ਛਬੜਾ ਮੱਧ ਪ੍ਰਦੇਸ਼ ਦੀ ਸਰਹੱਦ ਦੇ ਨੇੜੇ, ਭਾਰਤ ਦੇ ਰਾਜਸਥਾਨ ਰਾਜ ਵਿੱਚ ਬਾਰਾਂ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਇੱਕ ਨਗਰਪਾਲਿਕਾ ਹੈ। ਛਬੜਾ ਕਿਲ੍ਹੇ ਵਾਲਾ ਇਤਿਹਾਸਕ ਸ਼ਹਿਰ ਹੈ। ਇਸ ਦਾ ਨਾਂ ਛੇ ਦਰਵਾਜ਼ਿਆਂ ਤੋਂ ਆਇਆ ਹੈ।
ਛਬੜਾ 24°40′N 76°50′E / 24.67°N 76.83°E ਗੁਣਕਾਂ `ਤੇ ਸਥਿਤ ਹੈ।[1] ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 321 ਮੀਟਰ (1053 ਫੁੱਟ) ਹੈ। ਛਬੜਾ ਬ੍ਰੌਡ ਗੇਜ ਲਾਈਨ ਨਾਲ ਜੁੜਿਆ ਹੋਇਆ ਹੈ ਅਤੇ ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਦੁਆਰਾ ਜੈਪੁਰ, ਕੋਟਾ, ਇੰਦੌਰ, ਜਬਲਪੁਰ ਆਦਿ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।
ਛਬੜਾ (ਰਾਜਸਥਾਨ ਵਿਧਾਨ ਸਭਾ ਹਲਕਾ)
ਛਬੜਾ ਥਰਮਲ ਪਾਵਰ ਪਲਾਂਟ