੈ। ਪਰ, ਇੱਕ ਵੈਟਰਨਰੀ ਡਾਕਟਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪੂਰੀ ਆਬਾਦੀ ਨੂੰ ਬਚਾਉਣ ਲਈ ਵਿਚਕਾਰ ਆਉਂਦਾ ਹੈ।
ਫ਼ਿਲਮ ਸੁਤੰਤਰ ਤੌਰ ਤੇ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਹੁਣ ਪੰਜਾਬ ਅਤੇ ਉਸਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਮੁਫ਼ਤ ਦਿਖਾਇਆ ਜਾ ਰਿਹਾ ਹੈ।[4]
{{cite news}}
: Cite has empty unknown parameter: |dead-url=
(help)