![]() | |
![]() | |
ਛਤਰੀ ਵਾਲਾ ਡੀਲਾ (ਮੋਥਾ) | |
---|---|
(Cyperus iria L.) |
ਛਤਰੀ ਵਾਲਾ ਡੀਲਾ ਜਾਂ ਛਤਰੀ ਵਾਲਾ ਮੋਥਾ (ਅੰਗ੍ਰੇਜ਼ੀ ਵਿੱਚ: Cyperus iria; ਸਾਈਪਰਸ ਇਰੀਆ, ਜਿਸ ਨੂੰ ਰਾਈਸ ਫਲੈਟਸੇਜ ਵੀ ਕਿਹਾ ਜਾਂਦਾ ਹੈ) ਇੱਕ ਨਿਰਵਿਘਨ, ਗੁੰਝਲਦਾਰ ਬੂਟਾ ਹੈ, ਜੋ ਦੁਨੀਆ ਭਰ ਵਿੱਚ ਪਾਇਆ ਜਾਂਦਾ ਹੈ। ਜੜ੍ਹਾਂ ਪੀਲੀਆਂ-ਲਾਲ ਅਤੇ ਰੇਸ਼ੇਦਾਰ ਹੁੰਦੀਆਂ ਹਨ।[1][2] ਪੌਦਾ ਅਕਸਰ ਝੋਨੇ ਦੇ ਖੇਤ ਵਿੱਚ ਉੱਗਦਾ ਹੈ, ਜਿੱਥੇ ਇਸਨੂੰ ਇੱਕ ਨਦੀਨ ਮੰਨਿਆ ਜਾਂਦਾ ਹੈ।[3]
ਇਹ ਤਕਰੀਬਨ 50 ਤੋਂ 60 ਸੈਂਟੀਮੀਟਰ ਉੱਚਾ ਵਧਦਾ ਹੈ। ਇਸ ਦੀਆਂ ਫੁੱਲ ਬੀਜ ਪੱਤੀਆਂ ਇੱਕ ਛਤਰੀ ਦੀ ਸ਼ਕਲ ਬਣਾਉਂਦੀਆਂ ਹਨ , ਜਿਨ੍ਹਾਂ ਦਾ ਰੰਗ ਪਹਿਲਾਂ ਪੀਲਾ ਅਤੇ ਫਿਰ ਪੱਕਣ ਨੇੜੇ ਭੂਰਾ ਹੋ ਜਾਂਦਾ ਹੈ। ਇਸ ਦਾ ਬੀਜ ਛੋਟਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਰਾਹੀਂ ਇਸ ਬੂਟੇ ਦਾ ਵਾਧਾ ਹੁੰਦਾ ਹੈ।